ਪੀਰ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਰ (ਨਾਂ,ਪੁ) ਮੁਸਲਮਾਨਾਂ ਦਾ ਧਾਰਮਕ ਆਗੂ; ਫ਼ਕੀਰ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9807, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੀਰ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਰ [ਨਾਂਪੁ] ਮੁਸਲਮਾਨਾਂ ਦਾ ਅਧਿਆਤਮਿਕ ਗੁਰੂ , ਮੁਰਸ਼ਦ, ਸ਼ੇਖ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9798, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੀਰ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੀਰ. ਸੰਗ੍ਯਾ—ਪੀੜ. ਸੰ. ਪੀੜਾ. “ਸਤਿਗੁਰੁ ਭੇਟੈ ਤਾ ਉਤਰੈ ਪੀਰ.” (ਆਸਾ ਮ: ੩) ੨ ਵਿਪੱਤਿ. ਵਿਪਦਾ. “ਨੰਗ ਭੁਖ ਕੀ ਪੀਰ.” (ਸ੍ਰੀ ਅ: ਮ: ੫) ੩ ਵਿ—ਪੀਲਾ. ਪੀਯਰਾ. ਪੀਤ. “ਬਦਨ ਬਰਨ ਹ੍ਵੈ ਆਵਤ ਪੀਰ.” (ਗੁਪ੍ਰਸੂ) ੪ ਕ੍ਰਿ. ਵਿ—ਪੀੜਕੇ. ਪੀਡਨ ਕਰਕੇ. “ਕੋਲੂ ਪੀਰ ਦੀਪ ਦਿਪਤ ਅੰਧਾਰ ਮੇ.” (ਭਾਗੁਕ) ਕੋਲ੍ਹੂ ਪੀੜਕੇ ਤੇਲ ਕੱਢੀਦਾ ਹੈ, ਜਿਸ ਤੋਂ ਦੀਵਾ ਪ੍ਰਕਾਸ਼ ਕਰਦਾ ਹੈ। ੫ ਫ਼ਾ ਵਿ—ਬੁੱਢਾ. ਵ੍ਰਿੱਧ. ਕਮਜ਼ੋਰ. “ਹਮਜ਼ ਪੀਰ ਮੋਰੋ ਹਮਜ਼ ਪੀਲਤਨ.” (ਜਫਰ) ੬ ਸੰਗ੍ਯਾ—ਬਜ਼ੁਰਗ। ੭ ਧਰਮ ਦਾ ਆਚਾਰਯ. ਗੁਰੂ. “ਪੀਰ ਪੈਕਾਬਰ ਅਉਲੀਏ.” (ਵਾਰ ਮਾਰੂ ੨ ਮ: ੫)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9453, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੀਰ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੀਰ: ਫ਼ਾਰਸੀ ਦੇ ਇਸ ਸ਼ਬਦ ਦਾ ਮੂਲ ਅਰਥ ਹੈ ਬਿਰਧ ਵਿਅਕਤੀ। ਪਰ ਮੁਸਲਮਾਨ ਲੋਕ ਕਿਸੇ ਮਹਾਪੁਰਸ਼, ਮੁਰਸ਼ਿਦ ਜਾਂ ਪਥ-ਪ੍ਰਦਰਸ਼ਕ ਲਈ ਵੀ ਇਸ ਸ਼ਬਦ ਦੀ ਵਰਤੋਂ ਕਰਦੇ ਹਨ। ਇਸ ਲਈ ਸਚੇ ਅਰਥਾਂ ਵਿਚ ‘ਪੀਰ’ ਉਹ ਹੈ ਜੋ ਆਪਣੇ ਮੁਰੀਦ ਜਾਂ ਚੇਲੇ ਨੂੰ ਵਾਸਤਵਿਕਤਾ ਦੇ ਮਾਰਗ ਉਤੇ ਅਗੇ ਵਧਾ ਸਕੇ ਜਾਂ ਅਧਿਆਤਮਿਕ ਉੱਨਤੀ ਲਈ ਅਗਵਾਈ ਦੇ ਸਕੇ। ਇਸ ਪ੍ਰਕਾਰ ਦਾ ਗੁਣ ਜਾਂ ਸਮਰਥਾ ਪੀਰ ਨੂੰ ਕਿਸੇ ਮਾਰਗ-ਦਰਸ਼ਕ ਜਾਂ ਦਰਵੇਸ਼ ਤੋਂ ਪ੍ਰਾਪਤ ਹੁੰਦੀ ਹੈ, ਜਿਸ ਕਰਕੇ ਇਹ ਉਸ ਦਾ ਉਤਰਾਧਿਕਾਰੀ ਵੀ ਬਣਦਾ ਹੈ। ਇਸ ਦਾ ਨਿਵਾਸ ਵੀ ਆਮ ਤੌਰ ’ਤੇ ਕਿਸੇ ਦਰਵੇਸ਼ ਦੇ ਮਜ਼ਾਰ ਉਤੇ ਹੀ ਹੁੰਦਾ ਹੈ। ਇਨ੍ਹਾਂ ਪੀਰਾਂ ਦਾ ਆਪਣੇ ਪੈਰੋਕਾਰਾਂ ਉਤੇ ਬਹੁਤ ਪ੍ਰਭਾਵ ਰਹਿੰਦਾ ਹੈ ਅਤੇ ਇਨ੍ਹਾਂ ਦੀ ਗੱਲ ਨੂੰ ਬ੍ਰਹਮ- ਵਾਕ ਤੁਲ ਮਹੱਤਵ ਦਿੱਤਾ ਜਾਂਦਾ ਹੈ।
ਸੂਫ਼ੀ-ਸਾਧਨਾ ਵਿਚ ਸ਼ਰੀਅਤ ਅਤੇ ਤਰੀਕਤ ਦੀਆਂ ਮੰਜ਼ਿਲਾਂ ਨੂੰ ਪਾਰ ਕਰਨ ਵਿਚ ਪੀਰ ਦਾ ਬਹੁਤ ਯੋਗਦਾਨ ਹੈ। ਜਿਨ੍ਹਾਂ ਜਿਗਿਆਸੂਆਂ ਉਤੇ ਪੀਰ ਦੀ ਕ੍ਰਿਪਾ- ਦ੍ਰਿਸ਼ਟੀ ਹੋ ਜਾਂਦੀ ਹੈ, ਉਹ ਮਾਇਆਵੀ ਅੱਗ ਦੇ ਸੇਕ ਤੋਂ ਬਚ ਜਾਂਦੇ ਹਨ। ਬਾਬਾ ਫ਼ਰੀਦ ਅਨੁਸਾਰ—ਜੋ ਜਨ ਪੀਰਿ ਨਿਵਾਜਿਆ ਤਿੰਨ੍ਹਾਂ ਅੰਚ ਨ ਲਾਗ। (ਗੁ.ਗ੍ਰੰ.1382)।
ਭਗਤੀ-ਕਾਵਿ ਵਿਚ ਜੋ ਗੁਰੂ ਦਾ ਮਹੱਤਵ ਦਸਿਆ ਗਿਆ ਹੈ, ਉਸ ਦੀ ਪੀਰ ਦੇ ਮਹੱਤਵ ਨਾਲ ਕਾਫ਼ੀ ਸਮਾਨਤਾ ਹੈ। ਬਾਬਾ ਫ਼ਰੀਦ ਨੇ ਤਾਂ ਇਕ ਥਾਂ ਪੀਰ ਅਥਵਾ ਮੁਰਸ਼ਿਦ ਲਈ ‘ਗੁਰੂ’ ਸ਼ਬਦ ਦੀ ਵਰਤੋਂ ਵੀ ਕੀਤੀ ਹੈ—ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ। (ਗੁ.ਗ੍ਰੰ.488)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਪੀਰ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪੀਰ* (ਸੰ.। ਫ਼ਾਰਸੀ) ੧. ਬੁੱਢਾ , ਵੱਡਾ , ਉਸਤਾਦ , ਮੁਰਸ਼ਿਦ। ਯਥਾ-‘ਭਿਸਤੁ ਪੀਰ ਲਫਜ ਕਮਾਇ ਅੰਦਾਜਾ’ ਮੁਰਸ਼ਦ ਦਾ ਬਚਨ ਕਮਾਵਣਾ ਇਹ ਬਹਿਸ਼ਤ ਜਾਣੋ ।
੨. ਸਿੱਧੀਆਂ ਵਾਲਾ ਫਕੀਰ। ਯਥਾ-‘ਸਿਧ ਪੀਰ ਸੁਰਿ ਨਾਥ’।
੩. (ਸੰਸਕ੍ਰਿਤ ਪੀਡਾ। ਪ੍ਰਾਕ੍ਰਿਤ ਪੀਡਾ। ਪੰਜਾਬੀ ਪੀੜ। ਬ੍ਰਿਜਭਾਸ਼ਾ, ਪੀਰ) ਪੀੜਾ, ਦਰਦ, ਦੁਖ। ਯਥਾ-‘ਮਾਥੇ ਪੀਰ ਸਰੀਰਿ ਜਲਨਿ ਹੈ’॥
ਤਥਾ-‘ਕਉਣੁ ਜਾਣੈ ਪੀਰ ਪਰਾਈ’।
----------
* ਪੰਜਾਬੀ ਵਿਚ ਪੀਰ ਸਿਧੀ ਵਾਲੇ ਫਕੀਰ ਨੂੰ ਕਹਿੰਦੇ ਹਨ ਤੇ ਪਦ-ਪੀਰੀ=ਸਿਧੀ ਤੇ ਅਰਥਾਂ ਵਿਚ ਬੀ ਵਰਤੀਂਦਾ ਹੈ, ਜਿਵੇਂ-ਕੇਡੀ ਪੀਰੀ ਪਿਆਲਾਂਦਾ ਹੈ-। ਇਸ ਦਾ ਕਾਰਨ ਇਹ ਹੈ ਕਿ ਮੁਸਲਮਾਨ ਫਕੀਰਾਂ ਨੇ ਪੰਜਾਬ ਵਿਚ ਹਿੰਦੂਆਂ ਸਾਧੂਆਂ ਵਾਂਙੂ ਲੋਕਾ ਨੂੰ ਅਸੀਸਾਂ ਜੰਤ੍ਰ ਮੰਤ੍ਰ ਆਦਿ ਦੇਣੇ ਦੇ ਢੰਗ ਵਰਤੇ ਤੇ ਸਿੱਧਾਂ ਗੁਸਾਂਈਆਂ ਦੀ ਥਾਂ ਪੀਰ ਬਣਕੇ ਲੋਕਾਂ ਨੂੰ ਲੋੜਾਂ ਵੇਲੇ ਅਪਣੇ ਵਲ ਖਿੱਚਣ ਦੀ ਤੇ ਪਦਾਰਥ ਕਮਾਉਣ ਦੀ ਵਿਉਂਤ ਖਲੀ ਵਰਤੀ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9430, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First