ਪਾਰਦਰਸ਼ਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਾਰਦਰਸ਼ਤਾ [ਨਾਂਇ] ਸਪਸ਼ਟ ਪ੍ਰਗਟਾਅ, ਕੁਝ ਵੀ ਲੁਕਾ ਕੇ ਨਾ ਰੱਖਣ ਦਾ ਭਾਵ, ਆਰ-ਪਾਰ ਦਿਸਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਾਰਦਰਸ਼ਤਾ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Transparency ਪਾਰਦਰਸ਼ਤਾ: ਪਾਰਦਰਸ਼ਤਾ ਦਾ ਮਾਨਵੀ ਅਤੇ ਸਮਾਜਿਕ ਪ੍ਰਬੰਧ ਵਿਚ ਵਰਤੇ ਜਾਣ ਅਨੁਸਾਰ ਭਾਵ ਖੁਲ੍ਹੇਪਣ, ਸੰਚਾਰ ਅਤੇ ਜਵਾਬਦੇਹੀ ਤੋਂ ਹੈ। ਇਹ ਇਸ ਅਰਥ ਦਾ ਰੂਪਕ ਵਿਸਤਾਰ ਹੈ ਕਿ ਪਾਰਦਰਸ਼ੀ ਵਸਤੂ ਨੂੰ ਭਾਂਪਿਆ ਜਾ ਸਕਦਾ ਹੈ। ਪਾਰਦਰਸ਼ੀ ਕਾਰਜ-ਵਿਧੀਆਂ ਵਿਚ ਖੁਲ੍ਹੀਆਂ ਮੀਟਿੰਗਾਂ, ਵਿੱਤੀ ਪ੍ਰਸਤਾਉ ਵਿਵਰਣ ਪੱਤਰ , ਸੂਚਨਾ ਕਾਨੂੰਨ ਦੀ ਆਜ਼ਾਦੀ, ਬੱਜਟ-ਸਮੀਖਿਆ, ਲੇਖਾ-ਪੜਤਾਲ ਆਦਿ ਸ਼ਾਮਲ ਹਨ।

      ਨੀਤੀਆਂ ਪਾਰਦਰਸ਼ਤਾ ਇਹ ਨਿਰਧਾਰਣ ਕਰਨ ਦੀ ਧਾਰਨਾ ਹੈ ਕਿ ਸੂਚਨਾ ਕਿਵੇਂ ਅਤੇ ਕਿਉਂ ਵੱਖ-ਵੱਖ ਸਾਧਨਾ ਰਾਹੀਂ ਭੇਜੀ ਜਾਂਦੀ ਏ। ਜੇ ਮੀਡੀਆ ਅਤੇ ਜਨਤਾ ਸਾਰੀਆਂ ਅਥਾਰਿਟੀਆਂ ਅਤੇ ਕਾਊਂਟੀ ਪ੍ਰਸ਼ਾਸਨ ਵਿਚ ਵਾਪਰਦੀਆਂ ਸਾਰੀਆਂ ਗੱਲਾਂ ਨੂੰ ਜਾਣਦੀ ਹੈ ਤਾਂ ਨੀਤੀਆਂ ਅਤੇ ਜਨਤਾ ਦੁਆਰਾ ਬਹੁਤ ਅਧਿਕ ਇਤਰਾਜ਼, ਰੋਸ ਪ੍ਰਗਟ ਕੀਤੇ ਜਾਣਗੇ ਅਤੇ ਸੁਝਾਉ ਵੀ ਦਿੱਤੇ ਜਾਣਗੇ। ਜਿਹੜੇ ਵਿਅਕਤੀ ਕੁਝ ਮਸਲਿਆਂ ਨਾਲ ਸਬੰਧਤ ਹੋਣਗੇ, ਉਹ ਨਿਰਣਿਆਂ ਨੂੰ ਪ੍ਰਭਾਵਿਤ ਕਰਨ ਦੇ ਯਤਨ ਵੀ ਕਰਨਗੇ। ਪਾਰਦਰਸ਼ਤਾ ਨੀਤੀਆਂ ਅਤੇ ਜਨਤਾ ਦੁਆਰਾ ਰਾਜਨੀਤਿਕ ਪ੍ਰਕ੍ਰਿਆਵਾਂ ਵਿਚ ਹਰ ਰੋਜ਼ ਦੀ ਭਾਗੀਦਾਰੀ ਨੂੰ ਯਕੀਨੀ ਬਣਾਉਂਦੀ ਹੈ। ਰਾਜਨੀਤਿਕ ਪ੍ਰਕ੍ਰਿਆ ਵਿਚ ਹਰ ਰੋਜ਼ ਦੀ ਭਾਗੀਦਾਰੀ ਵਿਚ ਵਾਧਾ ਕਰਨ ਲਈ ਵਰਤਿਆ ਜਾਂਦਾ ਇਕ ਸਾਧਨ ਸੂਚਨਾ ਕਾਨੂੰਨ ਦੀ ਆਜ਼ਾਦੀ ਅਤੇ ਬੇਨਤੀਆਂ ਹੈ। ਆਧੁਨਿਕ ਲੋਕਤੰਤਰ ਲੋਕਾਂ ਅਤੇ ਨੀਤੀਆਂ ਦੀ ਅਜਿਹੀ ਭਾਗੀਦਾਰੀ ਦਾ ਨਿਰਮਾਣ ਕਰਦਾ ਹੈ। ਇਥੇ ਹਰ ਹਿਤ ਰੱਖਦੇ ਵਿਅਕਤੀ ਲਈ ਸਮਾਜ ਦੇ ਸਾਰੇ ਪੱਧਰਾਂ ਤੇ ਪ੍ਰਭਾਵ ਪਾਉਣ ਦੇ ਬਹੁਤ ਸਾਰੇ ਢੰਗ ਹਨ।

      ਰਾਜਨੀਤੀ ਵਿਚ ਪਾਰਦਰਸ਼ਤਾ ਨੂੰ ਸਰਕਾਰੀ ਅਫ਼ਸਰਾਂ ਨੂੰ ਉੱਤਰਦਾਈ ਬਣਾਉਣ ਅਤੇ ਭ੍ਰਸਟਾਚਾਰ ਦੇ ਵਿਰੁੱਧ ਲੜਨ ਦੇ ਸਾਧਨ ਵਜੋਂ ਵਰਤਿਆ ਜਾਂਦਾ ਹੈ। ਜਦੋਂ ਸਰਕਾਰੀ ਮੀਟਿੰਗਾਂ,ਪ੍ਰੈਸ ਅਤੇ ਜਨਤਾ ਲਈ ਖੁੱਲ੍ਹੇ ਹਨ, ਜਦੋਂ ਬੱਜਟਾਂ ਅਤੇ ਵਿੱਤੀ ਵਿਵਰਣਾਂ ਦੀ ਹਰੇਕ ਦੁਆਰਾ ਸਮੀਖਿਆ ਕੀਤੀ ਜਾ ਸਕਦੀ ਹੈ, ਜਦੋਂ ਕਾਨੂੰਨਾਂ, ਨਿਰਮਾਣਾਂ ਅਤੇ ਨਿਰਣਿਆਂ ਤੇ ਬਹਿਸ ਕੀਤੀ ਜਾ ਸਕਦੀ ਹੈ, ਤਾਂ ਇਨ੍ਹਾਂ ਨੂੰ ਪਾਰਦਰਸ਼ੀ ਸਮਝਿਆ ਜਾਂਦਾ ਹੈ ਅਤੇ ਅਧਿਕਾਰੀਆਂ ਪਾਸ ਪ੍ਰਣਾਲੀ ਦਾ ਆਪਣੇ ਹਿੱਤ ਲਈ ਕੁਵਰਤੋਂ ਕਰਨ ਦਾ ਘੱਟ ਅਵਸਰ ਹੁੰਦਾ ਹੈ।

ਸਰਕਾਰੀ ਰਾਜਨੀਤੀ, ਨੈਤਿਕਤਾ , ਵਪਾਰ , ਪ੍ਰਬੰਧ , ਕਾਨੂੰਨ, ਅਰਥ-ਵਿਗਿਆਨ , ਸਮਾਜ-ਵਿਗਿਆਨ ਆਦਿ ਵਿਚ ਪਾਰਦਰਸ਼ਤਾ, ਨਿਮੱਤਾਂ ਦੇ ਪ੍ਰਤਿਕੂਲ ਹੈ। ਕੋਈ ਸਰਗਰਮੀ ਉਦੋਂ ਪਾਰਦਰਸ਼ੀ ਹੁੰਦੀ ਹੈ ਜਾਂ ਇਸ ਸਬੰਧੀ ਸਾਰੀ ਸੂਚਨਾ ਖੁੱਲ੍ਹੀ ਹੈ ਅਤੇ ਆਸਾਨੀ ਨਾਲ ਉਪਲਬੱਧ ਹੈ। ਇਸ ਪ੍ਰਕਾਰ ਜਦੋਂ ਕਾਨੂੰਨੀ ਅਦਾਲਤਾਂ ਵਿਚ ਜਨਤਾ ਨੂੰ ਜਾਣ ਦੀ ਆਗਿਆ ਹੈ, ਜਦੋਂ ਵਿੱਤੀ ਮਾਰਕੀਟਾਂ ਵਿਚ ਘਟਦੀਆਂ ਵੱਧਦੀਆਂ ਕੀਮਤਾਂ ਅਖ਼ਬਾਰਾਂ ਵਿਚ ਛੱਪਦੀਆਂ ਹਨ ਤਾਂ ਇਹ ਪਾਰਦਰਸ਼ਤਾ ਹੈ।

    ਜਦੋਂ ਸੈਨਿਕ ਅਧਿਕਾਰੀ ਆਪਣੀਆਂ ਯੋਜਨਾਵਾਂ ਨੂੰ ਗੁਪਤ ਆਖਦੇ ਹਨ ਤਾਂ ਉਥੇ ਪਾਰਦਰਸ਼ਤਾ ਨਹੀਂ ਹੁੰਦੀ। ਇਸ ਨੂੰ ਸਾਕਾਰਾਤਮਕ ਜਾਂ ਨਾਕਾਰਾਤਮਕ ਦੋਵੇਂ ਸਮਝਿਆ ਜਾ ਸਕਦਾ ਹੈ। ਸਾਕਾਰਾਤਮਕ ਇਸ ਕਰਕੇ ਇਸ ਨਾਲ ਰਾਸ਼ਟਰੀ ਸੁਰੱਖਿਆ ਵਿਚ ਵਾਧਾ ਹੁੰਦਾ ਹੈ ਅਤੇ ਨਾਕਾਰਾਤਮਕ ਇਸ ਕਰਕੇ ਕਿਉਂਕਿ ਇਸ ਨਾਲ ਗੁਪਤਤਾ, ਭ੍ਰਸਟਾਚਾਰ ਪੈਦਾ ਹੋ ਸਕਦਾ ਹੈ ਅਤੇ ਮਿਲਟੀ ਡਿਕਟੇਟਰਸ਼ਿਪ ਵੀ ਆ ਸਕਦੀ ਹੈ।

ਪਾਰਦਰਸ਼ਤਾ ਅਤੇ ਪ੍ਰਤਿ ਇਸ ਦੀ ਭਾਗੀਦਾਰੀ ਤੇ ਨਿਰਮਿਤ ਭਾਗੀਦਾਰੀ ਲੋਕਤੰਤਰ ਨੂੰ ਉੱਤਰੀ ਯੂਰਪ ਵਿਚ ਸਰਕਾਰੀ ਤੌਰ ਤੇ ਦਹਾਕਿਆਂ-ਬੱਧੀ ਵਰਤਿਆ ਗਿਆ ਹੈ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1617, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.