ਪਾਗਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਗਲ. ਪ੍ਰਾ. ਵਿ—ਸਿਰੜਾ. ਵਿਪਤ. ਬਾਵਲਾ. ਵਿਸ਼੍ਵਕੋਸ਼ ਵਿੱਚ ਇਸ ਸ਼ਬਦ ਨੂੰ ਸੰਸਕ੍ਰਿਤ ਮੰਨਕੇ ਅਰਥ ਕੀਤਾ ਹੈ—ਪਾ ਰਣੰ ਤਮਾਤੑ ਗਲਤਿ. ਅਰਥਾਤ ਜੋ ਆਪਣੀ ਰਖ੍ਯਾ ਕਰਨੋਂ ਰਹਿ ਗਿਆ ਹੈ. ਕਿਤਨਿਆਂ ਨੇ ਇਸ ਸ਼ਬਦ ਨੂੰ ਪਾ-ਬ-ਗਿਲ ਤੋਂ ਬਣਿਆ ਮੰਨਿਆ ਹੈ, ਅਰਥਾਤ ਜਿਸ ਦੇ ਪੈਰ ਮਿੱਟੀ ਨਾਲ ਲਿਬੜੇ ਰਹਿੰਦੇ ਹਨ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਗਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Lunatic_ਪਾਗਲ : ਸੁਸਤ ਦਿਮਾਗ਼ ਇਨਸਾਨ ਨੂੰ ਨ ਤਾਂ ਆਮ ਬੋਲਚਾਲ ਵਿਚ ਅਤੇ ਨ ਹੀ ਕਾਨੂੰਨ ਵਿਚ ਪਾਗਲ ਕਿਹਾ ਜਾ ਸਕਦਾ ਹੈ। ਸ਼ਬਦ ਅਹਿਮਕ ਜਾਂ ਮੂੜ੍ਹ ਅਤੇ ਅਸਵੱਸਥ ਚਿਤ ਦੋਵੇਂ ਮਨ ਦੀ ਗ਼ੈਰ-ਨਾਰਮਲ ਅਵੱਸਥਾ ਦੇ ਸੂਚਕ ਹਨ। ਦਿਮਾਗ਼ੀ ਕਮਜ਼ੋਰੀ ਜਾਂ ਬੁਢਾਪੇ ਕਾਰਨ ਸਤਰੇ ਬਹਤਰੇ ਜਾਣ ਦਾ ਇਸ ਨਾਲ ਕੋਈ ਤੱਲਕ ਨਹੀਂ। ਦਿਮਾਗ਼ੀ ਤੌਰ ਤੇ ਕਮਜ਼ੋਰ ਮਨੁਖ ਨੂੰ ਮੂੜ੍ਹ ਜਾਂ ਅਸਵਸਥ- ਚਿਤ ਨਹੀਂ ਕਿਹਾ ਜਾ ਸਕਦਾ। ਮਨੁੱਖੀ ਮਨ ਦੀ ਮਾਨਸਿਕ ਸਮਰਥਾ ਕਮਾਲ ਅਤੇ ਦਿਮਾਗ਼ੀ ਸੁਸਤੀ ਦੇ ਦਰਮਿਆਨ ਕਿਸੇ ਵੀ ਦਰਜੇ ਦੀ ਹੋ ਸਕਦੀ ਹੈ। ਇਕੋ ਆਦਮੀ ਇਕ ਖੇਤਰ ਵਿਚ ਕਮਾਲ ਕਰ ਸਕਦਾ ਹੈ ਅਤੇ ਦੂਜੇ ਖੇਤਰ ਵਿਚ ਔਸਤ ਤੋਂ ਵੀ ਹੇਠਾਂ ਰਹਿ ਜਾਂਦਾ ਹੈ। ਲੂਨੇਸੀ ਐਕਟ ਦਾ ਮਨਸ਼ਾ ਸੁਸਤ ਦਿਮਾਗ ਇਨਸਾਨ ਦੀ ਨਹੀਂ ਸਗੋਂ ਦਿਮਾਗ਼ੀ ਬੀਮਾਰ ਦੀ ਹਿਫ਼ਾਜ਼ਤ ਕਰਨਾ ਸੀ ।
ਪਾਗਲ ਉਸ ਵਿਅਕਤੀ ਨੂੰ ਕਿਹਾ ਜਾ ਸਕਦਾ ਹੈ ਜਿਸ ਨੂੰ ਦਿਮਾਗ਼ੀ ਖ਼ਰਾਬੀ ਦੇ ਦੌਰੇ ਪੈਂਦੇ ਹੋਣ ਅਤੇ ਵਿਚਕਾਰ ਅਜਿਹੇ ਵਕਫ਼ੇ ਵੀ ਹੋ ਸਕਦੇ ਹਨ ਜਦੋਂ ਉਹ ਹੋਸ਼ ਹਵਾਸ ਵਿਚ ਹੋਵੇ। ਸਥਾਈ ਤੌਰ ਤੇ ਪਾਗਲ ਵਿਅਕਤੀ ਲਈ ਅੰਗਰੇਜ਼ੀ ਭਾਸ਼ਾ ਵਿਚ ਮੈਡਨੈਸ ਦਾ ਸ਼ਬਦ ਵਰਤਿਆ ਜਾਂਦਾ ਹੈ। ਜਦ ਕਿ ਪੰਜਾਬੀ ਭਾਸ਼ਾ ਵਿਚ ਸ਼ੁਦਾਈ ਅਤੇ ਪਾਗਲ ਸ਼ਬਦ ਹਨ, ਪਰ ਉਸ ਵਿਚ ਸਥਾਈ ਤੌਰ ਤੇ ਪਾਗਲ ਅਤੇ ਪਾਗਲਪਨ ਦੇ ਦੌਰਿਆਂ ਦੇ ਸ਼ਿਕਾਰ ਵਿਅਕਤੀ ਵਿਚ ਕੋਈ ਫ਼ਰਕ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਸਕੀਜ਼ੋਫਰੈਨੀਆ ਦੇ ਸ਼ਿਕਾਰ ਨੂੰ ਲੂਨੈਟਿਕ ਕਿਹਾ ਜਾ ਸਕਦਾ ਹੈ।
ਹੁਣ ਲਿਊਨੇਸੀ ਐਕਟ ਦੀ ਥਾਂ ਦ ਮੈਂਟਲ ਹੈਲਥ ਐਕਟ, 1987 ਨੇ ਲੈ ਲਈ ਹੈ ਅਤੇ ਉਸ ਵਿਚ ਸ਼ਬਦ ਲਿਊਨੈਟਿਕ ਦੀ ਵਰਤੋਂ ਨਹੀਂ ਕੀਤੀ ਗਈ , ਸਗੋਂ ਉਸ ਦੀ ਥਾਵੇਂ ਦਿਮਾਗ਼ੀ ਤੌਰ ਤੇ ਬੀਮਾਰ ਵਿਅਕਤੀ ਦਾ ਵਾਕੰਸ਼ ਵਰਤਿਆ ਗਿਆ ਹੈ।
ਲਿਊਨੇਸੀ ਸ਼ਬਦ ਦੀ ਵਿਉਤਪਤੀ ਲਿਊਨਰ ਸ਼ਬਦ ਤੋਂ ਹੈ ਜਿਸ ਦਾ ਮਤਲਬ ਹੈ ਚੰਨ ਅਥਵਾ ਚੰਦਰਮਾ। ਸ਼ੁਰੂ ਵਿਚ ਇਹ ਵਿਸ਼ਵਾਸ ਕੀਤਾ ਜਾਂਦਾ ਸੀ ਕਿ ਪਾਗਲ ਆਦਮੀ ਚੰਦਰਮਾ ਦੇ ਪ੍ਰਭਾਵ ਥਲੇ ਹੁੰਦਾ ਹੈ ਅਤੇ ਉਸ ਦੇ ਵਧਣ ਘਟਣ ਨਾਲ ਉਸ ਦੀ ਬੀਮਾਰੀ ਜੁੜੀ ਹੁੰਦੀ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4552, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First