ਬਸੰਤ ਰਾਗ ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ

ਬਸੰਤ (ਰਾਗ) : ਪੂਰਬੀ ਥਾਟ ਦੀ ਸੰਪੂਰਨ ਜਾਤੀ ਦਾ ਇਕ ਰਾਗ ਹੈ ਜਿਸ ਦਾ ਗਾਇਨ ਵਿਸ਼ੇਸ਼ ਤੌਰ ਤੇ ਬਸੰਤ ਰੁੱਤ ਵਿਚ ਕੀਤਾ ਜਾਂਦਾ ਹੈ। ਉਂਜ ਦੂਜੀਆਂ ਰੁੱਤਾਂ ਦੌਰਾਨ ਵੀ ਇਸ ਦਾ ਗਾਇਨ ਕੀਤਾ ਜਾਂਦਾ ਹੈ ਅਤੇ ਇਸ ਦੇ ਗਾਉਣ ਦਾ ਸਮਾਂ ਰਾਤ ਵੇਲਾ ਹੈ। ਇਸ ਵਿਚ ਦੋਵੇਂ ਮੱਧਮ ਸੁਰ ਅਰਥਾਤ ਕੋਮਲ ਅਤੇ ਤੀਬਰ ਲੱਗਦੇ ਹਨ। ਰਿਸ਼ਭ ਸੁਰ ਕੋਮਲ ਅਤੇ ਬਾਕੀ ਸਾਰੇ ਸ਼ੁੱਧ ਲੱਗਦੇ ਹਨ।

ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬਸੰਤ ਦਾ ਨੰਬਰ ਪੱਚੀਵਾਂ ਹੈ।

ਆਰੋਹੀ- ਸ ਗ ਮ ਪ ਰੇ ਸਂ

ਅਵਰੋਹੀ- ਰੇ ਨੀ ਧ ਪ ਮ ਗ ਮ ਗ ਰੇ ਸ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 2411, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-23-04-46-21, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ. ; ਪੰ. ਸਾ. ਕੋ. : ਗਾਵਹੁ ਸਚੀ ਬਾਣੀ-ਡਾ. ਰਘਬੀਰ ਸਿੰਘ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.