ਨਿੰਮ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿੰਮ (ਨਾਂ,ਇ) ਪੱਤੇ ਛਿੱਲ, ਲੱਕੜ ਆਦਿ ਦੇ ਕੌੜੇ ਸੁਆਦ ਵਾਲਾ ਇੱਕ ਜੰਗਲੀ ਗੁਣਕਾਰੀ ਰੁੱਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7254, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਨਿੰਮ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿੰਮ [ਨਾਂਪੁ] ਇੱਕ ਰੁੱਖ ਜਿਸ ਦੀ ਵਰਤੋਂ ਕਈ ਕਿਸਮ ਦੀਆਂ ਦਵਾਈਆਂ ਵਿੱਚ ਹੁੰਦੀ ਹੈ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7246, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨਿੰਮ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨਿੰਮ. ਦੇਖੋ, ਨਿੰਬ ਅਤੇ ਨਿੰਮੁ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨਿੰਮ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਨਿੰਮ : ਇਸ ਵੱਡੇ ਅਤੇ ਸਦਾਬਹਾਰ ਰੁੱਖ ਦਾ ਵਿਗਿਆਨਕ ਨਾਂ ਐਜ਼ਾਡਾਇਰੈਕਟਾ ਇੰਡੀਕਾ (Azadirachta indica) ਹੈ ਅਤੇ ਇਹ ਮਿਲੀਏਸੀ (Miliaceae) ਕੁਲ ਨਾਲ ਸਬੰਧਤ ਹੈ। ਇਸ ਦੇ ਪੱਤੇ ਸੰਯੁਕਤ ਹੁੰਦੇ ਹਨ ਅਤੇ ਹਰ ਪੱਤੇ ਵਿਚ 5 ਤੋਂ 18 ਹਰੀਆਂ ਪੱਤੀਆਂ ਹੁੰਦੀਆਂ ਹਨ ਜੋ ਹੇਠਲੇ ਪਾਸਿਓਂ ਪੀਲੀਆਂ ਹੁੰਦੀਆਂ ਹਨ । ਅਪ੍ਰੈਲ-ਮਈ ਵਿਚ ਚਿੱਟੇ ਖ਼ੁਸ਼ਬੂਦਾਰ ਫੁੱਲ ਬਗਲੀ ਗੁੱਛਿਆਂ ਵਿਚ ਖਿੜਦੇ ਹਨ । ਜੁਲਾਈ ਵਿਚ ਨਿਮੋਲੀਆਂ (ਫਲ) ਪੱਕ ਕੇ ਤਿਆਰ ਹੋ ਜਾਂਦੀਆਂ ਹਨ । ਹਰ ਨਿਮੋਲੀ ਵਿਚ ਇਕ ਹੀ ਬੀਜ ਹੁੰਦਾ ਹੈ ।
ਇਸ ਰੁੱਖ ਦਾ ਹਰ ਅੰਗ ਕੌੜਾ ਹੁੰਦਾ ਹੈ । ਇਸ ਦੀਆਂ ਛੋਟੀਆਂ ਟਾਹਣੀਆਂ ਦੀ ਦਾਤਣ ਪਾਇਓਰੀਆ ਰੋਗ ਨੂੰ ਦੂਰ ਕਰਦੀ ਹੈ। ਪੱਤਿਆਂ ਦੀ ਪੁਲਟਸ ਫੋੜੇ ਫ਼ਿਨਸੀਆਂ ਤੋਂ ਆਰਾਮ ਦਿਵਾਉਂਦੀ ਹੈ। ਨਿਮੋਲੀਆਂ ਚਮੜੀ ਦੇ ਰੋਗ ਦੂਰ ਕਰਨ ਅਤੇ ਖੂਨ ਦੀ ਸਫ਼ਾਈ ਲਈ ਖਾਧੀਆਂ ਜਾਂਦੀਆਂ ਹਨ । ਇਸ ਦੇ ਬੀਜਾਂ ਦਾ ਤੇਲ ਹੰਜੀਰਾਂ, ਜੋੜਾਂ ਦੇ ਦਰਦ ਅਤੇ ਆਂਦਰਾਂ ਦੇ ਕੀੜੇ ਕੱਢਣ ਲਈ ਵਰਤਿਆ ਜਾਂਦਾ ਹੈ । ਤੇਲ ਕੱਢਣ ਉਪਰੰਤ ਬਚੀ ਹੋਈ ਖਲ ਖਾਦ ਵੱਜੋਂ ਵਰਤੀ ਜਾਂਦੀ ਹੈ। ਛਾਂ ਵਿਚ ਸੁਕਾਏ ਪੱਤੇ ਊਨੀ ਕੱਪੜਿਆਂ ਅਤੇ ਕਿਤਾਬਾਂ ਨੂੰ ਕੀੜਿਆਂ ਤੋਂ ਬਚਾਉਣ ਲਈ ਵਰਤੇ ਜਾਂਦੇ ਹਨ । ਨਿੰਮ ਦੀ ਲੱਕੜ ਨੂੰ ਕੀੜਾ ਨਹੀਂ ਲਗਦਾ । ਇਸ ਲਈ ਇਹ ਘੜਾਈ ਦੇ ਕੰਮ ਲਈ ਤਾਂ ਠੀਕ ਹੈ ਪਰ ਇਸ ਉੱਤੇ ਪਾਲਸ਼ ਨਹੀਂ ਹੁੰਦੀ । ਇਹ ਲੱਕੜ ਫ਼ੱਟੇ, ਖਿਡੌਣੇ, ਹਲ ਅਤੇ ਇਮਾਰਤੀ ਸਮਾਨ ਬਣਾਉਣ ਲਈ ਵਰਤੀ ਜਾਂਦੀ ਹੈ ।
ਇਸ ਰੁੱਖ ਨਾਲ ਬਹੁਤ ਸਾਰੀਆਂ ਲੋਕ ਧਾਰਨਾਵਾਂ ਜੁੜੀਆਂ ਹੋਈਆਂ ਹਨ । ਲੋਕ ਮਾਨਸ ਅਨੁਸਾਰ ਇਹ ਰੁੱਖ ਸੰਸਾਰ ਦੀ ਸ਼ੁੱਧੀ ਲਈ ਦੇਵਤਿਆਂ ਨੇ ਆਪਣੇ ਹੱਥੀਂ ਧਰਤੀ ਉੱਤੇ ਬੀਜਿਆ । ਇਸ ਲਈ ਸ਼ੁੱਧੀ ਨਾਲ ਸਬੰਧਤ ਹਰ ਰੀਤ ਸਮੇਂ ਨਿੰਮ ਦੇ ਪੱਤੇ ਵਰਤੇ ਜਾਂਦੇ ਹਨ ।
ਬੱਚੇ ਦੇ ਜਨਮ ਸਮੇਂ ਨਿੰਮ ਦੇ ਪੱਤੇ ਮਾੜੀਆਂ ਰੂਹਾਂ ਨੂੰ ਦੂਰ ਕਰਨ ਲਈ ਦਰਵਾਜ਼ੇ ਨਾਲ ਬੰਨ੍ਹੇ ਜਾਂਦੇ ਹਨ। ਘਰ ਵਿਚੋਂ ਸੂਤਕ ਕੱਢਣ ਲਈ ਵੀ ਨਿੰਮ ਦੇ ਪੱਤਿਆਂ ਦੇ ਪਾਣੀ ਨਾਲ ਇਸ਼ਨਾਨ ਕੀਤਾ ਜਾਦਾ ਹੈ ।
ਪੁਰਾਣੇ ਸਮਿਆਂ ਵਿਚ ਮੁਰਦੇ ਦੇ ਅੰਤਿਮ ਸੰਸਕਾਰ ਪਿੱਛੋਂ ਘਰ ਨੂੰ ਵਾਪਸ ਜਾਂਦਿਆਂ ਲੋਕ ਨਿੰਮ ਦੇ ਪੱਤੇ ਚਬਾ ਕੇ ਥੁੱਕ ਦਿੰਦੇ ਸਨ। ਇਹ ਰੀਤ ਸ਼ੁੱਧੀ ਪ੍ਰਾਪਤ ਕਰਨ ਅਤੇ ਮ੍ਰਿਤਕ ਨਾਲ ਨਾਤਾ ਤੋੜਨ ਦੀ ਪ੍ਰਤੀਕ ਹੈ।
ਕਈ ਕਬੀਲਿਆਂ ਦੀਆਂ ਇਸਤਰੀਆਂ ਨਿੰਮ ਦੇ ਰੁੱਖ ਕੋਲੋਂ ਲੰਘਦੀਆਂ ਘੁੰਡ ਕੱਢ ਲੈਂਦੀਆਂ ਹਨ ਅਰਥਾਤ ਇਸ ਨੂੰ ਸਹੁਰੇ ਜਾਂ ਜੇਠ ਦੀ ਪਦਵੀ ਦਿੰਦੀਆਂ ਹਨ ।
ਮਰਾਸੀਆਂ ਵਿਚ ਨਿੰਮ ਨੂੰ ਪਵਿੱਤਰ ਸਮਝਦੇ ਹੋਏ ਚੇਚਕ ਨਿਕਲਣ ਉੱਤੇ ਇਸ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਇਸ ਦੇ ਹੇਠਾਂ ਸੀਤਲਾ ਮਾਤਾ ਦੀ ਮੂਰਤੀ ਬਣਾ ਕੇ ਵੀ ਰੱਖੀ ਜਾਂਦੀ ਹੈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3610, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-02-03-34-46, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. : ਪੰ. ਗੁ. ਪੋ. ਡਾ. ਸ਼ਰਮਾ; ਗ. ਇੰ. ਮੈ. ਪ.; ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First