ਧੂਮ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੂਮ. ਸੰਗ੍ਯਾ—ਊਧਮ. ਸ਼ੋਰ. ਹੱਲਾ. ਕੋਲਾਹਲ। ੨ ਸ਼ੁਹਰਤ. ਪ੍ਰਸਿੱਧੀ, ਜੋ ਧੂਏਂ ਵਾਂਙ ਫੈਲ ਜਾਂਦੀ ਹੈ. “ਤਿਸ ਕੀ ਧੂਮ ਪ੍ਰਗਟ ਭੀ ਸਾਰੇ.” (ਨਾਪ੍ਰ) ੩ ਸੰ. ਧੂਆਂ. “ਧੂਮ ਅਧੋਮੁਖ ਧੂਮਹੀਂ.” (ਨਰਸਿੰਘਾਵ) ਮੂਧੇ ਮੂੰਹ ਲਟਕਕੇ ਧੂੰਆਂ ਪੀਂਦੇ ਹਨ। ੪ ਧੂਨੀ. ਧੂਣੀ. “ਧੂਮ ਡਰੈਂ ਤਿਹ ਕੇ ਗ੍ਰਿਹ ਸਾਮੁਹਿ.” (ਕ੍ਰਿਸਨਾਵ) ਉਸ ਦੇ ਘਰ ਅੱਗੇ ਧੂਣੀ ਡਾਲੇਂਗੀ (ਪਾਵਾਂਗੀਆਂ). ੫ ਧੂਮ੍ਰਨੈਨ ਦਾ ਸੰਖੇਪ. “ਧੂਮ ਧੁਕਾਰਣ ਦਰਪ ਮਥੇ.” (ਅਕਾਲ) ੬ ਧੌਮ੍ਯ ਰਿਖੀ ਦਾ ਪਿਤਾ. ਦੇਖੋ, ਧੋਮੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.