ਪਟੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਟੀ. ਦੇਖੋ, ਪੱਟ ਅਤੇ ਪੱਟੀ । ੨ ਅੱਖਰ ਲਿਖਣ ਦੀ ਤਖ਼ਤੀ. “ਸਚੀ ਪਟੀ ਸਚੁ ਮਨਿ, ਪੜੀਐ ਸਬਦ ਸੁ ਸਾਰ.” (ਓਅੰਕਾਰ) ੩ ਇੱਕ ਖਾਸ ਬਾਣੀ , ਜਿਸ ਵਿੱਚ ਵਰਣਮਾਲਾ ਦੇ ਕ੍ਰਮ ਅਨੁਸਾਰ ਸ਼ੁਭ ਉਪਦੇਸ਼ ਹੈ, ਯਥਾ—“ਸਸੈ ਸੋਇ ਸ੍ਰਿਸਟਿ ਜਿਨਿ ਸਾਜੀ.”*** (ਆਸਾ ਮ: ੧) ੪ ਇਸਤ੍ਰੀਆਂ ਦੇ ਮਸਤਕ ਪੁਰ ਵਾਹਕੇ ਚਿਪਕਾਏ ਚਿਕਨੇ ਕੇਸ (tress). “ਜਿਨ ਸਿਰ ਸੋਹਨਿ ਪਟੀਆਂ.” (ਆਸਾ ਅ: ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15004, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਟੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਟੀ (ਸੰ.। ਸੰਸਕ੍ਰਿਤ ਪਟਿ੍ਟਕਾ) ਲਕੜ ਦੀ ਫੱਟੀ ਜਿਸ ਪਰ ਬਾਲਕ ਲਿਖਣਾ ਸਿਖਦੇ ਹਨ, ਤਖਤੀ ਭਾਵ ਵਿਚ ਸ਼੍ਰੱਧਾ। ਯਥਾ-‘ਸਚੀ ਪਟੀ ਸਚੁ ਮਨਿ’ ਸ੍ਰਧਾ ਰੂਪੀ ਪਟੀ ਸਚੀ, ਅਰ ਸਚ ਦੇ ਮੰਨਨ ਕਰਨ ਹਾਰਾ ਮਨ ਸਚਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 14973, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First