ਧੌਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੌਲ (ਵਿ,ਪੁ) ਧਰਤੀ ਨੂੰ ਸਿੰਗਾਂ ਤੇ ਚੁੱਕੀ ਰੱਖਣ ਵਾਲਾ ਇੱਕ ਕਲਪਿਤ ਬੈਲ; ਬਲਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5878, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧੌਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੌਲ. ਦੇਖੋ, ਧਉਲ ਅਤੇ ਧੌਲੁ ਧਰਮੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5632, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧੌਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧੌਲ                   ਦੇਖੋ, ‘ਧਉਲ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਧੌਲ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਧੌਲ (ਬਲਦ ) : ਇਹ ਚਿੱਟੇ ਰੰਗ ਦਾ ਬਲਦ ਹੈ ਜਿਸ ਨੂੰ ਧਰਮ ਦਾ ਪ੍ਰਤੀਕ ਵੀ  ਮੰਨਿਆ  ਗਿਆ ਹੈ। ਪੁਰਾਣ ਸਾਹਿਤ ਵਿਚ ਲਿਖਿਆ ਹੈ ਕਿ ਧੌਲ (ਬਲਦ) ਕਛੂਏ ਦੀ ਪਿੱਠ ਉੱਤੇ ਖਲੋਤਾ ਹੈ ਜਿਸ ਨੇ ਸਾਰੀ ਧਰਤੀ ਦੇ ਭਾਰ ਨੂੰ ਆਪਣੇ ਇਕ ਸਿੰਗ ਉੱਤੇ ਚੁੱਕਿਆ ਹੈ। ਇਸ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕਦੇ ਵੀ ਇਹ ਇਕ ਸਿੰਗ ਤੇ ਧਰਤੀ ਦਾ ਭਾਰ ਬਦਲਦਾ ਹੈ ਤਾਂ ਧਰਤੀ ਡੋਲਦੀ ਹੈ ਜਿਸ ਨੂੰ  ਅਸੀਂ ਭੁਚਾਲ ਕਹਿੰਦੇ ਹਾਂ । ਗੁਰਬਾਣੀ ਵਿਚ ਗੁਰੂ ਨਾਨਕ ਦੇਵ ਜੀ ਨੇ ਲਿਖਿਆ ਹੈ :

          "ਧੌਲ ਧਰਮੁ ਦਇਆ ਕਾ ਪੁਤੂ ॥”

ਚਾਰ ਯੁਗਾਂ ਵਿਚ ਧਰਮ ਦੀ ਨਿਘਰਦੀ ਸਥਿਤੀ ਨੂੰ ਧੌਲ ਰਾਹੀਂ ਹੀ ਸਪਸ਼ਟ ਕੀਤਾ ਗਿਆ ਹੈ। ਕਿਹਾ ਜਾਂਦਾ ਹੈ ਕਿ ਸਤਿਯੁਗ ਵਿਚ ਬਲਦ ਦੇ ਚਾਰੇ ਪੈਰ ਕਛੂਏ ਦੀ ਪਿੱਠ ਤੇ ਟਿਕੇ ਹੁੰਦੇ ਸਨ। ਇਸ ਕਰ ਕੇ ਸਤਿਯੁਗ ਨੂੰ ਧਾਰਮਿਕ ਪੱਖ ਤੋਂ ਵਧੀਆ ਯੁੱਗ  ਕਿਹਾ ਗਿਆ ਹੈ। ਤ੍ਰੇਤਾ ਯੁਗ ਵਿਚ ਇਕ ਇਕ ਪੈਰ ਧਰਤੀ ਤੋਂ ਚੁੱਕ ਲੈਂਦਾ ਹੈ, ਦੁਆਪਰ ਯੁਗ ਵਿਚ ਦੋ ਪੈਰਾਂ ਦੇ ਭਾਰ ਤੇ ਖੜ੍ਹਾ ਹੈ। ਕਲਯੁਗ ਤਕ ਪਹੁੰਚ ਕੇ ਧਰਮ ਦੀ ਸਥਿਤੀ ਇੰਨੀ ਨਿਘਰ ਗਈ ਕਿ ਇਕ ਪੈਰ ਤੇ ਖੜ੍ਹਾ ਹੈ ਇਸ ਕਰ ਕੇ ਕਲਯੁਗ ਨੂੰ ਸਭ ਤੋਂ ਘਟੀਆ ਯੁਗ ਕਿਹਾ ਗਿਆ ਹੈ। ਕਿਉਂਕਿ ਇਸ ਯੁਗ ਵਿਚ ਧਰਮ ਤੇ ਕਰਮ ਨਾਂ ਮਾਤਰ ਹੀ ਰਹਿ ਗਏ ਹਨ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3488, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-30-11-38-48, ਹਵਾਲੇ/ਟਿੱਪਣੀਆਂ: ਹ. ਪੁ.–ਮ. ਕੋ. 659 ਪੰ. ਸਾ. ਸੰ. ਕੋ. -ਡਾ. ਜੱਗੀ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.