ਨੁਹਾਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੁਹਾਰ [ਨਾਂਇ] ਨੈਣ-ਨਕਸ਼ , ਮੁਹਾਂਦਰਾ , ਰੂਪ-ਰੇਖਾ, ਸ਼ਕਲ, ਆਕਾਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7168, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਨੁਹਾਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਨੁਹਾਰ. ਮੁੜੰਗਾ. ਦੇਖੋ, ਅਨੁਹਾਰ ੩.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6781, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਨੁਹਾਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਨੁਹਾਰ (ਕਸਬਾ): ਰਾਜਸਥਾਨ ਪ੍ਰਦੇਸ਼ ਦੇ ਗੰਗਾਨਗਰ ਜ਼ਿਲ੍ਹੇ ਦਾ ਇਕ ਪ੍ਰਸਿੱਧ ਕਸਬਾ ਜਿਸ ਵਿਚ ਅਧਿਕਤਰ ਜੈਨੀਆਂ ਅਤੇ ਵੈਸ਼ਣਵਾਂ ਦੀ ਆਬਾਦੀ ਹੈ। ਦੱਖਣ ਨੂੰ ਜਾਂਦਿਆਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸੂਰਮਿਆਂ ਵਿਚ ਕੁਝ ਸਮੇਂ ਲਈ ਇਸ ਕਸਬੇ ਦੇ ਦੱਖਣ-ਪੱਛਮ ਵਲ ਛੀਪ ਤਲਾਈ ਨਾਂ ਦੇ ਟੋਭੇ ਦੇ ਕੰਢੇ ਠਿਕਾਣਾ ਕੀਤਾ। ਉਸ ਕਸਬੇ ਵਿਚ ਕਿਸੇ ਸਿੱਖ ਸੈਨਿਕ ਤੋਂ ਇਕ ਕਬੂਤਰ ਮਾਰਿਆ ਗਿਆ ਜਿਸ ਦੇ ਫਲਸਰੂਪ ਲੋਕਾਂ ਵਿਚ ਕਾਫ਼ੀ ਹਲਚਲ ਮਚ ਗਈ। ਸਥਿਤੀ ਨੂੰ ਸਹਿਜ ਕਰਨ ਲਈ ਗੁਰੂ ਜੀ ਆਪ ਉਸ ਥਾਂ ਉਤੇ ਗਏ ਜਿਥੇ ਇਕ ਨਾਈ ਦੇ ਘਰ ਦੇ ਨੇੜੇ ਕਬੂਤਰ ਦੇ ਮਾਰੇ ਜਾਣ ਦੀ ਘਟਨਾ ਵਾਪਰੀ ਸੀ। ਉਸ ਨਾਈ ਨੇ ਉਥੇ ਇਕ ਥੜਾ ਬਣਾ ਦਿੱਤਾ। ਵੀਹਵੀਂ ਸਦੀ ਦੇ ਸ਼ੁਰੂ ਵਿਚ ਜਦੋਂ ਕੁਝ ਸਿੱਖ ਉਸ ਪਾਸੇ ਆਬਾਦ ਹੋਏ ਤਾਂ ਉਸ ਥਾਂ ਨੂੰ ਹਾਸਲ ਕੀਤਾ ਗਿਆ। ਸੰਨ 1947 ਈ. ਤੋਂ ਬਾਦ ਕਈ ਹੋਰ ਸਿੱਖ ਪਰਿਵਾਰ ਉਥੇ ਜਾ ਵਸੇ ਅਤੇ ਗੁਰਦੁਆਰੇ ਦੀ ਇਮਾਰਤ ਉਸਾਰੀ ਗਈ। ਇਸ ਗੁਰੂ-ਧਾਮ ਦਾ ਨਾਂ ‘ਗੁਰਦੁਆਰਾ ਕਬੂਤਰ ਸਾਹਿਬ’ ਪ੍ਰਚਲਿਤ ਹੋਇਆ। ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6749, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First