ਨੋਟ ਪੈਡ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Notepad
ਨਵੇਂ ਵਰਤੋਂਕਾਰਾਂ ਨੂੰ ਡਾਕੂਮੈਂਟ ਬਣਾਉਣ ਦੀ ਮੁੱਢਲੀ ਸਿਖਲਾਈ ਨੋਟ ਪੈਡ ਵਿੱਚ ਦਿੱਤੀ ਜਾ ਸਕਦੀ ਹੈ। ਇਹ ਇਕ ਸਧਾਰਨ ਟੈਕਸਟ ਐਡੀਟਰ ਹੁੰਦਾ ਹੈ ਜਿਸ ਦੀ ਮਦਦ ਰਾਹੀਂ ਤੁਸੀਂ ਟੈਕਸਟ ਫਾਈਲਾਂ ਬਣਾ ਸਕਦੇ ਹੋ ਤੇ ਉਹਨਾਂ ਦੀ ਐਡੀਟਿੰਗ (ਸੰਪਾਦਨਾ) ਕਰ ਸਕਦੇ ਹੋ। ਭਾਵੇਂ ਅੱਜ-ਕੱਲ੍ਹ ਡਾਕੂਮੈਂਟ ਬਣਾਉਣ ਦਾ ਵਧੇਰੇ ਕੰਮ ਐਮਐਸ ਵਰਡ ਅਤੇ ਪੇਜ ਮੇਕਰ ਪ੍ਰੋਗਰਾਮਾਂ ਵਿੱਚ ਕੀਤਾ ਜਾਂਦਾ ਹੈ ਪਰ ਵਰਤੋਂਕਾਰ ਨੂੰ ਟੈਕਸਟ ਲਿਖਣ ਦੀਆਂ ਮੁੱਢਲੀਆਂ ਗੱਲਾਂ ਨੋਟ ਪੈਡ ਵਿੱਚ ਹੀ ਸਿਖਾਈਆਂ ਜਾਂਦੀਆਂ ਹਨ। ਐਚਟੀਐਮਐਲ ਵਿੱਚ ਵੈੱਬ ਪੇਜ ਦਾ ਕੋਡ ਲਿਖਣ ਲਈ ਨੋਟ ਪੈਡ ਦੀ ਵਰਤੋਂ ਕੀਤੀ ਜਾਂਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First