ਬਹਿਲ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਹਿਲ (ਨਾਂ,ਇ) ਬਲਦਾਂ ਨਾਲ ਖਿੱਚੀ ਜਾਣ ਵਾਲੀ ਅਤੇ ਸਵਾਰੀ ਲਈ ਵਰਤੀਂਦੀ ਨਿੱਕੇ ਪਹੀਆਂ ਵਾਲੀ ਬੈਲ-ਗੱਡੀ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4624, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਹਿਲ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਹਿਲ [ਨਾਂਇ] ਸਵਾਰੀ ਵਾਲ਼ੀ ਬੈਲ-ਗੱਡੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4618, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਹਿਲ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਹਿਲ : ਖੱਤਰੀਆਂ ਦੀ ਇਕ ਜਾਤੀ ਹੈ ਜਿਨ੍ਹਾਂ ਦੇ ਵਡੇਰੇ ਨੂੰ ਜੰਗਲ ਵਿਚ ਖੜੀ ਇਕ ਬਹਿਲੀ ਵਿਚੋਂ ਮਿਲਿਆ ਮੰਨਿਆ ਜਾਂਦਾ ਹੈ। ਇਸ ਦੇ ਪਾਲਕ ਪਿਤਾ ਨੇ ਇਸ ਦਾ ਨਾਂ ਬਹਿਲ ਰੱਖ ਦਿੱਤਾ ਅਤੇ ਮਗਰੋਂ ਇਸ ਦੀ ਬੰਸ ਬਹਿਲ ਅਖਵਾਈ।
ਇਕ ਹੋਰ ਕਥਾ ਅਨੁਸਾਰ ਸ਼੍ਰੀ ਰਾਮ ਚੰਦਰ ਜੀ ਨੂੰ ਜਿਹੜਾ ਚਾਲਕ ਬਨਵਾਸ ਲਈ ਬਹਿਲੀ ਵਿਚ ਛੱਡ ਕੇ ਆਇਆ ਉਸ ਨੂੰ ਬਹਿਲ ਕਿਹਾ ਜਾਣ ਲੱਗਾ ਅਤੇ ਮਗਰੋਂ ਉਸ ਦੀ ਬੰਸ ਦਾ ਵੀ ਇਹੀ ਨਾਂ ਪ੍ਰਸਿੱਧ ਹੋ ਗਿਆ।
ਤੀਜੀ ਰਵਾਇਤ ਅਨੁਸਾਰ ਸੂਰਜਬੰਸੀ ਰਾਜਿਆਂ ਦੀ ਬਹਿਲੀ ਚਲਾਉਣ ਵਾਲੇ ਖੱਤਰੀਆਂ ਦਾ ਇਕ ਟੋਲਾ ਜਿਸ ਦੀ ਅੱਲ ਬਹਿਲ ਪੈ ਗਈ ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 3114, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-02-27-10-24-13, ਹਵਾਲੇ/ਟਿੱਪਣੀਆਂ: ਹ. ਪੁ. –ਪੰ. ਕਾ. : ਪੰ. ਲੋ. ਵਿ. ਕੋ.
ਵਿਚਾਰ / ਸੁਝਾਅ
Please Login First