ਪਰਮਾਨੰਦ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਮਾਨੰਦ [ਨਾਂਪੁ] ਰੱਬ ਨੂੰ ਪਾ ਲੈਣ ਉਪਰੰਤ ਪ੍ਰਾਪਤ ਹੋਇਆ ਅਨੰਦ , ਪਰਮਸੁੱਖ; ਰੱਬ, ਵਾਹਿਗੁਰੂ, ਪਰਮੇਸ਼ਰ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5016, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਮਾਨੰਦ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਮਾਨੰਦ. ਸੰਗ੍ਯਾ—ਪਰਮ-ਆਨੰਦ. ਮਹਾਨ ਆਨੰਦ. ਬ੍ਰਹਮਾਨੰਦ. ਆਤਮਾਨੰਦ. ਕਰਤਾਰ ਦੇ ਅਨੁਭਵ ਦਾ ਮਹਾਨ ਸੁਖ । ੨ ਆਨੰਦ ਸ੍ਵਰੂਪ ਬ੍ਰਹਮ. ਵਾਹਗੁਰੂ. “ਜੋ ਨ ਸੁਨਹਿ ਜਸ ਪਰਮਾਨੰਦਾ.” (ਗਉ ਮ: ੫) ਪਰਮਾਨੰਦ ਦਾ ਜਸ ਨਹੀਂ ਸੁਣਦੇ।
੩ ਬਾਰਸੀ (ਜਿਲਾ ਸ਼ੋਲਾਪੁਰ) ਦਾ ਵਸਨੀਕ ਇੱਕ ਭਗਤ , ਜੋ ਮਹਾ ਤ੍ਯਾਗੀ ਅਤੇ ਪ੍ਰੇਮੀ ਸੀ. ਇਹ ਆਪਣੇ ਬਹੁਤ ਪਦਾਂ ਵਿੱਚ ਛਾਪ “ਸਾਰੰਗ” ਲਿਖਦਾ ਹੈ, ਪਰ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਨੰਦ ਨਾਮ ਹੈ, ਜਿਵੇਂ—“ਪਰਾਮਨੰਦ ਸਾਧਸੰਗਤਿ ਮਿਲਿ.” (ਸਾਰ) ਪਰਮਾਨੰਦ ਦੇ ਜਨਮ ਦਾ ਸਾਲ ਅਤੇ ਜੀਵਨਵ੍ਰਿੱਤਾਂਤ ਵਿਸ਼ੇ ਮਾਲੂਮ ਨਹੀਂ ਹੈ।1 ੪ ਸੁਲਤਾਨਪੁਰ ਨਿਵਾਸੀ ਪਤਲਾ ਗੋਤ੍ਰ ਦਾ ਖਤ੍ਰੀ ਜੈਰਾਮ ਦਾ ਪਿਤਾ , ਬੀਬੀ ਨਾਨਕੀ ਜੀ ਦਾ ਸਹੁਰਾ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4815, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰਮਾਨੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਰਮਾਨੰਦ (ਭੱਟ): ਇਕ ਪ੍ਰਸਿੱਧ ਭੱਟ ਕਵੀ ਜਿਸ ਦੇ ਗੁਰੂ ਰਾਮਦਾਸ ਜੀ ਦੀ ਉਸਤਤ ਵਿਚ ਉਚਾਰੇ 13 ਛੰਦ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹਨ। ਕੁਝ ਵਿਦਵਾਨਾਂ ਨੇ ਇਸ ਦਾ ਨਾਂ ‘ਗਯੰਦ ’ ਦਸਿਆ ਹੈ ਪਰ ਇਹ ਕਵੀ ਦਾ ਨਾਮ ਨਹੀਂ। ਪਰਮਾਨੰਦ ਨਾਮ ਦੋ ਤਿੰਨ ਥਾਂ ਆਇਆ ਹੈ, ਸੋ ਅਸਲ ਨਾਮ ਇਹੋ ਪ੍ਰਤੀਤ ਹੁੰਦਾ ਹੈ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no
ਪਰਮਾਨੰਦ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਰਮਾਨੰਦ (ਗੁ.। ਸੰਸਕ੍ਰਿਤ) ੧. ਪਰਮ ਅਨੰਦ , ਮਹਾਂ ਸੁਖ ।
੨. (ਸੰ.) ਪਰਮ ਅਨੰਦ ਸਰੂਪ ਵਾਹਿਗੁਰੂ। ਯਥਾ-‘ਨਹ ਚੀਨਿਆ ਪਰਮਾਨੰਦੁ ਬੈਰਾਗੀ ’। ੩. (ਸੰ.) ਇਕ ਭਗਤ ਜੀ ਦਾ ਨਾਉਂ ਹੈ। ਯਥਾ-‘ਪਰਮਾਨੰਦ ਸਾਧਸੰਗਤਿ ਮਿਲਿ ਕਥਾ ਪੁਨੀਤ ਨ ਚਾਲੀ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First