ਪਿਚਕਾਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਚਕਾਰੀ (ਨਾਂ,ਇ) ਪੰਪ ਨੁਮਾ ਨਲ਼ਕੀ ਜਿਸ ਨਾਲ ਕਿਸੇ ਤਰਲ ਪਦਾਰਥ ਨੂੰ ਬੋਕੀ ਦੀ ਹਵਾ ਰਾਹੀਂ ਪਹਿਲਾਂ ਅੰਦਰ ਖਿੱਚਿਆ ਜਾਵੇ ਅਤੇ ਫਿਰ ਹਵਾ ਦੇ ਦਬਾਅ ਰਾਹੀਂ ਬਾਹਰ ਸੁੱਟਿਆ ਜਾਵੇ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1277, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪਿਚਕਾਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਚਕਾਰੀ [ਨਾਂਇ] ਨਲਕੀ ਦੀ ਸ਼ਕਲ ਦਾ ਇੱਕ ਉਪਕਰਨ ਜਿਸ ਦੁਆਰਾ ਰੰਗ ਆਦਿ ਘੋਲ਼ ਕੇ ਡਾਟ ਦੇ ਦਬਾਅ ਨਾਲ਼ ਦੂਰ ਤੱਕ ਸੁੱਟਿਆ ਜਾ ਸਕਦਾ ਹੈ; ਵਾਲੀਬਾਲ/ਫੁਟਬਾਲ ਆਦਿ
ਦੇ ਬਲੈਡਰ ਵਿੱਚ ਹਵਾ ਭਰਨ ਦਾ ਉਪਕਰਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1267, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪਿਚਕਾਰੀ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪਿਚਕਾਰੀ. ਸੰਗ੍ਯਾ—ਬਾਂਸ ਜਾਂ ਧਾਤੁ ਦੀ ਨਲਕੀ, ਜਿਸ ਵਿੱਚ ਹਵਾਖਾਰਜੀ ਨਿਯਮ (suction) ਅਨੁਸਾਰ ਜਲ ਚੜ੍ਹ ਜਾਂਦਾ ਅਤੇ ਦਬਾਉ ਪੈਣ ਪੁਰ ਜ਼ੋਰ ਨਾਲ ਬਾਹਰ ਨਿਕਲਦਾ ਹੈ. “ਹਥਨਾਲ ਬੰਦੂਕ ਛੁਟੈ ਪਿਚਕਾਰੀ.” (ਕ੍ਰਿਸਨਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1197, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First