ਪੰਜਾਬ ਕੌਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪੰਜਾਬ ਕੌਰ. ਬਾਬਾ ਰਾਮਰਾਇ ਜੀ ਦੀ ਧਰਮਪਤਨੀ, ਜਿਸ ਨੇ ਰਾਮਰਾਇ ਜੀ ਦੇ ਦੇਹਾਂਤ ਪੁਰ ਮਸੰਦਾਂ ਤੋਂ ਤੰਗ ਆ ਕੇ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਚਾਹੀ ਸੀ. ਦਸ਼ਮੇਸ਼ ਨੇ ਦੇਹਰੇਦੂਨ ਪਹੁਚਕੇ ਇਸ ਦੇ ਘਰ ਦਾ ਸਭ ਯੋਗ੍ਯ ਇੰਤਜਾਮ ਕੀਤਾ. ਮਾਤਾ ਜੀ ਦਾ ਦੇਹਾਂਤ ਵੈਸਾਖ ਸੁਦੀ ੪ ਸੰਮਤ ੧੭੯੮ ਨੂੰ ਹੋਇਆ. ਸਮਾਧੀ ਦੇਹਰੇਦੂਨ ਵਿਦ੍ਯਮਾਨ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2185, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਪੰਜਾਬ ਕੌਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਪੰਜਾਬ ਕੌਰ (ਮ. 1741 ਈ.): ਗੁਰੂ ਹਰਿਰਾਇ ਸਾਹਿਬ ਦੇ ਵੱਡੇ ਪੁੱਤਰ ਬਾਬਾ ਰਾਮ ਰਾਇ ਦੀ ਪਤਨੀ ਜੋ ਆਪਣੇ ਪਤੀ ਨਾਲ ਦੇਹਰਾਦੂਨ ਰਿਹਾ ਕਰਦੀ ਸੀ। ਬਾਬਾ ਰਾਮ ਰਾਇ ਦੇ ਮਸੰਦ ਬੜੇ ਸਰਕਸ਼ ਹੋ ਗਏ ਸਨ। ਸਿੱਖ ਇਤਿਹਾਸ ਅਨੁਸਾਰ ਬਾਬਾ ਰਾਮ ਰਾਇ ਸਮਾਧੀ ਦੀ ਅਵਸਥਾ ਵਿਚ ਬੈਠੇ ਹੋਏ ਸਨ ਕਿ ਮਸੰਦਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰਕੇ ਦਾਹ ਸੰਸਕਾਰ ਕਰ ਦਿੱਤਾ। ਇਸ ਘਟਨਾ ਤੋਂ ਦੁਖੀ ਹੋ ਕੇ ਪੰਜਾਬ ਕੌਰ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸੂਚਿਤ ਕੀਤਾ, ਜੋ ਉਦੋਂ ਪਾਉਂਟਾ ਸਾਹਿਬ ਰਹਿ ਰਹੇ ਸਨ। ਗੁਰੂ ਜੀ ਖ਼ੁਦ ਦੇਹਰਾਦੂਨ ਗਏ ਅਤੇ ਮਸੰਦਾਂ ਨੂੰ ਸਜ਼ਾ ਦਿੱਤੀ ਅਤੇ ਬਾਬਾ ਰਾਮ ਰਾਇ ਦੀ ਗੱਦੀ ਦਾ ਅਧਿਕਾਰ ਪੰਜਾਬ ਕੌਰ ਨੂੰ ਸੌਂਪਿਆ। ਪੰਜਾਬ ਕੌਰ ਦੀ ਮ੍ਰਿਤੂ ਦੇਹਰਾਦੂਨ ਵਿਚ 10 ਅਪ੍ਰੈਲ 1741 ਈ. ਨੂੰ ਹੋਈ। ਇਸ ਦੀ ਸਮਾਧ ਡੇਰਾ ਬਾਬਾ ਰਾਮ ਰਾਇ ਵਿਚ ਬਣੀ ਹੋਈ ਹੈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2179, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਪੰਜਾਬ ਕੌਰ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਪੰਜਾਬ ਕੌਰ : ਬਾਬਾ ਰਾਮਰਾਇ ਜੀ ਦੀ ਧਰਮਪਤਨੀ ਜਿਸ ਨੇ ਬਾਬਾ ਰਾਮਰਾਇ ਜੀ ਦੇ ਦੇਹਾਂਤ ਮਗਰੋਂ ਮਸੰਦਾਂ ਤੋਂ ਤੰਗ ਆ ਕੇ ਗੁਰੂ ਗੋਬਿੰਦ ਜੀ ਤੋਂ ਸਹਾਇਤਾ ਮੰਗੀ ਸੀ । ਸਤਿਗੁਰੂ ਜੀ ਨੇ ਫ਼ੌਜ ਭੇਜੀ ਜਿਸ ਦੀ ਖ਼ਬਰ ਪਾ ਕੇ ਮਸੰਦ ਭੱਜ  ਗਏ। ਸਤਿਗੁਰੂ ਜੀ ਆਪ ਮਾਤਾ ਜੀ ਪਾਸ ਡੇਹਰਾਦੂਨ ਆਏ ਤੇ ਸਭ ਕੁਝ ਠੀਕ ਕਰ ਦਿੱਤਾ ।

ਸੰਨ 1741 ਵਿਚ ਮਾਤਾ ਪੰਜਾਬ ਕੌਰ ਦਾ ਦੇਹਾਂਤ ਹੋ ਗਿਆ । ਮਾਤਾ ਜੀ ਦੀ ਸਮਾਧੀ ਡੇਹਰਾਦੂਨ ਵਿਖੇ ਵਾਕਿਆ ਹੈ ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1244, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-07-03-47-46, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. :793

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.