ਪੁੜ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁੜ (ਨਾਂ,ਪੁ) ਚੱਕੀ ਜਾਂ ਖਰਾਸ ਆਦਿ ਦਾ ਭਾਰਾ ਗੋਲ ਪੱਥਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50487, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੁੜ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁੜ [ਨਾਂਪੁ] ਚੱਕੀ ਦੇ ਆਟਾ ਪੀਹਣ ਵਾਲ਼ੇ ਦੋ ਪੱਥਰਾਂ ਵਿੱਚੋਂ ਇੱਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੁੜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੁੜ. ਸੰਗ੍ਯਾ—ਪੁਟ. ਪੜਦਾ । ੨ ਤਹਿ. ਸਿਤਾ (ਸਿਤਹ). ੩ ਚੱਕੀ ਦਾ ਹੇਠ ਉੱਪਰਲਾ ਪੱਥਰ. “ਦੁਇ ਪੁੜ ਚਕੀ ਜੋੜਿਕੈ ਪੀਸਣ ਆਇ ਬਹਿਠ.” (ਮ: ੧ ਵਾਰ ਮਾਝ) ੪ ਹੇਠਲੇ ਅਤੇ ਉੱਪਰਲੇ ਲੋਕ. ਜ਼ਮੀਨ ਅਤੇ ਆਸਮਾਨ. ਦੇਖੋ, ਪੁੜਿ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 50095, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੁੜ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਪੁੜ (ਸੰ.। ਸੰਸਕ੍ਰਿਤ ਪੁਟ =ਪੀਹ। ਪੰਜਾਬੀ ਜੋ ਪੀਹੇ ਸੋ ਪੁੜ) ੧. ਚੱਕੀ ਦੇ ਇਕ ਭਾਗ ਦਾ ਨਾਮ ਹੈ, ਹੇਠਲਾ ਤੇ ਉਪਰਲਾ ਟੁਕੜਾ ਵੱਖੋ ਵੱਖ ਪੁੜ ਕਹੀਦਾ ਹੈ। ਯਥਾ-‘ਦੁਇ ਪੁੜ ਚਕੀ ਜੋੜਿ ਕੈ’ ਇਸ ਤੋਂ ਪੁੜ, ਫਰਸ਼ , ਛੱਤ , ਹੇਠਲਾ ਉਪ੍ਰਲਾ ਥਰ-ਆਦਿਕ ਅਰਥ ਬੀ ਦੇਂਦਾ ਹੈ। ਯਥਾ-‘ਦੁਇ ਪੁੜ ਜੋੜਿ ਵਿਛੋੜਿਅਨੁ’। ਤਥਾ-‘ਪੁੜੁ ਧਰਤੀ ਪੁੜੁ ਪਾਣੀ ਆਸਣੁ ਚਾਰਿ ਕੁੰਟ ਚਉਬਾਰਾ’ ਇਕ ਪੁੜ (ਫਰਸ਼) ਧਰਤੀ ਹੈ ਤੇ ਦੂਜਾ ਪੁੜ (ਛਤ) (ਪਾਣੀ ਉਪਲਖਤ) ਬੱਦਲ ਹਨ ਤੇ ਚਾਰੇ ਕੁੰਟਾਂ (ਚਾਰ ਕੰਧਾਂ ਹਨ) ਏਸ ਚੁਬਾਰੇ ਵਿਚ ਤੇਰਾ ਆਸਣ ਹੈ, ਇਹ ਵੈਰਾਟ ਰੂਪ ਦਾ ਵਰਣਨ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 50034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.