ਨਾਨਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਨਾ (ਨਾਂ,ਇ) ਮਾਂ ਦਾ ਪਿਤਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਨਾਨਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਨਾ [ਨਾਂਪੁ] ਮਾਂ ਦਾ ਪਿਤਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਾਨਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਾਨਾ. ਸੰਗ੍ਯਾ—ਮਾਤਾ ਦਾ ਪਿਤਾ । ੨ ਵਿ—ਦੇਖੋ, ਨਨ੍ਹਾ ਅਤੇ ਨਾਨ੍ਹਾ. “ਹਮ ਨਾਨੇ ਨੀਚ, ਤੁਮੇ ਬਡ ਸਾਹਿਬ.” (ਸਾਰ ਅ: ਮ: ੫) ੩ ਵ੍ਯ—ਨਹੀਂ ਨਹੀਂ. “ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮਪੁਰਿ ਜਾਹਿ.” (ਓਅੰਕਾਰ) ਨਾਸ੍ਤਿਕਤਾ ਵਾਲੇ ਛੁਟਕਾਰਾ ਨਹੀਂ ਪਾਉਣਗੇ। ੪ ਸੰ. ਵਿ—ਅਨੇਕ. ਬਹੁਤ. “ਨਾਨਾ ਰੂਪ ਜਿਉ ਸੁਆਂਗੀ ਦਿਖਾਵੈ.” (ਸੁਖਮਨੀ) “ਨਾਨਾ ਪ੍ਰਕਾਰ ਜਿਨਿ ਜਗ ਕੀਓ.” (ਸਵੈਯੇ ਮ: ੪ ਕੇ) ੫ ਬਾਜੀਰਾਉ ਪੇਸ਼ਵਾ (੨) ਪੂਨਾਪਤਿ ਦਾ ਪਾਲਿਤ ਪੁਤ੍ਰ, ਜਿਸ ਦਾ ਪ੍ਯਾਰਾ ਨਾਮ ਨਾਨਾ (ਨਾਨਾ ਸਾਹਿਬ) ਸੀ. ਇਸ ਦਾ ਅਸਲ ਨਾਮ “ਜਨਾਰਦਨ ਭਾਨੁ ਜੀ” ਸੀ. ਲੋਕ ਇਸ ਨੂੰ ਧੁੰਧੂੰਪੰਤ ਭੀ ਆਖਦੇ ਸਨ. ਇਸ ਦਾ ਨਿਵਾਸ ਅਸਥਾਨ ਕਾਨਪੁਰ ਤੋਂ ਦਸ ਮੀਲ ਪੁਰ “ਬਿਠੂਰ” ਸੀ. ੨੮ ਜਨਵਰੀ ਸਨ ੧੮੫੩ ਨੂੰ ਬਾਜੀਰਾਉ ਦਾ ਦੇਹਾਂਤ ਹੋਣ ਪੁਰ ਇਸ ਨੂੰ ਅੰਗ੍ਰੇਜ਼ਾਂ ਵੱਲੋਂ ਪੈਨਸ਼ਨ ਨਾ ਮਿਲੀ, ਜਿਸ ਤੋਂ ਇਹ ਵੈਰੀ ਬਣ ਗਿਆ, ਅਰ ੧੮੫੭ ਦੇ ਗ਼ਦਰ ਵਿੱਚ ਬਾਗ਼ੀਆਂ ਦਾ ਸਾਥੀ ਹੋਕੇ ਬਹੁਤ ਅੰਗ੍ਰੇਜ਼ ਮੇਮਾਂ ਅਤੇ ਬੱਚਿਆਂ ਦੀ ਜਾਨ ਲੈਣ ਦਾ ਕਾਰਣ ਬਣਿਆ. ਨਾਨਾ ਅਨੇਕ ਥਾਂ ਬਾਗੀਆਂ ਨਾਲ ਮਿਲਕੇ ਅੰਗ੍ਰੇਜ਼ਾਂ ਨਾਲ ਲੜਦਾ ਭਿੜਦਾ ਰਿਹਾ. ਨਾਨਾ ਦੇ ਫੜਨ ਦਾ ਬਹੁਤ ਜਤਨ ਕੀਤਾ ਗਿਆ, ਪਰ ਹੱਥ ਨਹੀਂ ਆਇਆ. ਖਿਆਲ ਕੀਤਾ ਜਾਂਦਾ ਹੈ ਕਿ ਨੇਪਾਲ ਦੇ ਜੰਗਲਾਂ ਵਿੱਚ ਇਸ ਦਾ ਦੇਹਾਂਤ ਹੋਇਆ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3986, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਾਨਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਨਾਨਾ (ਗੁ.। ਸੰਸਕ੍ਰਿਤ ਨਮਨੰ ਤੋਂ ਹਿੰਦੀ ਨਾਨਾ=ਨਿਵਾਉਣਾ) ੧. ਨਿੰਵਿਆਂ ਹੋਇਆ, ਨੀਵਾਂ।

੨. (ਦੇਸ਼ ਭਾਸ਼ਾ) ਨਿੱਕਾ, ਛੋਟਾ। ਯਥਾ-‘ਮੁਕਤਿ ਦੁਆਰਾ ਅਤਿ ਨੀਕਾ ਨਾਨਾੑ ਹੋਇ ਸੁ ਜਾਇ’ ਮੁਕਤ ਦਾ ਦਰਵਾਜਾ ਬਹੁਤ ਨਿੱਕਾ ਹੈ (ਉਸ ਵਿਚ) ਨਿੱਕਾ ਹੋਵੇ ਤਾਂ ਲੰਘੇ। ਤਥਾ-‘ਨਾਨਾੑ ਸੁਮੂਚੰ’ ਨਿੱਕਾ ਹੈ ਤਾਂ ਵੱਡਾ ਬੀ ਹੋਊ’।

੩. (ਅ.। ਪੰਜਾਬੀ ਨਾ+ਨਾ। ਸੰਸਕ੍ਰਿਤ ਨਾ) ਨਹੀਂ ਨਹੀਂ। ਯਥਾ-‘ਨਾਨਾ ਕਰਤ ਨ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ’। (ਪਰਮੇਸਰ ਤੋਂ) ਨਾਹ ਨਾਹ ਕਰਦਿਆਂ (ਕਿ ਹੈ ਨਹੀਂ) ਛੁਟਕਾਰਾ ਨਹੀਂ ਹੋਵੇਗਾ, ਗੁਣਾਂ ਦੇ ਨਾਂ ਹੁੰਦਿਆਂ ਜ਼ਰੂਰ ਜਮਪੁਰ ਜਾਏਗਾ ਭਾਵ ਇਹ ਕਿ ਜੋ ਨਾਸਤਕ ਹੋ ਜਾਏ ਉਹ ਕਦੇ ਪਾਪਾਂ ਦੀ ਸਜ਼ਾ ਤੋਂ ਨਹੀਂ ਬਚ ਸਕਦਾ।

੪. (ਗੁ.। ਸੰਸਕ੍ਰਿਤ) ਬਹੁਤ, ਕਈ ਤਰ੍ਹਾਂ ਦੇ। ਯਥਾ-‘ਨਾਨਾ ਰੂਪ ਧਰੇ ਬਹੁ ਰੰਗੀ’।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.