ਬਦਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਦਲ [ਨਾਂਪੁ] ਕਿਸੇ ਚੀਜ਼ ਦੀ ਥਾਂ ਤੇ ਵਰਤੀ ਜਾਂ ਦਿੱਤੀ ਜਾਣ ਵਾਲ਼ੀ ਚੀਜ਼; ਤਬਦੀਲੀ, ਪਰਿਵਰਤਨ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਦਲ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Consideration_ਬਦਲ: ਕਿਸੇ ਕਰਾਰ ਨੂੰ ਜਾਇਜ਼ ਮੁਆਇਦੇ ਦਾ ਰੂਪ ਦੇਣ ਲਈ ‘ਬਦਲ’ ਦਾ ਹੋਣਾ ਜ਼ਰੂਰੀ ਹੈ। ਨਿਯਮ ਇਹ ਹੈ ਕਿ ਬਦਲ ਤੋਂ ਬਿਨਾਂ ਕੀਤਾ ਕਰਾਰ ਸੁੰਨ ਹੁੰਦਾ ਹੈ, ਭਾਵੇਂ ਇਸ ਨਿਯਮ ਦੇ ਕੁਝ ਅਪਵਾਦ ਵੀ ਹਨ। ਜਦ ਬਚਨਕਾਰ ਦੇ ਚਾਹੁਣ ਤੇ ਬਚਨਦਾਰ ਜਾਂ ਕੋਈ ਹੋਰ ਵਿਅਕਤੀ ਕੋਈ ਗੱਲ ਕਰ ਚੁਕਿਆ ਹੈ ਜਾਂ ਕਰਨ ਤੋਂ ਬਾਜ਼ ਰਹਿ ਚੁਕਿਆ ਹੈ, ਜਾਂ ਕਰਦਾ ਹੈ, ਜਾਂ ਕਰਨ ਤੋਂ ਬਾਜ਼ ਰਹਿੰਦਾ ਹੈ ਜਾਂ ਕਰਨ ਦਾ ਜਾਂ ਕਰਨ ਤੋਂ ਬਾਜ਼ ਰਹਿਣ ਦਾ ਬਚਨ ਦਿੰਦਾ ਹੈ, ਤਦ ਅਜਿਹਾ ਕਾਰਜ ਜਾਂ ਬਾਜ਼ ਰਹਿਣ ਜਾਂ ਬਚਨ ਉਸ ਬਚਨ ਲਈ ਬਦਲ ਕਹਾਉਂਦਾ ਹੈ (ਭਾਰਤੀ ਮੁਆਇਦਾ ਐਕਟ, 1872, ਧਾਰਾ 2 (ਸ)। ਇਸ ਤਰ੍ਹਾਂ ਸਿੱਧੀ ਭਾਸ਼ਾ ਵਿਚ ਬਚਨਕਾਰ ਦੇ ਚਾਹੁਣ ਤੇ ਕੋਈ ਗੱਲ ਕਰਨਾ ਜਾ ਕਰਨ ਤੋਂ ਬਾਜ਼ ਰਹਿਣਾ ਜਾਂ ਗੱਲ ਕਰਨ ਜਾਂ ਬਾਜ਼ ਰਹਿਣ ਦਾ ਬਚਨ ਦੇਣਾ ਬਦਲ ਕਹਾਉਂਦਾ ਹੈ। ਬਦਲ ਬਚਨਕਾਰ ਦੀ ਇੱਛਾ ਅਨੁਸਾਰ ਹੋਣਾ ਚਾਹੀਦਾ ਹੈ ਅਤੇ ਇਹ ਬਚਨਕਾਰ ਜਾਂ ਕਿਸੇ ਹੋਰ ਵਿਅਕਤੀ ਵਲੋਂ ਦਿੱਤਾ ਜਾ ਸਕਦਾ ਹੈ। ਕਲਕੱਤਾ ਉੱਚ ਅਦਾਲਤ ਅਨੁਸਾਰ [( ਕੇਦਾਰ ਨਾਥ ਬਨਾਮ ਗੌਰੀ ਮੁਹੰਮਦ) (1886) ਆਈ ਐਲ ਆਰ 14 ਕਲਕੱਤਾ 64] ਜਾਇਜ਼ ਬਦਲ ਲਈ ਜ਼ਰੂਰੀ ਨਹੀਂ ਹੁੰਦਾ ਕਿ ਬਚਨਕਾਰ ਨੂੰ ਉਸ ਤੋਂ ਕੋਈ ਨਿਜੀ ਫ਼ਾਇਦਾ ਹੋਵੇ। ਜੇਕਰ ਦੂਜੀ ਧਿਰ ਨੇ ਬਦਲ ਵਜੋਂ ਕੋਈ ਕਾਰਜ ਬਚਨਕਾਰ ਦੇ ਚਾਹੁਣ ਤੇ ਕੀਤਾ ਹੈ ਤਾਂ ਬਚਨਕਾਰ ਉਸ ਲਈ ਪਾਬੰਦ ਹੋਵੇਗਾ।
ਕੋਈ ਨਿਰਾਰਥਕ ਕਾਰਜ ਕਰਨਾ ਜਾਂ ਕਰਨ ਤੋਂ ਬਾਜ਼ ਰਹਿਣਾ ਬਦਲ ਨਹੀਂ ਹੋ ਸਕਦਾ। ਇਹ ਜ਼ਰੂਰੀ ਹੈ ਕਿ ਕੀਤਾ ਗਿਆ ਜਾਂ ਕੀਤੇ ਜਾਣ ਵਾਲਾ ਕਾਰਜ ਜਾਂ ਜੋ ਕਾਰਜ ਕਰਨ ਤੋਂ ਕੋਈ ਬਾਜ਼ ਰਿਹਾ ਹੈ ਜਾਂ ਰਹਿੰਦਾ ਹੈ ਉਹ ਮੁੱਲਵਾਨ ਹੋਵੇ ਅਰਥਾਤ ਆਰਥਕ ਸ਼ਬਦਾਵਲੀ ਵਿਚ ਉਸ ਦਾ ਕੋਈ ਮੁੱਲ ਹੋਵੇ।
ਜਾਇਜ਼ ਮੁਆਇਦੇ ਲਈ ਬਦਲ ਦਾ ਹੋਣਾ ਤਾਂ ਜ਼ਰੂਰੀ ਹੈ, ਪਰ ਇਹ ਜ਼ਰੂਰੀ ਨਹੀਂ ਕਿ ਉਹ ਲੋੜ ਅਨੁਸਾਰ ਪੂਰਾ ਵੀ ਹੋਵੇ। ਜੇ ਕੋਈ ਆਦਮੀ ਆਪਣੀ ਲਖਾਂ ਦੀ ਜਾਇਦਾਦ ਕੁਝ ਹਜ਼ਾਰ ਰੁਪਏ ਵਿਚ ਵੇਚਣ ਦਾ ਮੁਆਇਦਾ ਕਰ ਲਵੇ ਅਤੇ ਉਹ ਮੁਆਇਦਾ ਉਸ ਦੀ ਸੁਤੰਤਰ ਰਜ਼ਾਮੰਦੀ ਨਾਲ ਕੀਤਾ ਗਿਆ ਹੋਵੇ ਤਾਂ ਉਹ ਮੁਆਇਦਾ ਕਾਨੂੰਨ ਦੁਆਰਾ ਨਾਫ਼ਜ਼ ਕੀਤਾ ਜਾ ਸਕਦਾ ਹੈ। ਭਾਰਤੀ ਮੁਆਇਦਾ ਐਕਟ 1872 ਦੀ ਧਾਰਾ 25 ਦੀ ਦੂਜੀ ਵਿਆਖਿਆ ਵਿਚ ਸਪਸ਼ਟ ਕੀਤਾ ਗਿਆ ਹੈ ਕਿ,‘‘ਕੋਈ ਕਰਾਰ, ਜਿਸ ਦੇ ਲਈ ਬਚਨਕਾਰ ਦੀ ਸੰਮਤੀ ਸੁਤੰਤਰ ਤੌਰ ਤੇ ਦਿੱਤੀ ਗਈ ਹੈ, ਕੇਵਲ ਇਸ ਕਾਰਨ ਸੁੰਨ ਨਹੀਂ ਹੈ ਕਿ ਬਦਲ ਚੋਖਾ ਨਹੀਂ ਹੈ, ਪਰ ਇਹ ਸਵਾਲ ਤੈਅ ਕਰਨ ਲਈ ਕਿ ਬਚਨਕਾਰ ਦੀ ਸੰਮਤੀ ਸੁਤੰਤਰ ਤੌਰ ਤੇ ਦਿੱਤੀ ਗਈ ਸੀ , ਬਦਲ ਦਾ ਚੌਖਾ ਨ ਹੋਣਾ ਅਦਾਲਤ ਦੁਆਰਾ ਧਿਆਨ ਵਿਚ ਰਖਿਆ ਜਾ ਸਕੇਗਾ। ’’
ਇਸੇ ਤਰ੍ਹਾਂ ਜਾਇਜ਼ ਬਦਲ ਲਈ ਇਹ ਵੀ ਜ਼ਰੂਰੀ ਹੈ ਕਿ ਵਿਅਕਤੀ ਕੁਝ ਐਸਾ ਕੰਮ ਕਰੇ ਜਾਂ ਕਰਨ ਦਾ ਬਚਨ ਦੇਵੇ ਜੋ ਉਹ ਸਾਧਾਰਨ ਤੌਰ ਤੇ ਕਰਨ ਲਈ ਕਾਨੂੰਨੀ ਤੌਰ ਤੇ ਪਾਬੰਦ ਨਹੀਂ ਹੈ।
ਗ਼ੈਰ ਕਾਨੂੰਨੀ ਬਦਲ ਮੁਆਇਦੇ ਦੀ ਬੁਨਿਆਦ ਨਹੀਂ ਬਣ ਸਕਦਾ। ਇਸੇ ਤਰ੍ਹਾਂ ਸਦਾਚਾਰ , ਸ਼ਿਸ਼ਟਤਾ ਅਤੇ ਨੀਤੀ ਦੀ ਉਲੰਘਣਾ ਦੀ ਕਾਨੂੰਨ ਦੇ ਵਿਰੋਧ ਵਿਚ ਹੋਣ ਕਾਰਨ ਅਣ-ਸਦਾਚਾਰਕ, ਅਸ਼ਿਸ਼ਟ ਅਤੇ ਲੋਕ-ਨੀਤੀ ਵਿਰੋਧੀ ਬਦਲ ਵੀ ਜਾਇਜ਼ ਮੁਆਇਦੇ ਨੂੰ ਜਨਮ ਨਹੀਂ ਦੇ ਸਕਦੇ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14972, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First