ਨਕਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕਲ (ਨਾਂ,ਇ) 1 ਕਿਸੇ ਨੂੰ ਵੇਖ ਕੇ ਉਸ ਤੁਲ ਕਰਨ ਦੀ ਕਿਰਿਆ 2 ਕਿਸੇ ਲਿਖ਼ਤ ਦਾ ਉਤਾਰਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8311, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਨਕਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਕਲ [ਨਾਂਇ] ਉਤਾਰਾ , ਕਾਪੀ, ਪ੍ਰਤਿਰੂਪ; ਰੀਸ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਕਲ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Copy
ਕਿਸੇ ਡਾਕੂਮੈਂਟ ਦੀ ਨਕਲੀ ਪਰਤ ਨੂੰ ਨਕਲ ਜਾਂ ਕਾਪੀ ਕਹਿੰਦੇ ਹਨ। ਦੂਜੇ ਪਾਸੇ 'ਕਾਪੀ' ਇਕ ਕਮਾਂਡ ਵੀ ਹੈ। ਕਾਪੀ ਕਰਨ ਸਮੇਂ ਮੁੱਖ ਡਾਕੂਮੈਂਟ ਆਪਣੀ ਪੁਰਾਣੀ ਸਥਿਤੀ ਉੱਤੇ ਸਥਿਰ ਰਹਿੰਦਾ ਹੈ ਤੇ ਉਸ ਦੀ ਨਕਲ ਨਵੀਂ (ਦੱਸੀ ਗਈ) ਥਾਂ ਉੱਤੇ ਹੋ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7392, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਨਕਲ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਨਕਲ (imitation)
ਅਚੇਤ ਜਾਂ ਸੁਚੇਤ ਤੌਰ ਉੱਤੇ ਕੋਈ ਵੀ ਕੀਤਾ ਗਿਆ ਅਜਿਹਾ ਵਤੀਰਾ, ਜੋ ਕਿਸੇ ਹੋਰ ਦੇ ਅਜਿਹੇ ਵਤੀਰੇ ਨਾਲ ਮਿਲਦਾ ਹੋਵੇ। ਅਚੇਤ ਜਾਂ ਸੁਚੇਤ ਤੌਰ ਉੱਤੇ ਜਾਣ-ਬੁੱਝ ਕੇ ਜਾਂ ਸੁਭਾਵਿਕ ਤੌਰ ਉੱਤੇ ਜਾਂ ਕਿਸੇ ਦਾ ਰੋਲ ਕਰਦਿਆਂ ਕਿਸੇ ਮਾਡਲ ਦਾ ਹੁੰਗਾਰਾ ਭਰਨਾ। “ਮਨੋਬਿਰਤੀ” (instinct) ਦੁਆਰਾ ਕੀਤਾ ਗਿਆ ਵਤੀਰਾ ਨਕਲ ਨਹੀਂ ਹੁੰਦਾ। ਅਜਿਹਾ ਵਤੀਰਾ ਜਾਂ ਤਾਂ ਇੱਛਿਤ ਪਛਾਣ ਕਾਰਨ ਕੀਤਾ ਜਾਂਦਾ ਹੈ, ਜਾਂ ਵਿਚਾਰ-ਮੋਟਰ (ideomotor) ਆਧਾਰ ਕਾਰਨ। ਵਿਅਕਤੀ ਮਾਡਲ ਵਰਗਾ ਜਾਂ ਤਾਂ ਇਸ ਲਈ ਬਣਨਾ ਚਾਹੁੰਦਾ ਹੈ ਜਾਂ ਉਹ ਉਸ ਦੀ ਸ਼ਲਾਘਾ ਕਰਦਾ ਹੈ, ਜਾਂ ਉਸ ਵਰਗੀ ਪਦਵੀ ਜਾਂ ਨਤੀਜਿਆਂ ਦੀ ਪ੍ਰਾਪਤੀ ਲਈ। ਨਕਲ ਕਿਸੇ ਦਾ ਮਜ਼ਾਕ ਉਡਾਉਣ ਜਾਂ ਚਿੜਾਉਣ ਲਈ ਵੀ ਲਾਹੀ ਜਾਂਦੀ ਹੈ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 5046, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First