ਪੈੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੈੜਾ 1 [ਨਾਂਪੁ] ਕਦਮ; ਪਰਛਾਵਾਂ; ਪਸ਼ੂ ਦੇ ਪੈਰ ਨੂੰ ਬੰਨ੍ਹੀ ਜਾਣ ਵਾਲ਼ੀ ਰੱਸੀ 2.[ਨਾਂਪੁ] ਔਰਤਾਂ ਦੀ ਮਾਹਵਾਰੀ ਸੰਬੰਧੀ ਇੱਕ ਬਿਮਾਰੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21233, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੈੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੈੜਾ. ਮੋਖਾ ਜਾਤਿ ਦਾ ਪ੍ਰੇਮੀ, ਜੋ ਗੁਰੂ ਨਾਨਕ ਦੇਵ ਦਾ ਸਿੱਖ ਸੀ. ਇਹ ਗੁਰੂ ਅੰਗਦਦੇਵ ਦੀ ਸੇਵਾ ਵਿੱਚ ਭੀ ਹਾਜ਼ਿਰ ਰਿਹਾ. ਕਈ ਲੇਖਕਾਂ ਨੇ ਪਹਿਲੀ ਜਨਮਸਾਖੀ ਦਾ ਲਿਖਾਰੀ ਇਸੇ ਨੂੰ ਮੰਨਿਆ ਹੈ।                 

 

੨ ਛੱਜਲ ਜਾਤਿ ਦਾ ਇੱਕ ਪ੍ਰੇਮੀ, ਜੋ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋਇਆ. ਇਹ ਸੰਗਲਾਦੀਪ ਤੋਂ ਪ੍ਰਾਣਸੰਗਲੀ ਦੀ ਪੋਥੀ ਲਿਆਇਆ ਸੀ. ਦੇਖੋ, ਹਕੀਕਤ. ਰਾਹ ਮੁਕਾਮ।

     ੩ ਚੰਡਾਲੀਆ ਜਾਤਿ ਦਾ ਗੁਰੂ ਅਰਜਨ ਦੇਵ ਦਾ ਅਨੰਨ ਸਿੱਖ. ਇਹ ਗੁਰੂ ਹਰਿਗੋਬਿੰਦ ਸਾਹਿਬ ਦੀ ਸੇਵਾ ਵਿੱਚ ਰਹਿਕੇ ਧਰਮਜੰਗਾਂ ਵਿੱਚ ਹਿੱਸਾ ਲੈਂਦਾ ਰਿਹਾ।

     ੪ ਕਾਠੀ ਨਾਲ ਬੱਧਾ ਤਸਮਾ, ਜਿਸ ਨਾਲ ਰਕਾਬ ਹੁੰਦੀ ਹੈ. ਪੈਰ ਅੜਾਉਣ ਦਾ ਸਾਧਨ।

     ੫ ਹਿਸਾਬ ਦਾ ਕੋਠਾ. “ਬੂਝ੍ਯੋ ਪਢਯੋ ਕੈਸੇ ਪੈੜਾ?” (ਨਾਪ੍ਰ)

     ੬ ਇਸਤ੍ਰੀਆਂ ਦਾ ਇੱਕ ਰੋਗ. ਸੰ. प्रदर —ਪ੍ਰਦਰ.

ਕ੆ਰਤੁਲਤ਼ਮ੆. Menorrhagia. ਸੁਭਾਵ ਅਤੇ ਮੌਸਮ ਵਿਰੁੱਧ ਪਦਾਰਥ ਖਾਣ , ਜਾਦਾ ਘੋੜੇ ਆਦਿ ਦੀ ਅਸਵਾਰੀ ਕਰਨ, ਸ਼ਰਾਬ ਆਦਿ ਨਸ਼ਿਆਂ ਦੇ ਵਰਤਣ, ਗਰਭ ਦੇ ਗਿਰਨ, ਅਤੀ ਮੈਥੁਨ ਕਰਨ, ਬਹੁਤ ਪੈਦਲ ਫਿਰਨ, ਬਹੁਤ ਭਾਰ ਚੁੱਕਣ, ਅਤਿ ਸ਼ੋਕ ਕਰਨ ਆਦਿ ਤੋਂ ਇਸਤ੍ਰੀਆਂ ਦੀ ਯੋਨਿ ਤੋਂ ਲਹੂ ਵਗਦਾ ਰਹਿੰਦਾ ਹੈ. ਅਤੇ ਮਹੀਨੇ ਦੇ ਰਿਤੁਧਰਮ ਵਿੱਚ ਫਰਕ ਆ ਜਾਂਦਾ ਹੈ.

     ਇਸ ਦਾ ਸਾਧਾਰਣ ਇਲਾਜ ਹੈ— ਸੰਚਰ ਲੂਣ , ਚਿੱਟਾ ਜੀਰਾ, ਮੁਲੱਠੀ , ਨੀਲੋਫਰ, ਸਮਾਨ ਪੀਸਕੇ ਸ਼ਹਿਦ ਵਿੱਚ ਮਿਲਾਕੇ ਚਾਉਲਾਂ ਦੇ ਧੋਣ ਨਾਲ ਪੀਣਾ, ਤ੍ਰਿਫਲਾ, ਸੁੰਢ, ਦੇਵਦਾਰੁ, ਹਲਦੀ , ਲੋਧ, ਇਨ੍ਹਾਂ ਦਾ ਕਾੜ੍ਹਾ ਸ਼ਹਿਦ ਮਿਲਾਕੇ ਪੀਣਾ. ਮੰਜੇ ਦਾ ਪੁਰਾਣਾ ਬਾਣ ਫੂਕਕੇ ਉਸ ਨਾਲ ਸਮਾਨ ਤੋਲ ਦੀ ਖੰਡ ਮਿਲਾਕੇ ਪਾਣੀ ਨਾਲ ਸਵੇਰ ਵੇਲੇ ਡੇਢ ਤੋਲਾ ਨਿੱਤ ਫੱਕਣਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 21072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.