ਪਾਂਡੂ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਂਡੂ (ਨਾਂ,ਪੁ) ਕੱਚੀਆਂ ਕੰਧਾਂ ਪੁਰ ਪਰੋਲੇ ਨਾਲ ਫੇਰੀ ਜਾਣ ਵਾਲੀ ਚਿੱਟੇ ਰੰਗ ਦੀ ਚੀਕਣੀ ਮਿੱਟੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11141, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਾਂਡੂ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਂਡੂ [ਨਾਂਪੁ] ਪੀਲੀ ਭਾਹ ਮਾਰਦੀ ਚੀਕਣੀ ਮਿੱਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਾਂਡੂ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਂਡੂ. ਦੇਖੋ, ਪਾਂਡੁ। ੨ ਡਿੰਗ. ਘੋੜੇ ਦਾ ਸਾਈਸ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਂਡੂ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਾਂਡੂ : ਇਹ ਵਿਚਿਤ੍ਰਵੀਰਯ ਦੀ ਖੇਤਰਜ ਸੰਤਾਨ ਸੀ। ਇਹ ਮਹਾਂਰਿਸ਼ੀ ਵਿਆਸ ਦੀ ਔਲਾਦ ਸੀ ਜਿਸ ਨੇ ਵਿਚਿਤ੍ਰਵੀਰਯ ਦੀ ਵਿਧਵਾ ਪਤਨੀ ਅੰਬਾਲਿਕਾ ਦੀ ਕੁੱਖ ਤੋਂ ਜਨਮ ਲਿਆ ਸੀ। ਇਸ ਦੀਆਂ ਦੋ ਪਤਨੀਆਂ ਕੁੰਤੀ ਤੇ ਮਾਦਰੀ ਸਨ। ਭੋਜ ਕੰਨਿਆ ਕੁੰਤੀ ਨੇ ਸਵੰਬਰ ਵਿਚ ਪਾਂਡੂ ਨਾਲ ਵਿਆਹ ਕੀਤਾ। ਕੁਝ ਦੇਰ ਬਾਅਦ ਭੀਸ਼ਮ ਨੇ ਮਦਰ ਦੇਸ਼ ਦੀ ਰਾਜ ਕੰਨਿਆ ਮਾਦਰੀ ਦਾ ਪਾਂਡੂ ਨਾਲ ਵਿਆਹ ਕਰਵਾ ਦਿੱਤਾ ਸੀ। ਭੀਸ਼ਮ ਹੀ ਧ੍ਰਿਤਰਾਸ਼ਟਰ, ਪਾਂਡੂ ਤੇ ਵਿਦੁਰ ਦੇ ਰਖਵਾਲੇ ਸਨ। ਯੁਧਿਸ਼ਠਿਰ, ਭੀਮ ਅਤੇ ਅਰਜਨ ਨੇ ਕੁੰਤੀ ਦੀ ਕੁੱਖ ਤੋਂ ਜਨਮ ਲਿਆ ਸੀ ਅਤੇ ਮਾਦਰੀ ਦੀ ਕੁੱਖ ਤੋਂ ਨਕੁਲ ਤੇ ਸਹਿਦੇਵ ਜਨਮੇ। ਇਹ ਪੰਜੇ ਪਾਂਡੂ ਦੀ ਖੇਤਰਜ ਸੰਤਾਨ ਸਨ। ਯੁਧਿਸ਼ਠਿਰ ਧਰਮ ਤੋਂ, ਭੀਮ ਹਵਾ ਤੋਂ, ਅਰਜਨ, ਇੰਦਰ ਤੋਂ ਅਤੇ ਨਕੁਲ-ਸਹਿਦੇਵ ਅਸ਼ਵਨੀ ਕੁਮਾਰ ਤੋਂ ਪੈਦਾ ਹੋਏ ਸਨ। ਪਾਂਡੂ ਦੀ ਖੇਤਰਜ ਸੰਤਾਨ ਨੂੰ ਪਾਂਡਵ ਕਿਹਾ ਜਾਂਦਾ ਹੈ।
ਪਾਂਡੂ ਨੇ ਸ਼ਾਂਤਨੂੰ ਦੀ ਨਾਸ਼ਕਾਰੀ ਕੀਰਤੀ ਦਾ ਉਧਾਰ ਕੀਤਾ। ਇਸ ਨੇ ਅਨੇਕ ਰਾਜਿਆਂ ਨੂੰ ਹਰਾ ਕੇ ਠੀਕ ਰਸਤੇ ਉੱਤੇ ਲਿਆਂਦਾ ਅਤੇ ਪੰਜ ਯੱਗ ਕਰਵਾਏ। ਯੱਗ ਸਮਾਪਤੀ ਉਪਰੰਤ ਇਹ ਦੋਵੇਂ ਪਤਨੀਆਂ ਨੂੰ ਨਾਲ ਲੈ ਕੇ ਜੰਗਲਾਂ ਵਿਚ ਚਲਾ ਗਿਆ। ਉਸੇ ਜੰਗਲ ਵਿਚ ਇਕ ਮਹਾਂਤੇਜਸਵੀ ਰਿਸ਼ੀ ਪੁੱਤਰ ਹਿਰਨ ਦਾ ਰੂਪ ਧਾਰਨ ਕਰ ਕੇ ਹਿਰਨੀ ਰੂਪ ਵਿਚ ਆਪਣੀ ਪਤਨੀ ਨਾਲ ਸੰਭੋਗ ਕਰ ਰਿਹਾ ਸੀ। ਪਾਂਡੂ ਰਾਜਾ ਨੇ ਉਸ ਹਿਰਨ ਅਤੇ ਹਿਰਨੀ ਨੂੰ ਪੰਜ ਤੀਰ ਮਾਰੇ। ਹਿਰਨ ਰੂਪੀ ਰਿਸ਼ੀ ਪੁੱਤਰ ਨੇ ਰਾਜਾ ਨੂੰ ਸਰਾਪ ਦੇ ਦਿੱਤਾ ਕਿ ਇਸਤਰੀ ਸੰਭੋਗ ਦੇ ਦੌਰਾਨ ਹੀ ਇਸ ਦੀ ਵੀ ਮੌਤ ਹੋ ਜਾਵੇਗੀ। ਇਸ ਸਰਾਪ ਕਾਰਨ ਪਾਂਡੂ ਨੇ ਆਪਣੀਆਂ ਪਤਨੀਆਂ ਨਾਲ ਸੰਭੋਗ ਕਰਨਾ ਹੀ ਛੱਡ ਦਿੱਤਾ। ਕੁੰਤੀ ਨੇ ਦੁਰਵਾਸਾ ਤੋਂ ਇਕ ਵਰ ਪ੍ਰਾਪਤ ਕੀਤਾ ਹੋਇਆ ਸੀ ਜਿਸ ਦੇ ਫਲਸਰੂਪ ਉਹ ਇਕ ਮੰਤਰ ਦਾ ਉਚਾਰਣ ਕਰ ਕੇ ਦੇਵਤਿਆਂ ਨੂੰ ਪ੍ਰਗਟ ਕਰ ਕੇ ਗਰਭ ਧਾਰਨ ਕਰਾ ਸਕਦੀ ਸੀ। ਪਾਂਡੂ ਦੇ ਕਹਿਣ ਦੇ ਉਪਰੰਤ ਕੁੰਤੀ ਨੇ ਮਾਦਰੀ ਨੂੰ ਵੀ ਇਹ ਮੰਤਰ ਸਿਖਾ ਦਿੱਤਾ। ਇਸੇ ਮੰਤਰ ਦੇ ਪ੍ਰਭਾਵ ਸਦਕਾ ਮਾਦਰੀ ਨੇ ਅਸ਼ਵਨੀ ਕੁਮਾਰ ਰਾਹੀਂ ਨਕੁਲ ਅਤੇ ਸਹਿਦੇਵ ਦੋ ਪੁੱਤਰ ਪ੍ਰਾਪਤ ਕੀਤੇ। ਇਕ ਦਿਨ ਪਾਂਡੂ ਕਾਮਵਸ ਹੋ ਕੇ ਮਾਦਰੀ ਦੇ ਰੋਕਣ ਉਪਰੰਤ ਵੀ ਉਸ ਨਾਲ ਸੰਭੋਗ ਕਰਨ ਲੱਗਾ ਅਤੇ ਰਿਸ਼ੀ ਦੇ ਸਰਾਪ ਕਾਰਨ ਉਸ ਦੀ ਮੌਤ ਹੋ ਗਈ। ਮਾਦਰੀ ਵੀ ਪਾਂਡੂ ਦੇ ਨਾਲ ਹੀ ਮਰ ਗਈ। ਕੁੰਤੀ ਆਪਣੇ ਪੰਜੋ-ਪਾਂਡਵਾਂ ਨੂੰ ਨਾਲ ਲੈ ਕੇ ਦੋਵੇਂ ਲਾਸ਼ਾਂ ਸਮੇਤ ਹਸਤਨਾਪੁਰ ਪਹੁੰਚ ਗਈ। ਭੀਸ਼ਮ ਅਤੇ ਧ੍ਰਿਤਰਾਸ਼ਟਰ ਨੇ ਇਨ੍ਹਾਂ ਦੀ ਮੌਤ ਉੱਤੇ ਡੂੰਘਾ ਸ਼ੋਕ ਕੀਤਾ। ਅਖ਼ੀਰ ਉਨ੍ਹਾਂ ਦੀ ਆਗਿਆ ਅਨੁਸਾਰ ਵਿਦੁਰ ਨੇ ਦੋਹਾਂ ਦਾ ਅੰਤਿਮ ਸੰਸਕਾਰ ਕੀਤਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-17-11-05-28, ਹਵਾਲੇ/ਟਿੱਪਣੀਆਂ: ਹ. ਪੁ. –ਚ. ਕੋ.: 260; ਮਹਾਭਾਰਤ (ਪੰਜਾਬੀ ਅਨੁਵਾਦ)
ਵਿਚਾਰ / ਸੁਝਾਅ
Please Login First