ਪਾਕੁ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਕੁ. ਦੇਖੋ, ਪਾਕ ੩. “ਤਾ ਹੋਆ ਪਾਕੁ ਪਵਿਤੁ.” (ਵਾਰ ਆਸਾ) ਭੋਜਨ ਪਵਿਤ੍ਰ ਹੋਇਆ। ੨ ਦੇਖੋ, ਪਾਕ ੬. “ਤੂੰ ਨਾਪਾਕੁ ਪਾਕੁ ਨਹੀ ਸੂਝਿਆ.” (ਪ੍ਰਭਾ ਕਬੀਰ) ਇੱਥੇ ਪਾਕੁ ਤੋਂ ਭਾਵ ਕਰਤਾਰ ਹੈ। ੩ ਸੰ. ਪਾਕ (ਰਸੋਈ) ਬਣਾਉਣ ਵਾਲਾ ਪਾਕੁ. ਲਾਂਗਰੀ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 13611, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਕੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਾਕੁ (ਗੁ.। ਫ਼ਾਰਸੀ) ੧. ਪਵਿਤ੍ਰ। ਯਥਾ-‘ਦੇਹਿ ਮਸੀਤਿ ਮਨੁ ਮਉਲਾਣਾ ਕਲਮ ਖੁਦਾਈ ਪਾਕੁ ਖਰਾ ’।
੨. ਸੰਸਕ੍ਰਿਤ ਧਾਤੂ। ਪਚੑ=ਪਕਣਾ ਤੋਂ) ਭੋਜਨ , ਰਸੋਈ। ਯਥਾ-‘ਤਾ ਹੋਆ ਪਾਕੁ ਪਵਿਤੁ’*।
੩. ਪਕਾਵਨਾ। ਪਕਾਵਨ ਵਾਲਾ। ਯਥਾ-‘ਸੋਮ ਪਾਕ ਅਪਰਸ ਉਦਿਆਨੀ’ (ਸੋਮ ਪਾਕ) ਸ੍ਵਯੰ ਪਾਕੀ (ਆਪੇ ਰੋਟੀ ਪਕਾ ਕੇ ਖਾਣ ਵਾਲਾ) ਕਿਸੇ ਨਾਲ ਨਾ ਛੁਹਣ ਵਾਲਾ ਤੇ ਬਨਬਾਸੀ।
----------
* ਇਥੇ ਅੰਕ ੧ ਵਾਲਾ ਅਰਥ ਬੀ ਲਾ ਲੈਂਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 13601, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First