ਪਰੀਖਿਆ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰੀਖਿਆ [ਨਾਂਇ] ਇਮਤਿਹਾਨ, ਪਰਖ, ਅਜ਼ਮਾਇਸ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਰੀਖਿਆ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਰੀਖਿਆ. ਦੇਖੋ, ਪਰੀ. “ਜਿਸੁ ਮਨਿ ਬਸੈ ਤਿਸੁ ਸਾਚੁ ਪਰੀਖਿਆ.” (ਗਉ ਮ: ੧)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6118, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਰੀਖਿਆ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Examination_ਪਰੀਖਿਆ: ਜਿਸ ਧਿਰ ਨੇ ਕਿਸੇ ਗਵਾਹ ਨੂੰ ਬੁਲਾਇਆ ਹੁੰਦਾ ਹੈ ਉਸ ਦੇ ਗਿਆਨ ਵਿਚਲੇ ਤੱਥਾਂ ਨੂੰ ਉਸ ਨੂੰ ਬੁਲਾਉਣ ਵਾਲੀ ਧਿਰ ਦੁਆਰਾ ਸਵਾਲਾਂ ਦੁਆਰਾ ਜਾਣਨ ਦੀ ਕਿਰਿਆ ਨੂੰ ਮੁੱਖ ਪਰੀਖਿਆ ਕਿਹਾ ਜਾਂਦਾ ਹੈ। ਇਸ ਤਰ੍ਹਾਂ ਗਵਾਹ ਦੀ ਮੁੱਖ ਪਰੀਖਿਆ ਉਸ ਧਿਰ ਦੁਆਰਾ ਕੀਤੀ ਜਾਂਦੀ ਹੈ ਜੋ ਉਸ ਨੂੰ ਬੁਲਾਉਂਦੀ ਹੈ। ਉਸ ਤੋਂ ਬਾਦ ਉਸ ਦੀ ਪਰੀਖਿਆ ਵਿਰੋਧੀ ਧਿਰ ਦੁਆਰਾ ਕੀਤੀ ਜਾਂਦੀ ਹੈ ਅਤੇ ਉਸ ਨੂੰ ਜਿਰ੍ਹਾ ਕਿਹਾ ਜਾਂਦਾ ਹੈ। ਜਿਰ੍ਹਾ ਤੋਂ ਬਾਦ ਉਸ ਗਵਾਹ ਨੂੰ ਬੁਲਾਉਣ ਵਾਲੀ ਧਿਰ ਦੁਆਰਾ ਉਸ ਦੀ ਮੁੜ ਪਰੀਖਿਆ ਕੀਤੀ ਜਾਂਦੀ ਹੈ। ਬਨਵਾਰੀ ਲਾਲ ਬਨਾਮ ਉੱਤਰ ਪ੍ਰਦੇਸ਼ (ਏ ਆਈ ਆਰ 1956 ਇਲਾ. 385) ਅਨੁਸਾਰ ਜਦੋਂ ਤਕ ਜਿਰਹ ਨ ਹੋ ਜਾਵੇ ਉਦੋਂ ਤਕ ਗਵਾਹ ਦੀ ਪਰੀਖਿਆ ਮੁਕੰਮਲ ਨਹੀਂ ਹੁੰਦੀ।
ਪਰੀਖਿਆ ਅਤੇ ਜਿਰ੍ਹਾ ਦਾ ਸਸੁੰਗਤ ਤੱਥਾਂ ਨਾਲ ਸਬੰਧਤ ਹੋਣਾ ਜ਼ਰੂਰੀ ਹੈ, ਪਰ ਜਿਰ੍ਹਾ ਦਾ ਉਨ੍ਹਾਂ ਤੱਥਾਂ ਤਕ ਸੀਮਤ ਹੋਣਾ ਜ਼ਰੂਰੀ ਨਹੀਂ ਜਿਨ੍ਹਾਂ ਬਾਰੇ ਗਵਾਹ ਨੇ ਆਪਣੀ ਮੁੱਖ ਪਰੀਖਿਆ ਵਿਚ ਗਵਾਹੀ ਦਿੱਤੀ ਸੀ ।
ਮੁੜ-ਪਰੀਖਿਆ ਦਾ ਰੁਖ਼ ਉਨ੍ਹਾਂ ਮਾਮਲਿਆਂ ਦੀ ਵਿਆਖਿਆ ਵਲ ਹੁੰਦਾ ਹੈ, ਜਿਨ੍ਹਾਂ ਦਾ ਹਵਾਲਾ ਜਿਰ੍ਹਾ ਵਿਚ ਆ ਚੁੱਕਿਆ ਹੋਵੇ। ਜੇ ਮੁੜ-ਪਰੀਖਿਆ ਦੇ ਦੌਰਾਨ ਅਦਾਲਤ ਦੀ ਇਜਾਜ਼ਤ ਨਾਲ ਕੋਈ ਨਵਾਂ ਮਾਮਲਾ ਲਿਆਂਦਾ ਜਾਂਦਾ ਹੈ ਤਾਂ ਵਿਰੋਧੀ ਧਿਰ ਉਸ ਮਾਮਲੇ ਤੇ ਹੋਰ ਜਿਰ੍ਹਾ ਕਰ ਸਕਦੀ ਹੈ। [ਭਾਰਤੀ ਸ਼ਹਾਦਤ ਐਕਟ 1872, ਧਾਰਾ 137 ਅਤੇ 138]
ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ਗਵਾਹ ਨੂੰ ਤਿੰਨ ਪਰੀਖਿਆਵਾਂ ਵਿਚੋਂ ਲੰਘਣਾ ਪੈਂਦਾ ਹੈ। (1) ਮੁੱਖ ਪਰੀਖਿਆ ਜੋ ਉਸ ਧਿਰ ਦੁਆਰਾ ਕੀਤੀ ਜਾਂਦੀ ਹੈ ਜੋ ਗਵਾਹ ਨੂੰ ਬੁਲਾਉਂਦੀ ਹੈ; (2) ਜਿਰ੍ਹਾ ਵਿਰੋਧੀ ਧਿਰ ਦੁਆਰਾ। (3) ਮੁੜ ਪਰੀਖਿਆ ਜਿਰ੍ਹਾ ਤੋਂ ਪੈਦਾ ਹੋਣ ਵਾਲੇ ਮਾਮਲਿਆਂ ਤਕ ਸੀਮਤ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6066, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First