ਬਲ ਸਰੋਤ :
ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਬਲ: ਭਾਸ਼ਾਈ ਉਚਾਰ ਵਿੱਚ ਬਲ (stress) ਦਾ ਸੰਬੰਧ ਸਾਡੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਦੀ ਮਿਕਦਾਰ ਅਤੇ ਦਬਾਅ ਨਾਲ ਹੈ। ਕਈਆਂ ਸ਼ਬਦਾਂ ਦੇ ਉਚਾਰਨ ਵੇਲੇ ਫੇਫੜਿਆਂ ਵਿੱਚੋਂ ਆਉਂਦੀ ਹਵਾ ਜ਼ੋਰਦਾਰ ਬੁੱਲ੍ਹੇ ਵਾਂਗੂ ਬਾਹਰ ਆਉਂਦੀ ਹੈ, ਇਹ ਦਬਾਅ ਹੈ। ਸ਼ਬਦ ਵਿੱਚ ਕਿਸੇ ਖ਼ਾਸ ਹਿੱਸੇ (ਉਚਾਰਖੰਡ) ਦਾ ਉਚਾਰਨ ਬਲ ਸਹਿਤ ਜਾਂ ਦਬਾਅ ਪਾ ਕੇ ਕੀਤਾ ਜਾਂਦਾ ਹੈ ਜਿਸ ਨਾਲ ਸ਼ਬਦ ਦੇ ਅਰਥਾਂ ਵਿੱਚ ਫ਼ਰਕ ਆ ਜਾਂਦਾ ਹੈ। ਉਦਾਹਰਨ ਲਈ ਅੰਗਰੇਜ਼ੀ ਵਿੱਚ ਸ਼ਬਦ ਹੈ ‘present` ਅਤੇ ਪੰਜਾਬੀ ਵਿੱਚ ਹੈ ‘ਘੜਾ`। ਜਦੋਂ ਇਹਨਾਂ ਸ਼ਬਦਾਂ ਵਿੱਚ ਪਹਿਲੇ ਹਿੱਸੇ ‘ਘਅ` ਅਤੇ ‘pre` ਉੱਤੇ ਦਬਾ ਦਿੱਤਾ ਜਾਂਦਾ ਹੈ ਤਾਂ ਇਹਨਾਂ ਦੇ ਕ੍ਰਮਵਾਰ ਅਰਥ ਹਨ, ਘੜਾ (ਪਾਣੀ ਪਾਣੀ ਵਾਲਾ) ਅਤੇ ਤੋਹਫ਼ਾ ਜਾਂ ਵਰਤਮਾਨ ਕਾਲ। ਜਦੋਂ ਦਬਾਅ ਦੂਜੇ ਹਿੱਸੇ (ੜਾ) ਅਤੇ (sent) ਉੱਤੇ ਪਾਇਆ ਜਾਂਦਾ ਹੈ ਤਾਂ ਇਸ ਦਾ ਕ੍ਰਮਵਾਰ ਅਰਥ ਹੈ ਘੜਾਉਣਾ (ਚੀਜ਼ ਨੂੰ ਘੜਣਾ ਅਤੇ ਪੇਸ਼ ਕਰਨਾ (ਕਿਰਿਆ ਰੂਪ)। ਇਸ ਤਰ੍ਹਾਂ ਬਲ ਇੱਕ ਅਜਿਹੀ ਇਕਾਈ ਹੈ ਜਿਸ ਨਾਲ ਸ਼ਬਦ ਦੇ ਉਚਾਰਨ ਅਤੇ ਅਰਥ ਵਿੱਚ ਫ਼ਰਕ ਆ ਜਾਂਦਾ ਹੈ।
ਹਰ ਇੱਕ ਭਾਸ਼ਾ ਦੀ ਆਪਣੀ ਵੱਖਰੀ ਪਛਾਣ ਹੁੰਦੀ ਹੈ। ਅੰਗਰੇਜ਼ੀ ਭਾਸ਼ਾ ਦੀ ਪਛਾਣ ਬਲ ਕਰ ਕੇ ਹੈ, ਹਿੰਦੀ ਭਾਸ਼ਾ ਦੀ ਪਛਾਣ ਉਚਾਰਨ ਦੇ ਵਕਫ਼ੇ ਕਰ ਕੇ ਹੈ ਅਤੇ ਪੰਜਾਬੀ ਭਾਸ਼ਾ ਦੀ ਪਛਾਣ ਸੁਰ ਕਰ ਕੇ ਹੈ। ਇਸ ਲਈ ਬੇਸ਼ਕ ਬਲ ਪੰਜਾਬੀ ਭਾਸ਼ਾ ਵਿੱਚ ਬਹੁਤ ਮਹੱਤਵਪੂਰਨ ਨਹੀਂ ਹੈ ਪਰ ਇਹ ਅਰਥਾਂ ਵਿੱਚ ਫ਼ਰਕ ਜ਼ਰੂਰ ਪਾਉਂਦਾ ਹੈ। ਬਲ (stress) ਅਤੇ ਉਚਾਰਨ ਲਹਿਜਾ (accent) ਦਾ ਫ਼ਰਕ ਕਰਨਾ ਵੀ ਜ਼ਰੂਰੀ ਹੈ। accent ਬਲ ਨਾਲੋਂ ਵੱਡੀ ਇਕਾਈ ਹੈ। ਬਲ ਦਾ ਸੰਬੰਧ ਸਿਰਫ਼ ਸ਼ਬਦ ਉਚਾਰਨ ਨਾਲ ਹੁੰਦਾ ਹੈ ਜਦੋਂ ਕਿ accent ਸਮੁੱਚੇ ਉਚਾਰਨ ਲਹਿਜੇ/ਢੰਗ ਨਾਲ ਸੰਬੰਧਿਤ ਹੈ ਜਿਵੇਂ ਅੰਗਰੇਜ਼ੀ ਵਿੱਚ ਸ਼ਬਦ four, car ਵਿੱਚ /r/ ਨੂੰ ਬੋਲਣਾ ਹੈ ਜਾਂ ਨਹੀਂ, ਇਸਦਾ ਸੰਬੰਧ accent ਨਾਲ ਹੈ।
ਪੰਜਾਬੀ ਭਾਸ਼ਾ ਵਿੱਚ ਦਬਾਅ ਦੀ ਸਥਿਤੀ ਬੜੀ ਸਿੱਧੀ ਹੈ। ਦਬਾਅ ਸ਼ਬਦ ਦੇ ਪਹਿਲੇ ਹਿੱਸੇ (ਉਚਾਰਨ ਖੰਡ) ਉੱਤੇ ਆਉਂਦਾ ਹੈ ਜਾਂ ਦੂਜੇ ਉੱਤੇ। ਜਿਵੇਂ :
ਘੜਾ - ਘ ਅ ੜ ਆ
ਘੜਾਅ - ਘ ਅ ੜ ਆ
ਭਰਾ - ਭ ਅ ਰ ਆ
ਭਰਾਅ - ਭ ਅ ਰ ਆ
ਘੜਾ (ਪਾਣੀ ਪੀਣ ਵਾਲਾ) ਵਿੱਚ ਬਲ ਪਹਿਲੇ ਉਚਾਰ ਖੰਡ ਉੱਤੇ ਹੈ ਜਦੋਂ ਕਿ ਘੜਾਅ (ਘੜਣਾ) ਵਿੱਚ ਦਬਾ ਦੂਜੇ ਉਚਾਰਖੰਡ ਉੱਤੇ ਹੈ। ਇਸ ਤਰ੍ਹਾਂ ਦੀ ਭ ਅ ਰ ਆ (ਭਰਾ) ਅਤੇ ਭਰਾਅ (ਭਰਣਾ) ਦੀ ਸਥਿਤੀ ਹੈ। ਇਸ ਪ੍ਰਕਾਰ ਭਾਵੇਂ ਪੰਜਾਬੀ ਭਾਸ਼ਾ ਵਿੱਚ ਬਲ ਦੀ ਸਾਰਥਕਤਾ ਓਨੀ ਨਹੀਂ ਜਿੰਨੀ ਅੰਗਰੇਜ਼ੀ ਵਿੱਚ ਹੈ ਪਰੰਤੂ ਫਿਰ ਵੀ ਕਈ ਸ਼ਬਦਾਂ ਦੇ ਉਚਾਰਨ ਵੇਲੇ ਦਬਾਅ ਸ਼ਬਦ ਦੇ ਅਰਥਾਂ ਵਿੱਚ ਫ਼ਰਕ ਪਾ ਦਿੰਦਾ ਹੈ।
ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 46123, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no
ਬਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਲ [ਨਾਂਪੁ] ਮਾਨਸਿਕ ਜਾਂ ਸਰੀਰਕ ਸਮਰੱਥਾ, ਤਾਕਤ, ਜ਼ੋਰ; ਫ਼ੌਜ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 46099, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Kushal Solanki,
( 2024/07/11 05:4949)
Please Login First