ਪਰਚੂਨ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਚੂਨ (ਨਾਂ,ਪੁ) ਆਟਾ, ਤੇਲ, ਚੌਲ, ਲੂਣ ਆਦਿ; ਘਰੇਲੂ ਵਰਤੋਂ ਦੀਆਂ ਫੁਟਕਲ ਚੀਜਾਂ; ਕਰਿਆਨਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3325, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਰਚੂਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਚੂਨ [ਨਾਂਪੁ] ਆਮ ਲੋੜਾਂ ਦੀ ਪੂਰਤੀ ਵਾਲ਼ੀਆਂ ਵਸਤਾਂ; ਕਰਿਆਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3313, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਰਚੂਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਰਚੂਨ. ਸੰਗ੍ਯਾ—ਚੂਣ੗ (ਆਟਾ) ਆਦਿ ਸਾਮਗ੍ਰੀ. ਲੂਣ ਤੇਲ ਆਟਾ ਦਾਲ ਆਦਿ ਸਾਮਾਨ। ੨ ਭਾਵ—ਸ਼ੁਭਾਸ਼ੁਭ ਮਿਸ਼੍ਰਿਤ ਕਰਮ. “ਪੂਰਬਿ ਜਨਮਿ ਪਰਚੂਨ ਕਮਾਏ.” (ਨਟ ਅ: ਮ: ੪)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3181, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪਰਚੂਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪਰਚੂਨ* (ਸੰ.। ਪੰਜਾਬੀ) ਫੁਟਕਲ, ਨਿੱਕਾ ਨਿੱਕਾ, ਥੋੜ੍ਹਾ ਥੋੜ੍ਹਾ। ਯਥਾ-‘ਪੂਰਬਿ ਜਨਮਿ ਪਰਚੂਨ ਕਮਾਏ’ ਪਿਛਲੇ ਜਨਮ ਥੋੜ੍ਹੇ ਥੋੜ੍ਹੇ (ਸ਼ੁਭ ਕਰਮ) ਕਮਾਏ।

----------

* ਸੰਸਕ੍ਰਿਤ ਚੂਰੑਣ, ਧੂੜੇ ਤੇ ਟੁਕੜੇ ਨੂੰ ਕਹਿੰਦੇ ਹਨ ਪਰ ਕੌਡੀ ਨੂੰ ਬੀ ਕਹਿੰਦੇ ਹਨ, ਜੋ ਸੌਦੇ ਕੌਡੀਆਂ ਨਾਲ ਥੋੜੇ ਥੋੜੇ ਖਰੀਦੇ ਜਾਣ। ੨. ਚੂਰਣ (ਚੂਨ) ਨਾਮ ਆਟੇ ਦਾ ਹੈ। ਹੱਟੀ ਵਾਲੇ ਤੋਂ ਆਟਾ , ਦਾਲ, ਤੇਲ ਨਿੱਕੇ ਸੌਦੇ ਘਰ ਲਈ ਖਰੀਦਣ ਨੂੰ ਪਰਚੂਨ ਕਹਿੰਦਿਆਂ ਪ੍ਰਚੂਨ=ਥੋੜੇ ਥੋੜੇ ਮਾਲ ਖਰੀਦਣ ਵੇਚਣ ਦੇ ਅਰਥਾਂ ਤੇ ਹਾਵੀ ਹੋ ਗਿਆ ਤੇ ਥੋਕ ਦੇ ਮੁਕਾਬਲੇ ਤੇ ਵਰਤੀਣ ਲੱਗਾ। ਥੋਕ=Wholesale। ਪ੍ਰਚੂਨ=retail।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.