ਫਲਘਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫਲਘਾ. ਫਲ-ਅਘ. ਕੁਕਰਮਾਂ ਦਾ ਨਤੀਜਾ. “ਫਿਰਿ ਪਛੁਤਾਨੇ ਹਥ ਫਲਘਾ.” (ਸੂਹੀ ਮ: ੪) ਜਦ ਪਾਪਾਂ ਦਾ ਫਲ ਹੱਥ ਲੱਗਾ (ਮਿਲਿਆ), ਤਦ ਪਛਤਾਏ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 227, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਫਲਘਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਫਲਘਾ (ਸੰ.। ਦੇਸ਼ ਭਾਸ਼ਾ) ੧. ਫਲਾ , ਹਥਕੜੀ। ਯਥਾ-‘ਧਰਮ ਰਾਇ ਸਿਰਿ ਡੰਡੁ ਲਗਾਨਾ ਫਿਰਿ ਪਛੁਤਾਨੇ ਹਥ ਫਲਘਾ’।
੨. (ਸੰਸਕ੍ਰਿਤ ਫਲ=ਤਲਵਾਰ ਦਾ ਫਲੇਡਾ*+ਘਾ=ਮਾਰਨਾ) ਮਾਰਨ ਵਾਲੀ ਤਲਵਾਰ ਦਾ ਫਲੇਡਾ। ਯਥਾ-‘ਹਥ ਫਲਘਾ’। ਭਾਵ ਆਪਣੇ ਹੱਥ ਹੀ ਮਾਰਨੇ ਵਾਲੀ ਤਲਵਾਰ ਹੋ ਜਾਂਦੇ ਹਨ, ਕਿਉਂਕਿ ਹੱਥਾਂ ਦਾ ਕੀਤਾ ਅੱਗੇ ਆਉਂਦਾ ਹੈ।
੩. (ਪੁ. ਪੰਜਾਬੀ ਫਲਘਣਾ=ਸੜਨਾ। ਹੋ ਸਕਦਾ ਹੈ ਕਿ ਯੂਨਾਨੀ ਭਾਸ਼ਾ , ਫੁਲੇਗੋ=ਬਲਨਾ ਤੋਂ ਹੋਵੇ) ਪਸਚਾਤਾਪ ਨਾਲ ਮਲਦਿਆਂ ਮਲਦਿਆਂ ਹੱਥਾਂ ਦਾ ਸੜ ਉਠਣਾ।
੪. (ਅ਼ਰਬੀ ਫ਼ਲਿਕ਼=ਚੀਰਨਾ) ਚੀਰਦਾ ਹੈ, ਤੋੜਦਾ ਹੈ, ਇਨ੍ਹਾਂ ਸਾਰੇ ਅਰਥਾਂ ਦੀ ਵਿਚਾਰ ਤੋਂ-ਪਸਚਾਤਾਪ ਤੇ ਦੁਖ ਰੂਪੀ ਫਲ ਦੀ ਪ੍ਰਾਪਤੀ-ਭਾਵ ਸਿੱਧ ਹੁੰਦਾ ਹੈ।
----------
* -ਫਲ, ਫਲੇਡਾ,-ਛੁਰੀ, ਕਾਚੂ ਤਲਵਾਰ ਦੇ ਉਸ ਹਿੱਸੇ ਨੂੰ ਕਹਿੰਦੇ ਹਨ, ਜੇ ਦਸਤੇ ਤੋਂ ਅਗਲਾ ਲੋਹੇ ਦਾ ਵੱਢਣ ਵਾਲਾ ਭਾਗ ਹੁੰਦਾ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 219, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First