ਪਰਵਾਸ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰਵਾਸ [ਨਾਂਪੁ] ਆਪਣਾ ਦੇਸ ਛੱਡ ਕੇ ਦੂਸਰੇ ਦੇਸ ਵਿੱਚ ਵੱਸ ਜਾਣ ਦਾ ਭਾਵ, ਹਿਜਰਤ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11134, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰਵਾਸ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Emigration_ਪਰਵਾਸ: ਬਲੈਕ ਦੀ ਲਾ ਡਿਕਸ਼ਨਰੀ ਅਨੁਸਾਰ ਪਰਵਾਸ ਦਾ ਮਤਲਬ ਹੈ ਵਾਪਸ ਨਾ ਮੁੜਨ ਦੇ ਇਰਾਦੇ ਨਾਲ ਆਪਣੇ ਜਨਮ ਦਾ ਮੁਲਕ ਛੱਡਣਾ ਅਤੇ ਕਿਸੇ ਹੋਰ ਮੁਲਕ ਵਿਚ ਜਾ ਵਸਣਾ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਪਰਵਾਸ ਸਰੋਤ :
ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼
ਪਰਵਾਸ (migration)
ਲੋਕਾਂ ਦਾ ਇੱਕ ਸਮਾਜਿਕ ਪ੍ਰਨਾਲੀ ਅੰਦਰ ਜਾਂ ਵੱਖ-ਵੱਖ ਸਮਾਜਿਕ ਪ੍ਰਨਾਲੀਆਂ ਵਿੱਚ ਆਉਣਾ ਜਾਣਾ। ਲੋਕਾਂ ਦਾ ਇੱਕ ਥਾਂ ਤੋਂ ਦੂਜੀ ਥਾਂ ਜਾ ਕੇ ਵੱਸਣਾ; ਵੱਸੋਂ ਦੀ ਅਜਿਹੀ ਗਤੀ, ਜਿਸ ਵਿੱਚ ਇਹ ਖਿੱਲਰ ਜਾਂਦੀ ਹੈ। ਇਹ ਗਤੀ ਸੋਚੀ ਸਮਝੀ ਅਤੇ ਯੋਜਨਾਬੱਧ ਹੁੰਦੀ ਹੈ। ਪਰਵਾਸੀ ਆਰਥਿਕ, ਸੱਭਿਆਚਾਰ, ਅਕਲ ਅਤੇ ਮੰਜ਼ਿਲ ਦੇ ਇਲਾਕੇ ਦੇ ਗਿਆਨ ਪੱਖੋਂ ਸੁਚੇਤ ਹੁੰਦੇ ਹਨ। ਪਰਵਾਸ, ਅੰਦਰੂਨੀ (migration, internal) ਇੱਕ ਮੁਲਕ ਦੇ ਕੁਝ ਲੋਕਾਂ ਦਾ ਉਸੇ ਮੁਲਕ ਦੇ ਕਿਸੇ ਹੋਰ ਥਾਂ ਜਾ ਕੇ ਵੱਸਣਾ। ਜਿਵੇਂ ਪੂਰਬੀ ਪੰਜਾਬ ਵਿੱਚੋਂ ਲੋਕ ਵੀਹਵੀਂ ਸਦੀ ਦੇ ਅਰੰਭ ਵਿੱਚ ਪੱਛਮੀ ਪੰਜਾਬ ਵਿੱਚ ਜਾ ਕੇ ਵੱਸੇ। ਪਰਵਾਸ, ਕਾਰਕ (migration, factors) ਪਰਵਾਸ ਦੇ ਕਾਰਕਾਂ ਨੂੰ ਦੋ ਸ਼੍ਰੇਣੀਆਂ ਵਿੱਚ ਵੰਡਿਆ ਜਾਂਦਾ ਹੈ: ਧੱਕਾ ਕਾਰਕ: ਜਿਸ ਵਿੱਚ ਲੋਕ ਆਪਣੇ ਪਿਤਰੀ ਸਥਾਨ ਨੂੰ ਇਸ ਲਈ ਛੱਡ ਜਾਂਦੇ ਹਨ ਕਿ ਉਹਨਾਂ ਨੂੰ ਏਥੇ ਧੱਕੇ ਪੈ ਰਹੇ ਹਨ, ਜਾਂ ਉਹਨਾਂ ਦਾ ਏਥੇ ਰਹਿਣਾ ਦੂਭਰ ਹੋ ਰਿਹਾ ਹੈ; ਜਿਵੇਂ ਪੰਜਾਬੀ ਸਿੱਖਾਂ ਨੂੰ ਵੀਹਵੀਂ ਸਦੀ ਦੇ ਅੰਤਲੇ ਦਹਾਕਿਆਂ ਦਾ ਧੱਕਾ; ਜਾਂ ਆਰਥਿਕ ਸੰਕਟ; ਦੂਜੇ ਕਾਰਕ ਖਿੱਚ ਦੇ ਹਨ, ਜਿਵੇਂ ਇਹਨਾਂ ਲੋਕਾਂ ਲਈ ਪੱਛਮੀ ਮੁਲਕਾਂ ਵਿੱਚ ਕਿਰਤ ਦੇ ਨਵੇਂ ਸਾਧਨਾ ਦੀ ਪ੍ਰਾਪਤੀ ਆਦਿ। ਪਰਵਾਸ, ਦੇ ਨਤੀਜੇ (migration, consequences) ਜਿਸ ਥਾਂ ਤੋਂ ਪਰਵਾਸ ਕੀਤਾ ਜਾ ਰਿਹਾ ਹੈ, ਵੱਸੋਂ ਦਾ ਘਟਣਾ, ਪਰਵਾਸ ਦੀ ਮੰਜ਼ਿਲ ਦੀ ਥਾਂ ਵੱਸੋਂ ਦਾ ਘਾਟਾ ਪੂਰਾ ਹੋਣਾ ਜਾਂ ਵੱਸੋਂ ਦਾ ਵਧਣਾ, ਵਸੋਂ ਦੀ ਬਣਤਰ ਵਿੱਚ ਪਰਿਵਰਤਨ ਅਤੇ ਨਸਲੀ, ਐਥਨਿਕ, ਕਿੱਤਈ, ਧਾਰਮਿਕ ਅਤੇ ਵਰਗ ਰਚਨਾ ਅਤੇ ਸੰਬੰਧਾਂ ਵਿੱਚ ਪਰਿਵਰਤਨ। ਸਮੁੱਚੇ ਤੌਰ ਉੱਤੇ ਵੱਖ-ਵੱਖ ਥਾਵਾਂ ਉੱਤੇ ਵੱਸੋਂ ਦਾ ਨਵਾਂ ਸੰਤੁਲਨ ਸਥਾਪਿਤ ਹੋਣਾ। ਪਰਵਾਸ, ਦੇ ਰੂਪ (migration, forms of) ਹਮਲਾ ਕਰਕੇ, ਕਿਸੇ ਥਾਂ ਉੱਤੇ ਵੱਡੀ ਗਿਣਤੀ ਵਿੱਚ ਜਾ ਵੱਸਣਾ, ਜਿਵੇਂ ਹਿੰਦੁਸਤਾਨ ਵਿੱਚ ਮੁਸਲਮਾਨਾ ਜਾਂ ਇਸ ਤੋਂ ਪਹਿਲੇ ਲੋਕਾਂ ਦਾ ਆ ਕੇ ਵੱਸਣਾ; ਜਿੱਤ ਕੇ, ਜਿਵੇਂ ਅੰਗਰੇਜ਼ ਭਾਰਤ ਵਿੱਚ ਵੱਸੇ; ਨਵੀਂ ਬਸਤੀ ਬਣਾ ਕੇ ਜਿਵੇਂ ਅੰਗਰੇਜ਼ਾਂ ਦਾ ਅਮਰੀਕਾ, ਕੈਨੇਡਾ ਵਿੱਚ ਵੱਸਣਾ; ਪਰਵਾਸ ਰਾਹੀਂ, ਜਿਵੇਂ ਹੁਣ ਕਈ ਮੁਲਕਾਂ ਵਿੱਚੋਂ ਲੋਕ ਪੱਛਮੀ ਦੇਸ਼ਾਂ ਵਿੱਚ ਜਾ ਕੇ ਰਹਿਣ ਲੱਗ ਪਏ ਹਨ। ਪਰਵਾਸ, ਪੇਂਡੂ ਸ਼ਹਿਰੀ (migration, rural urban) ਪਿੰਡ ਦੇ ਲੋਕਾਂ ਦਾ ਸ਼ਹਿਰ ਵਿੱਚ ਜਾ ਕੇ ਵੱਸਣਾ। ਪਰਵਾਸ, ਬਦੇਸ਼ੀ (migration, external) ਇੱਕ ਦੇਸ਼ ਛੱਡ ਕੇ ਹੋਰ ਕਿਸੇ ਦੇਸ਼ ਵਿੱਚ ਜਾ ਕੇ ਵੱਸਣਾ। ਪਰਵਾਸ, ਯੋਜਨਾਬੱਧ (migration, planned) ਕਿਸੇ ਸਕੀਮ ਤਹਿਤ ਕਿਸੇ ਏਜੰਸੀ ਦੁਆਰਾ ਲੋਕਾਂ ਨੂੰ ਦੂਜੇ ਥਾਂ ਜਾ ਕੇ ਵਸਾਉਣਾ ਜਿਵੇਂ ਅੰਗਰੇਜ਼ੀ ਕਾਲ ਵਿੱਚ ਪੂਰਬੀ ਪੰਜਾਬ ਤੋਂ ਕਿਸਾਨਾ ਨੂੰ ਪੁੱਟ ਕੇ ਪੱਛਮੀ ਪੰਜਾਬ ਦੀਆਂ ਕਲੋਨੀਆਂ (ਬਾਰਾਂ) ਵਿੱਚ ਵਸਾਇਆ ਗਿਆ, ਜਾਂ ਯਹੂਦੀਆਂ ਦਾ ਵੀਹਵੀਂ ਸਦੀ ਵਿੱਚ ਇਜ਼ਰਾਈਲ ਜਾ ਕੇ ਮੁੜ ਵੱਸਣਾ। ਪਰਵਾਸ, ਰਾਜਨੀਤਿਕ (migration, political) ਰਾਜਨੀਤਿਕ ਕਾਰਨਾਂ ਕਾਰਨ, ਕਿਸੇ ਨਸਲੀ/ਐਥਨਿਕ ਸਮੂਹ ਦਾ ਇੱਕ ਦੇਸ਼ ਨੂੰ ਛੱਡ ਜਾਣਾ ਜਿਵੇਂ ਯਹੂਦੀਆਂ ਦਾ ਵਿਖੰਡਣ ਜਾਂ 1947 ਵਿੱਚ ਹਿੰਦੂਆਂ, ਸਿੱਖਾਂ, ਮੁਸਲਮਾਨਾ ਦਾ ਵੱਡੀ ਗਿਣਤੀ ਵਿੱਚ ਪਰਵਾਸ।
ਲੇਖਕ : ਪਰਕਾਸ਼ ਸਿੰਘ ਜੰਮੂ,
ਸਰੋਤ : ਸਮਾਜ-ਵਿਗਿਆਨ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 9113, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-02-04, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First