ਬਲੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬਲੀ (ਗੁ.। ਸੰਸਕ੍ਰਿਤ ਬਲਿਨੑ) ਬਲ ਵਾਲੇ। ਯਥਾ-‘ਪੰਜੇ ਬਧੇ ਮਹਾ ਬਲੀ’।
੨. (ਸੰਸਕ੍ਰਿਤ ਵਲਿਲੑ: ਹਿੰਦੀ ਬਲੀ, ਬੇਲ। ਪੰਜਾਬੀ ਵੇਲ , ਵੱਲ) ਵੇਲ ਉਹ ਬੂਟਾ ਜੋ ਅਪਣੇ ਭਾਰ ਖੜਾ ਨਾ ਹੋ ਸਕੇ , ਪਰ ਆਸਰੇ ਨਾਲ ਉੱਚਾ ਉਠੇ, ਨਹੀਂ ਤਾਂ ਧਰਤੀ ਤੇ ਲੰਮਾਂ ਪੈਂਦਾ ਵਧਦਾ ਜਾਵੇ। ਯਥਾ-‘ਲਤਾ ਬਲੀ ਸਾਖ ਸਭ ਸਿਮਰਹਿ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 25167, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਬਲੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਲੀ : ਦੈਤਾਂ ਦਾ ਇਹ ਰਾਜਾ ਹਰਨਾਖਸ਼ ਦਾ ਪੜਪੋਤਰਾ, ਪ੍ਰਹਿਲਾਦ ਦਾ ਪੋਤਰਾ ਅਤੇ ਵਿਰੋਚਨ ਦਾ ਪੁੱਤਰ ਸੀ। ਇਹ ਬਹੁਤ ਨੇਕ ਅਤੇ ਧਰਮੀ ਸੀ। ਇਸ ਨੇ ਆਪਣੀ ਭਗਤੀ ਅਤੇ ਤਪ ਦੀ ਸ਼ਕਤੀ ਨਾਲ ਇੰਦਰ ਨੂੰ ਹਰਾ ਦਿੱਤਾ ਅਤੇ ਤਿੰਨਾਂ ਲੋਕਾਂ ਤੇ ਰਾਜ ਕਰਨ ਲਗਾ। ਦੇਵਤਿਆਂ ਨੇ ਰੱਖਿਆ ਲਈ ਵਿਸ਼ਨੂੰ ਜੀ ਅੱਗੇ ਬੇਨਤੀ ਕੀਤੀ। ਵਿਸ਼ਨੂੰ ਜੀ ਨੇ ਬਲੀ ਨੂੰ ਦਮਨ ਕਰਨ ਲਈ ਵਾਮਨ ਅਵਤਾਰ ਧਾਰਨ ਕੀਤਾ ਅਤੇ ਇਸ ਰੂਪ ਵਿਚ ਬਲੀ ਤੋਂ ਢਾਈ ਕਦਮ ਧਰਤੀ ਦਾਨ ਵਿਚ ਮੰਗੀ। ਰਾਜੇ ਬਲੀ ਦੇ ਮੰਨ ਜਾਣ ਤੇ ਵਾਮਨ ਅਵਤਾਰ ਨੇ ਧਰਤੀ ਅਤੇ ਆਕਾਸ਼ ਨੂੰ ਦੋ ਕਦਮਾਂ ਵਿਚ ਹੀ ਮਾਪ ਲਿਆ ਅਤੇ ਅੱਧੇ ਕਦਮ ਲਈ ਥਾਂ ਮੰਗਣ ਤੇ ਬਲੀ ਨੇ ਆਪਣੇ ਸਰੀਰ ਦੇ ਅੱਧੇ ਹਿੱਸੇ ਉੱਤੇ ਪੈਰ ਧਾਰਨ ਲਈ ਕਿਹਾ। ਭਗਵਾਨ ਨੇ ਇਸ ਉੱਤੇ ਪੈਰ ਰੱਖ ਕੇ ਇਸ ਨੂੰ ਪਾਤਾਲ ਵਿਚ ਧੱਕ ਦਿੱਤਾ ; ਇਸ ਔਖੀ ਘੜੀ ਵਿਚ ਪ੍ਰਹਿਲਾਦ ਪ੍ਰਗਟ ਹੋਇਆ। ਉਸ ਦੇ ਬੇਨਤੀ ਕਰਨ ਅਤੇ ਬਲੀ ਦੀ ਨਿਰਮਾਣਤਾ ਦੇਖ ਕੇ ਬਲੀ ਨੂੰ ਪਾਤਾਲ ਵਿਚ ਰਹਿਣ ਦੀ ਆਗਿਆ ਦੇ ਦਿੱਤੀ ਗਈ।
ਬਲੀ ਨੂੰ ਮਹਾਂਬਲੀ ਵੀ ਆਖਦੇ ਹਨ। ਇਸ ਦੀ ਰਾਜਧਾਨੀ ਦਾ ਨਾਂ ਵੀ ਮਹਾਬਲੀਪੁਰ ਸੀ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10796, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-11-34-09, ਹਵਾਲੇ/ਟਿੱਪਣੀਆਂ: ਹ. ਪੁ.–ਹਿ. ਮਿ. ਕੋ. : 391; ਚ. ਕੋ. ; 293
ਵਿਚਾਰ / ਸੁਝਾਅ
Please Login First