ਪਹੁੰਚ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Access (ਐਕਸੈੱਸ) ਪਹੁੰਚ: ਇਹ ਪਹੁੰਚ ਦਾ ਸਾਧਨ (means of approach) ਹੈ ਜੋ ਅਕਸਰ ਭੌਤਿਕੀ ਸਾਧਨ ਦੁਆਰਾ ਕੀਤੀ ਜਾਂਦੀ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਪਹੁੰਚ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Accessibility (ਐਕਸੈਸੱਬਿਲਅਟਿ) ਪਹੁੰਚ: ਸਰਲ ਅਤੇ ਸੰਖੇਪ ਸ਼ਬਦਾਂ ਵਿਚ ਇਕ ਸਥਾਨ ਤੇ ਦੂਜੇ ਹੋਰ ਜਗ੍ਹਾ ਤੋਂ ਅਸਾਨੀ ਨਾਲ ਪਹੁੰਚਿਆ ਜਾਣਾ। ਇਸ ਨੂੰ ਧਰਾਤਲੀ ਫ਼ਾਸਲੇ ਟੌਪੋਸ਼ੀਟ (toposheet) ਫ਼ਾਸਲੇ, ਸਫ਼ਰੀ ਫ਼ਾਸਲੇ, ਸਫ਼ਰੀ ਸਮੇਂ ਜਾਂ ਸਫ਼ਰੀ ਧਨ-ਲਾਗਤ ਦੁਆਰਾ ਪੈਮਾਇਸ਼ ਕੀਤਾ ਜਾ ਸਕਦਾ ਹੈ। ਇਕ ਪਹੁੰਚ ਸਥਾਨ ਤੇ ਪਹੁੰਚ ਦੀ ਸੌਖ ਅਤੇ ਖਰਚਾ ਘੱਟੋ-ਘੱਟ ਹੁੰਦਾ ਹੈ। ਜਾਲੀਦਾਰ ਵਿਸ਼ਲੇਸ਼ਣ (network analysis) ਵਿਚ ਪਹੁੰਚ ਨੂੰ ਸੰਯੋਜਕਤ (conn-ectivity) ਦੀ ਪੈਮਾਇਸ਼ ਨਾਲ ਦੱਸ ਸਕਦੇ ਹਾਂ। ਪੰਜ ਸ਼ਹਿਰ ਲੈ ਕੇ ਪਹੁੰਚ ਮੈਟ੍ਰਿਕਸ (acce-ssibility matrix) ਪ੍ਰਯੋਗ ਕਰ ਸਕਦੇ ਹਾਂ (Fig.A-1)।
Town A B C D E Sum
A - 1 2 3 1 7
B 1 - 1 2 2 6
C 2 1 - 1 1 5
D 3 2 1 - 2 8
E 1 2 1 2 - 6
ਇਥੇ ਸ਼ਹਿਰ C ਸਭ ਤੋਂ ਵੱਧ ਪਹੁੰਚ ਵਾਲਾ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11709, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਪਹੁੰਚ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਹੁੰਚ [ਨਾਂਇ] ਪਹੁੰਚਣ ਦੀ ਕਿਰਿਆ ਅਥਵਾ ਭਾਵ; ਰਸੂਖ, ਰਸਾਈ; ਸਮਰੱਥਾ, ਸ਼ਕਤੀ; ਰਸੀਦ , ਪਹੁੰਚਣ ਦੀ ਸੂਚਨਾ; ਵਸੂਲੀ; ਦਬਾਅ , ਜ਼ੋਰ; ਲਿਹਾਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11704, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First