ਪ੍ਰਾਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪ੍ਰਾਤ.ਸੰਗ੍ਯਾ—( प्रातर्). ਪ੍ਰਭਾਤ. ਸਵੇਰਾ. “ਸੰਧਿਆ ਪ੍ਰਾਤ ਇਸਨਾਨ ਕਰਾਹੀ.” (ਗਉ ਕਬੀਰ) ੨ ਦੇਖੋ, ਪਰਾਤ ੧. “ਆਨਹੁ ਘਰ ਤੇ ਪ੍ਰਾਤ ਮਹਾਨਾ*** ਤਿਸ ਮੇ ਸਿੱਖਨ ਚਰਨ ਪਖਾਰੇ.” (ਗੁਪ੍ਰਸੂ) ੩ ਵਿ—ਪਯਪ੍ਤ (ਪ੍ਰਾਪ੍ਤ) ਦੀ ਥਾਂ ਭੀ ਪ੍ਰਾਤ ਸ਼ਬਦ ਆਇਆ ਹੈ. “ਮਨੋ ਰਵਿ ਅਸ੍ਤ ਕੋ ਪ੍ਰਾਤ ਭਯੋ ਹੈ.” (ਕ੍ਰਿਸਨਾਵ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10637, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪ੍ਰਾਤ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਪ੍ਰਾਤ* (ਸੰ.। ਸੰਸਕ੍ਰਿਤ ਪ੍ਰਾਤਰੑ=ਸਵੇਰ) ਸਵੇਰ , ਤੜਕਾ। ਰਾਤ ਬੀਤ ਚੁਕੀ ਤੇ ਦਿਨ ਸ਼ੁਰੂ ਹੋਣ ਦਾ ਵੇਲਾ। ਯਥਾ-‘ਸੰਧਿਆ ਪ੍ਰਾਤ ਇਸ੍ਨਾਨੁ ਕਰਾਹੀ ’।
----------
* ਪੰਜਾਬੀ , ਪਰਾਤ , ਪ੍ਰਾਤ ਉਸ ਭਾਂਡੇ ਨੂੰ ਬੀ ਕਹਿੰਦੇ ਹਨ ਕਿ ਜਿਸ ਵਿਚ ਆਟਾ ਗੁੰਨ੍ਹਦੇ ਹਨ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10596, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First