ਫੂਕ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੂਕ (ਨਾਂ,ਇ) ਮੂੰਹ ਜਾਂ ਫੂਕਣੀ ਆਦਿ ਰਾਹੀਂ ਜ਼ੋਰ ਨਾਲ ਕੱਢੀ ਹਵਾ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10469, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਫੂਕ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੂਕ [ਨਾਂਇ] ਜ਼ੋਰ ਨਾਲ਼ ਕੱਢੀ/ਭਰੀ ਹਵਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10462, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਫੂਕ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਫੂਕ. ਅਨੁ. ਸੰਗ੍ਯਾ—ਸ੍ਵਾਸ. ਪ੍ਰਾਣ ਵਾਯੁ, ਜਿਸ ਤੋਂ ਫੂ ਸ਼ਬਦ ਹੁੰਦਾ ਹੈ. “ਨਿਕਸਿਆ ਫੂਕ, ਤ ਹੋਇ ਗਇਓ ਸੁਆਹਾ.” (ਆਸਾ ਮ: ੫) “ਫੂਕ ਕਢਾਏ ਢਹਿਪਵੈ.” (ਮ: ੧ ਵਾਰ ਸਾਰ) ੨ ਜ਼ੋਰ ਨਾਲ ਮੂੰਹ ਤੋਂ ਕੱਢੀ ਹੋਈ ਹਵਾ. “ਫੂਕ ਮਾਰ ਦੀਪਕ ਬਿਸਮਾਵੈ.” (ਤਨਾਮਾ) ੩ ਦੇਖੋ, ਫੂਕਣਾ. “ਇਹੁ ਤਨ ਦੇਵੈ ਫੂਕ.” (ਸ. ਕਬੀਰ) ੪ ਵਿ—ਸ਼ੋਭਾਹੀਨ. ਫਿੱਕਾ. “ਫੂਕ ਭਏ ਮੁਖ ਸੂਕ ਗਏ ਸਭ.” (ਅਜਰਾਜ)
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10296, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no
ਫੂਕ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਫੂਕ* (ਸੰ.। ਪੰਜਾਬੀ ਪਉਣ ਭਾਵ ਪ੍ਰਾਣ , ਸ੍ਵਾਸ ਆਉਣ ਜਾਣ ਦਾ ਪ੍ਰਬੰਧ। ਯਥਾ-‘ਨਿਕਸਿਆ ਫੂਕ ਤ ਹੋਇ ਗਇਓ ਸੁਆਹਾ’। ਤਥਾ-‘ਅੰਧੀ ਫੂਕਿ ਮੁਈ ਦੇਵਾਨੀ’। ਭਾਵ ਸੜ ਮੁਈ।
----------
* ਜਦ ਗੱਲਾਂ ਫੁਲਾ ਕੇ ਬਾਹਰ ਨੂੰ ਮੂੰਹ ਤੰਗ ਕਰਕੇ ਹਵਾ ਕਢੀਏ ਤਾਂ ਇਕ ਅਵਾਜ ਪੈਦਾ ਹੁੰਦੀ ਹੈ, ਜੋ -ਫੂ- ਨਾਲ ਮਿਲਦੀ ਹੈ, ਇਸ -ਫੂ- ਤੋਂ ਫੂਕਣਾ ਕ੍ਰਿਯਾ ਬਣੀ ਹੈ ਤੇ ਇਸ ਤੋਂ -ਫੂਕ- ਪਦ ਆਦਿ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10276, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First