ਪਰਯਾਯ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਯਾਯ. ਸੰ. ਪਯਯ. ਸੰਗ੍ਯਾ—ਸਮਾਨ ਅਰਥ ਵਾਚੀ ਸ਼ਬਦ. ਜੈਸੇ ਆਬ ਜਲ, ਅਗਨਿ ਆਤਿਸ਼, ਹਵਾ ਪਵਨ ਵਾਯੁ ਆਦਿ। ੨ ਅਵਸਰ. ਮੌਕਾ । ੩ ਕ੍ਰਮ. ਸਿਲਸਿਲਾ। ੪ ਇੱਕ ਅਰਥਾਲੰਕਾਰ. ਜਿੱਥੇ ਕ੍ਰਮ ਪੂਰਵਕ ਅਨੇਕ ਵਸਤਾਂ ਦਾ ਇੱਕ ਹੀ ਆਸਰਾ ਵਰਣਨ ਕਰੀਏ, ਉੱਥੇ “ਪਰਯਾਯ” ਅਲੰਕਾਰ ਹੁੰਦਾ ਹੈ.
ਹੋਇ ਅਨੇਕੋ ਆਸ਼੍ਰਯ ਏਕ,
ਕ੍ਰਮ ਸੋਂ ਕਹਿਂ ਪਰਯਾਯ ਵਿਬੇਕ.
(ਗਰਬਗੰਜਨੀ)
ਉਦਾਹਰਣ—
ਹਉਮੈ ਤ੍ਰਿਸਨਾ ਸਭ ਅਗਨਿ ਬੁਝਈ,
ਬਿਨਸੇ ਕ੍ਰੋਧ ਖਿਮਾ ਗਹਿਲਈ.
(ਗਉ ਅ: ਮ: ੩)
ਦੁਖ ਬਿਨਸੇ ਸੁਖ ਕੀਓ ਬਿਸਰਾਮ.” (ਗਉ ਕਬੀਰ)
ਕਟੁ ਬੋਲ ਗਏ ਬਸੇ ਮੀਠੇ ਬੈਨ ਰਸਨਾ ਮੇ
ਨੈਨ ਤ੍ਯਾਗ ਚਪਲਤਾ ਗਹੀ ਅਬ ਲਾਜ ਹੈ.
(ਅ) ਕਿਸੇ ਇੱਕ ਵਸਤੁ ਦਾ ਇੱਕ ਅਸਥਾਨ ਨੂੰ ਤ੍ਯਾਗਕੇ ਦੂਜੇ ਥਾਂ ਨਿਵਾਸ ਕਰਨਾ , ਐਸਾ ਕਥਨ ਪਰਯਾਯ ਦਾ ਦੂਜਾ ਰੂਪ ਹੈ.
ਇੱਕ ਥਾਂਉ ਨੂੰ ਛੱਡਕੇ ਦੂਜੇ ਥਾਂ ਠਹਿਰਾਯ,
ਇਸ ਨੂੰ ਭੀ ਕਵਿ ਆਖਦੇ ਭੇਦ ਇੱਕ ਪਰਯਾਯ.
ਉਦਾਹਰਣ—
ਸੁਧਾ ਸੁਰਪੁਰਿ ਤ੍ਯਾਗ ਵਸ੍ਯੋ ਸੰਤਰਸਨਾ ਪੈ
ਵਿਖ ਸ਼ਿਵਕੰਠ ਤ੍ਯਾਗ ਨੀਚਜੀਭ ਪੈ ਵਸ੍ਯੋ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4092, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First