ਫੋਲਡਰ ਬਣਾਉਣਾ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Creating Folders

ਤੁਸੀਂ ਵਿੰਡੋਜ਼ ਦੀਆਂ ਫਾਈਲਾਂ ਨੂੰ ਡੌਸ (DOS) ਦੀਆਂ ਫਾਈਲਾਂ ਅਤੇ ਵਿੰਡੋਜ਼ ਦੇ ਫੋਲਡਰਜ਼ ਨੂੰ ਡੌਸ ਦੀਆਂ ਡਾਇਰੈਕਟਰੀਆਂ ਸਮਝ ਸਕਦੇ ਹੋ। ਵਿੰਡੋਜ਼ ਵਿੱਚ ਫੋਲਡਰਾਂ ਨੂੰ ਇੱਕ ਵਿਸ਼ੇਸ਼ ਚਿੰਨ੍ਹ ਨਾਲ ਪ੍ਰਦਰਸ਼ਿਤ ਕੀਤਾ ਜਾਂਦਾ ਹੈ।

ਫੋਲਡਰ ਬਣਾਉਣ ਦੇ ਹੇਠ ਲਿਖੇ ਪੜਾਅ ਹੋ ਸਕਦੇ ਹਨ :

1. ਜਿੱਥੇ ਤੁਸੀਂ ਨਵਾਂ ਫੋਲਡਰ ਬਣਾਉਣਾ ਚਾਹੁੰਦੇ ਹੋ ਉਸ ਫੋਲਡਰ ਜਾਂ ਡਰਾਈਵ ਦੀ ਚੋਣ ਕਰੋ

2. ਫਾਈਲ ਮੀਨੂ ਤੋਂ ਨਿਊ ਆਪਸ਼ਨ ਦਾ ਚੁਣਾਓ ਕਰੋ।

ਵਿੰਡੋਜ਼ ਇੱਕ ਪੌਪ-ਅਪ ਮੀਨੂ ਦਿਖਾਏਗੀ ਜਿਸ ਵਿੱਚ ਨਵਾਂ ਫੋਲਡਰ ਬਣਾਉਣ ਅਤੇ ਵੱਖ-ਵੱਖ ਤਰ੍ਹਾਂ ਦੀਆਂ ਫਾਈਲਾਂ ਬਣਾਉਣ ਦੇ ਆਪਸ਼ਨ ਨਜ਼ਰ ਆਉਣਗੇ।

3. ਇਥੋਂ ਫੋਲਡਰ ਨਾਮਕ ਆਪਸ਼ਨ ਚੁਣੋ। ਸਕਰੀਨ ਉੱਤੇ ਇਕ ਸੰਕੇਤ (ਡੱਬਾ ਜਿਹਾ) ਨਜ਼ਰ ਆਵੇਗਾ।

4. ਫੋਲਡਰ ਦਾ ਨਾਮ ਟਾਈਪ ਕਰੋ।

ਇਸ ਤਰ੍ਹਾਂ ਨਵਾਂ ਫੋਲਡਰ ਤਿਆਰ ਹੋ ਜਾਵੇਗਾ। 


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1005, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.