ਪਦ-ਛੇਦ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਦ-ਛੇਦ [ਨਾਂਪੁ] ਸ਼ਬਦਾਂ ਨੂੰ ਨਿਖੇੜ ਕੇ ਲਿਖਣ ਦੀ ਕਿਰਿਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1473, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਦ-ਛੇਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪਦ-ਛੇਦ: ਇਸ ਦਾ ਸੰਬੰਧ ਗੁਰਬਾਣੀ ਦੀ ਲਿਖਾਵਟ ਨਾਲ ਹੈ। ਪੁਰਾਤਨ ਲਿਖਣ ਪਰੰਪਰਾਤ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਵਿਚ ਬਾਣੀ ਸੰਯੋਗਾਤਮਕ ਲਿਖਣ ਵਿਧੀ ਨਾਲ ਲਿਖੀ ਜਾਂਦੀ ਸੀ। ਅੱਖਰਾਂ ਅਤੇ ਮਾਤ੍ਰਾਵਾਂ ਨੂੰ ਇਕ ਦੂਜੇ ਨਾਲ ਜੋੜ ਕੇ, ਨਾਲ ਮਿਲਾ ਕੇ ਲਿਖਿਆ ਜਾਂਦਾ ਸੀ। ਅਭਿਆਸੀ ਬਾਣੀ-ਪਾਠਕ ਤਾਂ ਖ਼ੁਦ ਹੀ ਪੜ੍ਹਨ ਦੇ ਨਾਲ ਸ਼ਬਦਾਂ ਵਿਚ ਨਿਖੇੜ ਕਰ ਲੈਂਦੇ ਸਨ , ਪਰ ਘਟ ਅਭਿਆਸ ਵਾਲੇ ਸ਼ਬਦਾਂ ਦੇ ਅੱਖਰਾਂ ਨੂੰ ਇਕ ਦੂਜੇ ਨਾਲ ਰਲ-ਗਡ ਕਰ ਦਿੰਦੇ ਸਨ। ਉਦਾਹਰਣ ਲਈ ਵੇਖੋ— ਸੰਤ ਸਰਨਿ ਜੋ ਜਨੁ ਪਰੈ ਸੋ ਜਨੁ ਉਧਰਨਹਾਰੁ (ਗੁ.ਗ੍ਰੰ.279)। ਇਸ ਨੂੰ ਬਾਣੀ ਪੜ੍ਹਨ ਦਾ ਘਟ ਅਭਿਆਸੀ ਪਾਠਕ ਇਸ ਤਰ੍ਹਾਂ ਪੜ੍ਹ ਜਾਂਦਾ ਹੈ —

ਸੰਤ ਸਰਨਿ ਜੋਜਨੁ ਪਰੈ ਸੋ ਜਨੁ ਉਧਰਨਹਾਰ

ਇਸ ਨਾਲ ਅਰਥ ਦਾ ਅਨਰਥ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾ ਇਕ ਹੋਰ ਨਮੂਨਾ ਵੇਖੋ — ਜਿਥੇ ਡਿਠਾ ਮਿਰਤਕੋ ਇਲ ਬਹਿਠੀ ਆਇ (ਗੁ.ਗ੍ਰੰ.322)। ਇਸ ਨੂੰ ਕਈ ਪਾਠਕ ਇਸ ਤਰ੍ਹਾਂ ਪੜ੍ਹ ਜਾਂਦੇ ਹਨ— ਜਿਥੈ ਡਿਠਾ ਮਿਰਤ ਕੋਇਲ ਬਹਿਠੀ ਆਇ ਇਸ ਪਾਠ ਨਾਲ ਮੂਲ ਅਰਥ ਵਿਸੰਗਤ ਹੋ ਗਿਆ ਹੈ।

ਉਪਰੋਕਤ ਢੰਗ ਦੇ ਅਸ਼ੁੱਧ ਪਾਠ ਕਰਨ ਤੋਂ ਰੋਕਣ ਲਈ ਬੜਾ ਜ਼ਰੂਰੀ ਹੈ ਕਿ ਬਾਣੀ ਦੇ ਪਾਠ ਦਾ ਪਦ -ਛੇਦ ਕੀਤਾ ਜਾਏ। ਵੀਹਵੀਂ ਸਦੀ ਦੇ ਸ਼ੁਰੂ ਵਿਚ ਪਦ- ਛੇਦ ਕਰਕੇ ਗੁਰਬਾਣੀ ਦਾ ਪਾਠ ਛਾਪਣ ਦੀ ਪ੍ਰਥਾ ਚਲ ਪਈ ਸੀ। ਹੁਣ ਅਧਿਕਤਰ ਬੀੜਾਂ ਪਦ-ਛੇਦ ਕਰਕੇ ਛਾਪੀਆਂ ਜਾਂਦੀਆਂ ਹਨ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1299, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.