ਪੰਗਤ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਗਤ (ਨਾਂ,ਇ) ਭੋਜਨ ਆਦਿ ਲਈ ਵਿਅਕਤੀਆਂ ਦੀ ਭੋਂਏਂ ’ਤੇ ਬੈਠੀ ਕਤਾਰ; ਪਾਲ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6210, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਪੰਗਤ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਗਤ [ਨਾਂਇ] ਲਾਈਨ ਵਿੱਚ ਬੈਠਣ ਦਾ ਭਾਵ, ਕਤਾਰ, ਪਾਲ਼; ਜਮਾਤ, ਸ਼੍ਰੇਣੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6202, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਪੰਗਤ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਪੰਗਤ ਦੇਖੋ, ਪੰਕ੍ਤਿ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5770, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਪੰਗਤ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਪੰਗਤ: ਸੰਸਕ੍ਰਿਤ ਦੀ ‘ਪੰਕੑਤਿ’ (ਅਰਥਾਤ ‘ਕਤਾਰ’) ਸ਼ਬਦ ਤੋਂ ਬਣੇ ਇਸ ਸ਼ਬਦ ਦਾ ਸਿੱਖ ਜਗਤ ਵਿਚ ਪਰਿਭਾਸ਼ਿਕ ਸਥਾਨ ਹੈ। ਇਸ ਦਾ ਮੂਲ ਸੰਬੰਧ ‘ਗੁਰੂ ਕਾ ਲੰਗਰ ’ ਨਾਲ ਹੈ। ‘ਗੁਰੂ ਕਾ ਲੰਗਰ ’ ਸਮਾਜ ਦੇ ਸਭ ਵਰਗਾਂ ਦੇ ਲੋਕ ਇਕੋ ਕਤਾਰ ਵਿਚ ਇਕ ਦੂਜੇ ਦੇ ਨਾਲ ਬੈਠ ਕੇ ਛਕਦੇ ਹਨ। ਇਸ ਨਾਲ ਇਕ ਤਾਂ ਹਉਮੈ ਦਾ ਨਾਸ਼ ਹੁੰਦਾ ਹੈ। ਦੂਜੇ ਜਾਤਿ-ਭੇਦ-ਭਾਵ ਨੂੰ ਠਲ੍ਹ ਪੈਂਦੀ ਹੈ। ਲੋਕਾਂ ਵਿਚ ਸਮ-ਭਾਵਨਾ ਨੂੰ ਪੈਦਾ ਕਰਨ ਲਈ ਗੁਰੂ ਅਮਰਦਾਸ ਨੇ ਗੁਰੂ-ਦਰਬਾਰ ਵਿਚ ਹਰ ਇਕ ਵਿਅਕਤੀ ਲਈ ਇਹ ਲਾਜ਼ਮੀ ਕਰ ਦਿੱਤਾ ਸੀ ਕਿ ਪਹਿਲਾਂ ਉਹ ਲੰਗਰ ਛਕੇ ਅਤੇ ਫਿਰ ਸੰਗਤ ਵਿਚ ਬੈਠੇ—ਪਹਿਲੇ ਪੰਗਤ ਪਾਛੈ ਸੰਗਤ।
ਕਤਾਰ ਵਿਚ ਬੈਠ ਕੇ ਲੰਗਰ ਛਕਣ ਕਾਰਣ ‘ਪੰਗਤ’ ਸ਼ਬਦ ਲੰਗਰ ਦਾ ਇਕ ਸੂਚਕ ਸ਼ਬਦ ਵੀ ਬਣ ਗਿਆ ਹੈ ਅਤੇ ਲੰਗਰ ਵਾਂਗ ਹੀ ਪ੍ਰਚਲਿਤ ਹੋ ਗਿਆ ਹੈ। ਇਸ ਨੂੰ ਲੰਗਰ ਦੀ ਥਾਂ ਵਰਤਣ ਦਾ ਕਾਰਣ ਇਹ ਵੀ ਹੈ ਕਿ ਇਸ ਦੀ ‘ਸੰਗਤ’ ਸ਼ਬਦ ਨਾਲ ਅਨੁਪ੍ਰਾਸਿਕਤਾ ਹੈ। ਭਾਈ ਗੁਰਦਾਸ ਨੇ ਇਕ ਥਾਂ ਲਿਖਿਆ ਹੈ—ਹੰਸੁ ਵੰਸੁ ਨਿਹਚਲ ਮਤੀ ਸੰਗਤਿ ਪੰਗਤਿ ਸਾਥੁ ਬਣੰਦਾ (17/12)।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First