ਬਹੁਜਨ ਸਮਾਜ ਪਾਰਟੀ ਸਰੋਤ :
ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bahugan Samaj Party ਬਹੁਜਨ ਸਮਾਜ ਪਾਰਟੀ: ਬਹੁਜਨ ਸਮਾਜ ਪਾਰਟੀ(ਬੀ.ਐਸ.ਪੀ.) ਇਕ ਕੇਂਦਰਵਾਦੀ ਰਾਸ਼ਟਰੀ ਰਾਜਨੀਤਿਕ ਪਾਰਟੀ ਹੈ ਅਤੇ ਸਮਾਜਵਾਦੀ ਪ੍ਰਵਿਰਤੀਆਂ ਰੱਖਦੀ ਹੈ। ਇਹ ਮੁੱਖ ਰੂਪ ਵਿਚ ਹਿੰਦੂ ਅਨੁਸੂਚਿਤ ਜਾਤੀਆਂ , ਅਨੁਸੂਚਿਤ ਕਬੀਲਿਆਂ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਅਤੇ ਬੋਧੀਆਂ ਦੀ ਪ੍ਰਤਿਨਿਧਤਾ ਕਰਨ ਲਈ ਬਣਾਈ ਗਈ ਸੀ। ਪਾਰਟੀ ਬੀ.ਆਰ.ਅੰਬੇਦਕਰ ਦੀ ਫ਼ਿਲਾਸਫ਼ੀ ਤੋਂ ਪ੍ਰਭਾਵਿਤ ਹੈ। ਬਹੁਜਨ ਸਮਾਜ ਪਾਰਟੀ 1984 ਵਿਚ ਕ੍ਰਿਸ਼ਮਈ ਲੀਡਰ ਕਾਂਸ਼ੀ ਰਾਮ ਦੁਆਰਾ ਸਥਾਪਿਤ ਕੀਤੀ ਗਈ ਸੀ। ਪਾਰਟੀ ਦਾ ਰਾਜਨੀਤਿਕ ਚਿੰਨ ਹਾਥੀ ਹੈ। ਬੀ.ਐਸ.ਵੀ ਦਾ ਮੁੱਖ ਆਧਾਰ ਭਾਰਤ ਦੇ ਸਭ ਤੋਂ ਵੱਡੇ ਰਾਜ ਉੱਤਰ ਪ੍ਰਦੇਸ਼ ਵਿਚ ਹੈ ਅਤੇ ਉੱਤਰ ਪ੍ਰਦੇਸ਼ ਵਿਚ ਇਸ ਪਾਰਟੀ ਨੇ ਕਈ ਵਾਰ ਦੂਜੀਆਂ ਪਾਰਟੀਆਂ ਨਾਲ ਮਿਲਕੇ ਸਰਕਾਰ ਬਣਾਈ ਅਤੇ ਇਸ ਸਮੇਂ ਵੀ ਉਤਰ ਪ੍ਰਦੇਸ਼ ਵਿਚ ਬਹੁਜਨ ਸਮਾਜ ਪਾਰਟੀ ਦਾ ਸ਼ਾਸਨ ਹੈ।
ਸੰਨ 2000 ਤੋਂ ਮਾਇਆਵਤੀ ਬੀ.ਐਸ.ਪੀ. ਦੀ ਰਾਸ਼ਟਰੀ ਨੇਤਾ ਚਲੀ ਆ ਰਹੀ ਹੈ। ਬੀ.ਐਸ.ਪੀ. ਅਤੇ ਉੱਤਰ ਪ੍ਰਦੇਸ਼ ਦੀ ਦੂਜੀ ਉਘੀ ਪਾਰਟੀ ਸਮਾਜਵਾਦੀ ਪਾਰਟੀ , ਜਿਸ ਦੇ ਮੈਂਬਰ ਮੁੱਖ ਰੂਪ ਵਿਚ ਹੋਰ ਪੱਛੜੀ ਸ਼੍ਰੇਣੀਆਂ ਤੋਂ ਹਨ, ਵਿਚਕਾਰ ਡੂੰਘੀ ਅਤੇ ਪਰਸਪਰ ਵਿਰੋਧਤਾ ਚਲੀ ਆ ਰਹੀ ਹੈ, ਜਿਸ ਕਾਰਨ ਬੀ.ਐਸ.ਪੀ. ਦੇ ਕਈ ਵਾਰ ਆਪਣੇ ਸਾਬਕਾ ਵਿਰੋਧੀ, ਬੇ.ਜੇ.ਪੀ ਨਾਲ ਗਠਜੋੜ ਕਰਨਾ ਪਿਆ। ਬਹੁਜਨ ਸਮਾਜ ਪਾਰਟੀ ਕੇਂਦਰ ਵਿਚ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਦੀ ਸਮਰੱਥਕ ਸੀ, ਪਰੰਤੂ ਬਾਅਦ ਵਿਚ ਇਸ ਨੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ ਤੋਂ ਆਪਣੀ ਹਮਾਇਤ ਵਾਪਸ ਲੈ ਲਈ।
ਹੁਣੇ ਜਿਹੇ ਬੀ.ਐਸ.ਪੀ. ਵਿਵਾਦਾਂ ਵਿਚ ਘਿਰੀ ਰਹੀ ਹੈ ਕਿਉਂਕਿ ਇਸ ਦੀ ਲੀਡਰ ਮਾਇਆਵਤੀ ਨੇ ਲਖਨਊ ਅਤੇ ਨਊਡਾ ਸ਼ਹਿਰਾਂ ਵਿਚ ਆਪਣੇ ਰਾਜਨੀਤਿਕ ਗੁਰੂ ਕਾਂਸ਼ੀ ਰਾਮ ਅਤੇ ਬੀ.ਆਰ.ਅੰਬੇਦਕਰ ਦੇ ਬੁੱਤ ਲਗਵਾਉਣੇ ਸ਼ੁਰੂ ਕਰ ਦਿੱਤੇ ਹਨ। ਮਾਇਅਵਤੀ ਨਿਰੰਤਰ ਰਾਜਨੀਤਿਕ ਗਠਜੋੜ ਬਦਲਣ ਕਾਰਨ ਵੀ ਆਲੋਚਨਾ ਵਿਚ ਰਹੀ ਹੈ।
2007 ਵਿਚ ਉੱਤਰ ਪ੍ਰਦੇਸ਼ ਰਾਜ ਵਿਧਾਨ-ਮੰਡਲ ਦੀਆਂ ਚੋਣਾਂ ਵਿਚ ਬੀ.ਐਸ.ਪੀ. ਨੇ ਇਕੋ-ਇਕ ਬਹੁ-ਗਿਣਤੀ ਪਾਰਟੀ ਦੀ ਸਥਿਤੀ ਪ੍ਰਾਪਤ ਕਰ ਲਈ ਅਤੇ ਬੀ.ਐਸ.ਪੀ. ਦੀ ਪ੍ਰਧਾਨ ਮਾਇਆਵਤੀ ਨੇ ਚੌਥੀ ਵਾਰ ਉੱਤਰ ਪ੍ਰਦੇਸ਼ ਦੇ ਮੁੱਖ ਮਤਰੀ ਦਾ ਪਦ ਗ੍ਰਹਿਣ ਕੀਤਾ।
ਇਸ ਸਮੇਂ ਬਹੁਜਨ ਸਮਾਜ ਪਾਰਟੀ ਭਾਰਤ ਦੀ ਤੀਜੀ ਵੱਡੀ ਰਾਸ਼ਟਰੀ ਪਾਰਟੀ ਹੈ ਜਿਸਨੂੰ ਦੇਸ਼ ਭਰ ਵਿਚ 10 ਪ੍ਰਤੀਸ਼ਤ ਵੋਟ ਪ੍ਰਾਪਤ ਹਨ।
ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1516, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First