ਪੰਜਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ (ਨਾਂ,ਪੁ) 1 ਸ਼ੇਰ, ਕੁੱਤੇ, ਬਿੱਲੀ, ਚੀਤੇ ਆਦਿ ਦਾ ਨਹੁੰਦਰਾਂ ਵਾਲਾ ਭਾਗ 2 ਉਂਗਲੀਆਂ ਸਮੇਤ ਹੱਥ ਜਾਂ ਇਸ ਦਾ ਲੱਗਿਆ ਨਿਸ਼ਾਨ; ਚਾਰ ਉਂਗਲੀਆਂ ਅਤੇ ਅੰਗੂਠੇ ਸਮੇਤ ਪੈਰ ਦਾ ਅਗਲਾ ਹਿੱਸਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪੰਜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ [ਨਾਂਪੁ] ਬਿੱਲੀ ਕੁੱਤੇ ਆਦਿ ਪਸ਼ੂ ਦਾ ਅਗਲਾ ਪੈਰ , ਪੰਜੇ ਉਂਗਲੀਆਂ ਅਤੇ ਮਨੁੱਖ ਦਾ ਹੱਥ , ਪੈਰ ਦਾ ਅਗਲਾ ਉਂਗਲੀਆਂ ਵਾਲ਼ਾ ਹਿੱਸਾ; ਜੁੱਤੀ ਬੂਟ ਆਦਿ ਦਾ ਅਗਲਾ ਹਿੱਸਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14523, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪੰਜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾ. ਫ਼ਾ ਸੰ. ਪੰਚਕ. ਸੰਗ੍ਯਾ—ਪੰਜ ਦਾ ਸਮੁਦਾਯ। ੨ ਜੁੱਤੀ ਦਾ ਅਗਲਾ ਭਾਗ , ਜਿਸ ਵਿੱਚ ਪੈਰ ਦਾ ਅੰਗੂਠਾ ਅਤੇ ਉਂਗਲਾਂ ਹੁੰਦੀਆਂ ਹਨ। ੩ ਹੱਥ ਦੀ ਹਥੇਲੀ , ਪੰਜ ਉਂਗਲਾਂ ਸਮੇਤ। ੪ ਦਸਤਾਨਾ. “ਪਹਿਰੇ ਪੰਜੰ.” (ਰਾਮਾਵ)

 

     ੫ ਹੱਥ ਦੀਆਂ ਪੰਜ ਉਂਗਲਾਂ ਦਾ ਮੁਹਰ ਵਾਂਗ ਕਾਗਜ ਪੁਰ ਲਾਇਆ ਛਾਪਾ. ਇਸ ਦਾ ਰਿਵਾਜ ਹਜਰਤ ਮੁਹੰਮਦ ਸਾਹਿਬ ਤੋਂ ਜਾਰੀ ਹੋਇਆ. ਅਨਪੜ੍ਹ ਹੋਣ ਕਾਰਣ ਉਹ ਲਿਖਤ ਹੇਠ ਪੰਜਾ ਲਾਇਆ ਕਰਦੇ ਸਨ. ਦਿੱਲੀ ਦੇ ਬਾਦਸ਼ਾਹ ਜਹਾਂਗੀਰ ਆਦਿ ਵਿਦ੍ਵਾਨ ਹੋਣ ਪੁਰ ਭੀ ਕਾਗਜਾਂ ਪੁਰ ਪੰਜਾ ਲਾਇਆ ਕਰਦੇ ਸਨ. ਕਈ ਸਨਦਾਂ ਪੁਰ ਮਨਜੂਰ ਸ਼ਬਦ ਲਿਖਕੇ ਹੇਠ ਦਸ੍ਤਖਤ ਦੀ ਥਾਂ ਪੰਜਾ ਲਾ ਦਿੰਦੇ ਸਨ. ਕਰਨਲ ਟਾਡ ਨੇ ਰਾਜ੎ਥਾਨ ਵਿੱਚ ਇਸ ਦਾ ਜਿਕਰ ਕੀਤਾ ਹੈ। ੬ ਪੰਜੇ ਦੇ ਆਕਾਰ ਦਾ ਇੱਕ ਲੋਹੇ ਦਾ ਸ਼ਸਤ੍ਰ , ਜਿਸ ਨੂੰ ਨਿਹੰਗ ਸਿੰਘ ਦੁਮਾਲੇ ਤੇ ਪਹਿਰਦੇ ਹਨ। ੭ ਦੇਖੋ, ਪੰਜਾ ਸਾਹਿਬ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14247, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.