ਪ੍ਰਿਥੀ ਚੰਦ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪ੍ਰਿਥੀ ਚੰਦ (1558-1618 ਈ.): ਚੌਥੇ ਗੁਰੂ ਸਾਹਿਬ ਦਾ ਵੱਡਾ ਪੁੱਤਰ ਜਿਸ ਦਾ ਜਨਮ ਸੰਨ 1558 ਈ. (1615 ਬਿ.) ਵਿਚ ਹੋਇਆ ਅਤੇ ਜਿਸ ਨੇ ਗੁਰੂ ਅਰਜਨ ਦੇਵ ਜੀ ਤੋਂ ਬਾਦ ਆਪਣੇ ਆਪ ਨੂੰ ਛੇਵਾਂ ਗੁਰੂ ਸਥਾਪਿਤ ਕੀਤਾ। ਇਸ ਦੀ ਗੁਰ-ਗੱਦੀ ਦੀ ਅਪ੍ਰਮਾਣਿਕਤਾ ਕਰਕੇ ਇਸ ਨੂੰ ਭਾਈ ਗੁਰਦਾਸ ਨੇ ‘ਮੀਣਾ ’ ਕਿਹਾ ਹੈ। ਇਸ ਦਾ ਦੇਹਾਂਤ ਸੰਨ 1618 ਈ. (1675 ਬਿ.) ਵਿਚ ਹੇਹਰ ਪਿੰਡ ਵਿਚ ਹੋਇਆ। ਇਸ ਤੋਂ ਬਾਦ ਇਸ ਦਾ ਲੜਕਾ ਮਿਹਰਬਾਨ ਅਤੇ ਫਿਰ ਹਰਿਜੀ ਮੀਣਾ ਸੰਪ੍ਰਦਾਇ ਦੇ ਸੰਚਾਲਕ ਬਣੇ। ਇਨ੍ਹਾਂ ਨੇ ‘ਨਾਨਕ ’ ਕਵੀ-ਛਾਪ ਸਹਿਤ ਬਹੁਤ ਬਾਣੀ ਦੀ ਰਚਨਾ ਕੀਤੀ, ਜੋ ‘ਕੱਚੀ ਬਾਣੀ ’ ਦੇ ਨਾਂ ਨਾਲ ਜਾਣੀ ਜਾਂਦੀ ਹੈ। ਵੇਖੋ ‘ਕੱਚੀ ਬਾਣੀ’।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5097, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First