ਪਾਤਾਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਤਾਲ (ਨਾਂ,ਪੁ) ਪ੍ਰਿਥਵੀ ਦੇ ਹੇਠਲਾ ਲੋਕ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7984, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਾਤਾਲ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਾਤਾਲ. ਸੰ. ਸੰਗ੍ਯਾ—ਪ੍ਰਿਥਿਵੀ ਦੇ ਹੇਠਲਾ ਲੋਕ । ੨ ਹੇਠਲੇ ਲੋਕਾਂ ਵਿੱਚੋਂ ਸੱਤਵਾਂ ਲੋਕ. “ਪਾਤਾਲ ਪੁਰੀਆ ਲੋਅ ਆਕਾਰਾ.” (ਮਾਰੂ ਸੋਲਹੇ ਮ: ੩) ਦੇਖੋ, ਸਪਤ ਪਾਤਾਲ। ੩ ਦੇਖੋ, ਸਵੈਯੇ ਦਾ ਰੂਪ ੨੭.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7703, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪਾਤਾਲ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪਾਤਾਲ: ਧਰਤੀ ਦੇ ਹੇਠਲੇ ਭਾਗ ਨੂੰ ‘ਪਾਤਾਲ’ ਕਿਹਾ ਜਾਂਦਾ ਹੈ। ਇਹ ਪਾਤਾਲ ਗਿਣਤੀ ਵਿਚ ਸੱਤ ਦਸੇ ਜਾਂਦੇ ਹਨ। ਪੁਰਾਣ-ਸਾਹਿਤ ਵਿਚ ਇਨ੍ਹਾਂ ਬਾਰੇ ਵਿਸਤਾਰ-ਸਹਿਤ ਵਿਵਰਣ ਮਿਲ ਜਾਂਦਾ ਹੈ। ‘ਵਿਸ਼ਣੂ-ਪੁਰਾਣ’ ਅਨੁਸਾਰ ਇਨ੍ਹਾਂ ਦੇ ਨਾਂ ਇਸ ਪ੍ਰਕਾਰ ਹਨ—ਅਤਲ, ਵਿਤਲ, ਨਿਤਲ, ਗਭਸੑਤਿਮਤ, ਮਹਾਤਲ, ਸੁਤਲ ਤੇ ਪਾਤਾਲ। ‘ਪਦਮ- ਪੁਰਾਣ ’ ਵਿਚ ਦਿੱਤੇ ਸੱਤ ਪਾਤਲਾਂ ਦੇ ਨਾਂ ‘ਵਿਸ਼ਣੂ-ਪੁਰਾਣ’ ਨਾਲੋਂ ਦੋ ਨਾਂਵਾਂ ਵਿਚ ਭਿੰਨਤਾ ਰਖਦੇ ਹਨ—ਅਤਲ, ਵਿਤਲ, ਸੁਤਲ, ਤਲਾਤਲ, ਮਹਾਤਲ, ਰਸਾਤਲ ਅਤੇ ਪਾਤਾਲ। ਇਨ੍ਹਾਂ ਵਿਚੋਂ ਪਹਿਲਿਆਂ ਚੌਹਾਂ ਵਿਚ ਕ੍ਰਮਵਾਰ ਮਹਾਮਾਯਾ, ਹਾਟਕੇਸ਼੍ਵਰ, ਬਲੀ ਅਤੇ ਮਾਯਾ ਦਾ ਰਾਜ-ਪ੍ਰਬੰਧ ਹੈ। ਮਹਾਤਲ ਵਿਚ ਅਜਗਰ ਨਿਵਾਸ ਕਰਦੇ ਹਨ; ਰਸਾਤਲ ਵਿਚ ਦੈਂਤਾਂ ਅਤੇ ਦਾਨਵਾਂ ਦੀ ਰਿਹਾਇਸ਼ ਹੈ ਅਤੇ ਪਾਤਾਲ ਵਿਚ ਵਾਸੁਕੀ ਨਾਗ ਰਾਜ ਕਰਦਾ ਹੈ।
‘ਸ਼ਿਵ-ਪੁਰਾਣ’ ਵਿਚ ਪਾਤਾਲਾਂ ਦੀ ਗਿਣਤੀ ਅੱਠ ਕੀਤੀ ਗਈ ਹੈ, ਜਿਵੇਂ—ਪਾਤਾਲ, ਤਲ , ਅਤਲ , ਵਿਤਲ, ਤਾਲ , ਵਿਧੀ ਪਾਤਾਲ, ਸ਼ਰਕਰਾ-ਭੂਮੀ ਅਤੇ ਵਿਜਯ। ਕਹਿੰਦੇ ਹਨ ਕਿ ਐਸ਼ਵਰਜ ਪੱਖੋਂ ਇਹ ਪਾਤਾਲ ਇੰਦ੍ਰਪੁਰੀ ਨੂੰ ਵੀ ਮਾਤ ਪਾਉਂਦੇ ਹਨ। ਗੁਰੂ ਨਾਨਕ ਦੇਵ ਜੀ ਨੇ ਪਾਤਾਲਾਂ ਦੀ ਗਿਣਤੀ ਲੱਖਾਂ ਵਿਚ ਦਸੀ ਹੈ—ਪਾਤਾਲਾ ਪਾਤਾਲ ਲਖ ਆਗਾਸਾ ਆਗਾਸ। (ਗੁਗ੍ਰੰ.5)। ਸਿੱਖ ਮਤ ਵਿਚ ਪੌਰਾਣਿਕ ਪਾਤਾਲਾਂ ਨੂੰ ਕਿਸੇ ਪ੍ਰਕਾਰ ਦੀ ਕੋਈ ਮਾਨਤਾ ਨਹੀਂ ਦਿੱਤੀ ਜਾਂਦੀ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7675, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪਾਤਾਲ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪਾਤਾਲ* (ਸੰ.। ਸੰਸਕ੍ਰਿਤ) ਪ੍ਰਿਥਵੀ ਦੇ ਹੇਠਲੇ ਲੋਕ , ਆਕਾਸ਼ ਦੇ ਪੋਲਾੜ ਵਿਚ ਜੋ ਉਰਧ ਦਿਸ਼ਾ ਵਲ ਹੈ ਸੋ ਆਕਾਸ਼, ਜੋ ਹੇਠਲੀ ਦਿਸ਼ਾ ਵਲ ਹੈ ਸੋ ਪਾਤਾਲ। ਯਥਾ-‘ਪਾਤਾਲਾ ਪਾਤਾਲ ਲਖ ਆਗਾਸਾ ਆਗਾਸ’।
----------
* ਪਾਤਾਲਾਂ ਤੋਂ ਮੁਰਾਦ ਪੈਰਾਂ ਤਲੈ ਹੋਣ ਤੋਂ ਅਮ੍ਰੀਕਾ ਆਦਿ ਦੇਸ਼ਾਂ ਦੀ ਹੋ ਸਕਦੀ ਹੈ, ਪਰ ਏਥੇ ਉਨ੍ਹਾਂ ਲੋਕਾਂ ਯਾ ਗ੍ਰੈਹਾਂ ਤੇ ਅਕਾਸ਼ ਵਿਚ ਭ੍ਰਮਦੇ ਤਾਰਿਆਂ ਸਤਾਰਿਆਂ ਤੋਂ ਹੈ ਜੋ ਦੱਖਣ ਰੁਖ ਨੂੰ-ਯਾ ਜਿਧਰ ਸਾਨੂੰ ਧ੍ਰੂ ਦਿਸਦਾ ਹੈ ਉਸਦੇ ਮੁਕਾਬਲ ਰੁਖ਼ ਨੂੰ-ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 7676, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਪਾਤਾਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਪਾਤਾਲ :ਮਿਥਿਹਾਸਕ ਵਿਸ਼ਵਾਸ ਅਨੁਸਾਰ ਇਹ ਜ਼ਮੀਨ ਦੇ ਹੇਠਲੇ ਹਿੱਸੇ ਵਿਚ ਵਿਆਪਕ ਇਕ ਲੋਕ ਹੈ ਜਿਥੇ ਨਾਗ, ਦੈਤ, ਦਾਨਵ, ਯਕਸ਼ ਅਤੇ ਹੋਰ ਜਾਤੀਆਂ ਰਹਿੰਦੀਆਂ ਹਨ। ਵਿਸ਼ਨੂੰ ਪੁਰਾਣ ਅਨੁਸਾਰ ਸੱਤ ਪਾਤਾਲ ਹਨ ਜਿਨ੍ਹਾਂ ਦੇ ਨਾਂ ਅਤਲ, ਵਿਤਲ, ਨਿਤਲ, ਗਭਸਤਿਮਲ, ਮਹਾਂਤਲ, ਸੁਤਲ ਤੇ ਪਾਤਾਲ ਹਨ।
ਪਦਮ ਪੁਰਾਣ ਅਨੁਸਾਰ ਸਤ ਪਾਤਾਲਾਂ ਦੇ ਨਾਂ ਤੇ ਉਨ੍ਹਾਂ ਦੇ ਸ਼ਾਸਕਾਂ ਦੇ ਨਾਂ ਇਸ ਪ੍ਰਕਾਰ ਹਨ ਅਤਲ- ਇਹ ਮਹਾਂਮਾਇਆ ਦੇ ਅਧੀਨ ਹੈ; ਵਿਤਲ- ਇਥੇ ਹਾਟਕੇਸ਼੍ਵਰ ਜੋ ਸ਼ਿਵ ਜੀ ਦਾ ਰੂਪ ਹੈ, ਦਾ ਰਾਜ ਹੈ; ਸੁਤਲ, ਇਥੇ ਬਲੀ ਦਾ ਰਾਜ ਹੈ; ਤਲਾਤਲ-ਇਥੇ ਮਾਇਆ ਦਾ ਰਾਜ ਹੈ; ਮਹਾਂਤਲ-ਇਥੇ ਅਜਗਰ ਰਹਿੰਦੇ ਹਨ; ਰਸਾਤਲ-ਇਥੇ ਦੈਂਤ ਤੇ ਦਾਨਵ ਰਹਿੰਦੇ ਹਨ, ਪਾਤਾਲ- ਇਹ ਸਭ ਤੋਂ ਹੇਠਲਾ ਪ੍ਰਦੇਸ਼ ਹੈ ਜਿਥੇ ਵਾਸੁਕੀ, ਨਾਗ ਮੁਖੀ ਰਾਜ ਕਰਦਾ ਹੈ।
ਸ਼ਿਵ ਪੁਰਾਣ ਅਨੁਸਾਰ ਇਹ ਅੱਠ ਹਨ ਪਾਤਾਲ, ਤਲ, ਅਤਲ, ਵਿਤਲ, ਤਾਲ, ਵਿਧੀ ਪਾਤਾਲ, ਸ਼ਰਕਰਾ ਭੂਮੀ ਅਤੇ ਵਿਜਯ। ਨਾਰਦ ਰਿਸ਼ੀ ਜਦੋਂ ਇਨ੍ਹਾਂ ਪਾਤਾਲਾਂ ਨੂੰ ਦੇਖਣ ਲਈ ਗਿਆ ਤਾਂ ਉਸ ਨੇ ਆਪਣੀ ਵਾਪਸੀ ਤੇ ਇਨ੍ਹਾਂ ਦੀ ਬਹੁਤ ਪ੍ਰਸੰਸਾ ਕੀਤੀ। ਉਸ ਨੇ ਕਿਹਾ ਕਿ ਇਹ ਪ੍ਰਦੇਸ਼ ਇੰਦਰਪੁਰੀ ਨਾਲੋਂ ਵੀ ਜ਼ਿਆਦਾ ਸੁੰਦਰ ਹਨ। ਇਥੇ ਹਰ ਤਰ੍ਹਾਂ ਦੇ ਮਨੋਰੰਜਨ ਦੇ ਪਦਾਰਥ ਉਪਲੱਬਧ ਹਨ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 4592, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-17-12-13-47, ਹਵਾਲੇ/ਟਿੱਪਣੀਆਂ: ਹ. ਪੁ. –ਹਿੰ. ਮਿ. ਕੋ. : 355; ਗੁਰੂ ਨਾਨਕ ਸ਼ਬਦ ਰਤਨਾਕਰ -ਡਾ. ਕਾਲਾ ਸਿੰਘ ਬੇਦੀ
ਵਿਚਾਰ / ਸੁਝਾਅ
Please Login First