ਪਤੰਗ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੰਗ (ਨਾਂ,ਇ) ਵੇਖੋ : ਗੁੱਡੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5583, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਤੰਗ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੰਗ [ਨਾਂਪੁ] ਕਾਗ਼ਜ਼ ਦੀ ਗੁੱਡੀ ਜਿਸ ਨੂੰ ਡੋਰ ਬੰਨ੍ਹ ਕੇ ਉਡਾਉਂਦੇ ਹਨ; ਪਤੰਗਾ , ਭਮੱਕੜ , ਪਰਵਾਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਤੰਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਤੰਗ. ਸੰ. ਵਿ—ਉਡਦਾ ਹੋਇਆ. ਉਡਣ ਵਾਲਾ। ੨ ਸੰਗ੍ਯਾ—ਪੰਛੀ. ਪਰਿੰਦ। ੩ ਭਮੱਕੜ. ਸ਼ਲਭ. ਪਰਵਾਨਾ. “ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ.” (ਚਉਬੋਲੇ ਮ: ੫) ੪ ਸੂਰਜ. “ਗੰਗ ਕੇ ਤਰੰਗ ਸੁ ਪਤੰਗ ਕੋ ਕਿਕਾਨ ਹੈ.” (ਨਾਪ੍ਰ) ਗੰਗਾ ਦੇ ਉੱਜਲ ਤਰੰਗ ਅਤੇ ਸੂਰਯ ਦਾ ਚਿੱਟਾ ਕਿੰਕ੍ਯਾਨ (ਘੋੜਾ) ੫ ਫਿੰਡ. ਗੇਂਦ। ੬ ਸ਼ਰੀਰ. ਦੇਹ। ੭ ਨੌਕਾ. ਜਹਾਜ। ੮ ਅੱਗ ਦੀ ਚਿਨਗਾਰੀ. ਵਿਸਫੁਲਿੰਗ। ੯ ਤੀਰ । ੧੦ ਪੰਛੀ ਦੀ ਤਰਾਂ ਉਡਣ ਵਾਲੀ ਹੋਣ ਕਰਕੇ ਗੁੱਡੀ (ਚੰਗ) ਦਾ ਨਾਮ ਭੀ ਪਤੰਗ ਹੈ। ੧੧ ਦੇਖੋ, ਪਤੰਗੁ ੨. ੧੨ ਸੰ. ਪਤ੍ਰੰਗ. ਇੱਕ ਬਿਰਛ, ਜਿਸ ਦੀ ਲੱਕੜ ਵਿੱਚੋਂ ਉਬਾਲਕੇ ਲਾਲ ਰੰਗ ਕੱਢਿਆ ਜਾਂਦਾ ਹੈ. Caesalpina Sappan. ਪਤੰਗ ਦਾ ਰੰਗ ਕੱਚਾ ਹੁੰਦਾ ਹੈ. “ਸਭ ਜਗ ਰੰਗ ਪਤੰਗ ਕੋ ਹਰਿ ਏਕੈ ਨਵਰੰਗ.” (ਨੰਦਦਾਸ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5294, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਤੰਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਤੰਗ (ਸੰ.। ਸੰਸਕ੍ਰਿਤ ਪਤਙਗੑ=ਸੂਰਜ, ਚਿੜੀ , ਚਾਵਲ , ਪਾਰਾ , ਸੰਦਲ , ਭੰਬਟ , ਲੇਹਾ ਆਦਿ) ੧. ਸੂਰਜ

੨. ਪਤੰਗਾ (ਇਕ ਨਿੱਕਾ ਜੀਵ)। ਯਥਾ-‘ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ’। ਨਾਨਕ ਜੋ ਅਧਮ ਸੀ ਸਾਰੇ ਲੋਕਾਂ ਵਿਚ ਸੂਰਜ ਵਾਂਙੂ ਪ੍ਰਗਟ ਹੋ ਗਿਆ ਅਥਵਾ (ਗੁਰ) ਨਾਨਕ (ਜੀ ਆਖਦੇ ਹਨ) ਨੀਚ ਪਤੰਗਾ ਪ੍ਰੀਤ ਦੇ ਕਾਰਨ ਸਾਰੇ ਲੋਕਾਂ ਵਿਚ ਪ੍ਰਗਟ ਹੋ ਗਿਆ। ੨. ਭੰਬਟ ਜੋ ਦੀਵੇ ਤੇ ਆਸ਼ਕ ਹੈ*। ਯਥਾ-‘ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ’ ਮ੍ਰਿਗ ਨੂੰ ਸ਼ਬਦ ਸੁਣਨ ਦਾ ਦੋਖ ਹੈ, ਮੀਨ ਨੂੰ ਖਾਣ ਦਾ ਦੋਖ ਹੈ, ਭ੍ਰਿੰਗ (ਭੌਰੇ) ਨੂੰ ਸੁਗੰਧ ਦਾ ਦੋਖ ਹੈ, ਪਤੰਗ (ਭੰਬਟ) ਨੂੰ ਰੂਪ (ਦੀਵੇ ਦੇ ਪ੍ਰਕਾਸ਼ ਤੱਕਣ ਦਾ) ਦੋਖ ਹੈ, ਕੁੰਚਰ (ਹਾਥੀ) ਨੂੰ ਸਪਰਸ (ਕਾਮ) ਦਾ ਦੋਖ ਹੈ, ਇਹ ਪੰਜੇ ਇਕ ਇਕ ਐਬ ਕਰਕੇ ਮਰਦੇ ਹਨ (ਆਦਮ ਵਿਚ ਪੰਜੇ ਹੀ ਦੋਖ ਪ੍ਰਬਲ ਹਨ)।

੩. (ਲੇਹਾ, ਉਹ ਕੀੜਾ ਜੋ ਉਂਨ ਤੇ ਪਸ਼ਮੀਨੇ ਨੂੰ ਟੁਕ ਟੁਕ ਦੇ ਨਾਸ਼ ਕਰਦਾ ਹੈ। ਯਥਾ-‘ਮਾਇਆ ਮੋਹ ਮੈਲੁ ਪਤੰਗੁਲਾਗੈ ’ ਮਾਇਆ ਰੂਪੀ ਮੈਲ ਤੇ ਮੋਹ ਰੂਪੀ ਲੇਹਾ ਨਹੀਂ ਲਗਦਾ। ਤਥਾ-‘ਓਨਾ ਮੈਲੁ ਪਤੰਗੁ ਨ ਲਗਈ ਜਿ ਚਲਨਿ ਸਤਿਗੁਰ ਭਾਇ’। ਤਥਾ-‘ਸਤਿਗੁਰੁ ਸੇਵਿਐ ਹਰਿ ਮਨਿ ਵਸੈ ਲਗੈ ਨ ਮੈਲੁ ਪਤੰਗੁ’ ਇਨ੍ਹਾਂ ਤਿੰਨਾਂ ਤੁਕਾਂ ਵਿਚ ਕਈ ਗ੍ਯਾਨੀ ਪਤੰਗ ਦਾ ਅਰਥ ਸਰੀਰ, ਰੰਚਕ ਮਾਤ੍ਰ ਤੇ ਸੂਰਜ ਵਤ ਤ੍ਰੈ ਅਰਥ ਲਾਉਣ ਦਾ ਯਤਨ ਬੀ ਕਰਦੇ ਹਨ।

----------

* ਪੰਜਾਬੀ ਵਿਚ ਪਤੰਗ ਇਕ ਤਰ੍ਹਾਂ ਦੀ ਵੱਡੀ (ਉਡਣ ਵਾਲੀ) ਗੁੱਡੀ ਨੂੰ ਬੀ ਕਹਿੰਦੇ ਹਨ, ਜਿਸ ਦਾ ਸ਼ਕਲ ਭੰਬਟ ਵਾਂਙੂ ਬਣਾਉਂਦੇ ਹਨ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.