ਬਾਇਨਰੀ ਅੰਕ ਪ੍ਰਣਾਲੀ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Binary Number System
ਬਾਇਨਰੀ ਅੰਕ ਪ੍ਰਣਾਲੀ ਇਕ ਮਹੱਤਵਪੂਰਨ ਅੰਕ ਪ੍ਰਣਾਲੀ ਹੈ। ਇਸ ਵਿੱਚ ਸਿਰਫ਼ ਦੋ ਅੰਕ 0 ਅਤੇ 1 ਦੀ ਵਰਤੋਂ ਕੀਤੀ ਜਾਂਦੀ ਹੈ। ਬਾਇਨਰੀ ਅੰਕ ਪ੍ਰਣਾਲੀ ਇਕ ਕੁਦਰਤੀ ਅੰਕ ਪ੍ਰਣਾਲੀ ਹੈ ਅਤੇ ਇਸ ਨੂੰ ਕੰਪਿਊਟਰ ਦੀ ਵਰਤੋਂ ਲਈ ਉਪਯੋਗੀ ਸਮਝਿਆ ਗਿਆ ਹੈ। ਬਾਇਨਰੀ ਅੰਕ ਪ੍ਰਣਾਲੀ ਵਿੱਚ ਡੈਸੀਮਲ ਅੰਕ ਪ੍ਰਣਾਲੀ ਦੀ ਤਰ੍ਹਾਂ ਸਥਾਨਿਕ ਸੰਕੇਤਾਂ (ਅੰਕਾਂ) ਦਾ ਇਸਤੇਮਾਲ ਕੀਤਾ ਜਾਂਦਾ ਹੈ। ਬਾਇਨਰੀ ਅੰਕ ਪ੍ਰਣਾਲੀ ਅਧਾਰ (Base ਜਾਂ Radix) 2 ਵਾਲੀ ਅੰਕ ਪ੍ਰਣਾਲੀ ਹੈ।
ਬਾਇਨਰੀ ਅੰਕ ਪ੍ਰਣਾਲੀ ਦਾ ਹਰੇਕ ਅੰਕ ਅਧਾਰ 2 ਦੀ ਸ਼ਕਤੀ ਨੂੰ ਦਰਸਾਉਂਦਾ ਹੈ। ਇਕ ਬਾਇਨਰੀ ਅੰਕ ਨੂੰ ਇਕ ਬਿੱਟ (Bit) ਵੀ ਕਿਹਾ ਜਾਂਦਾ ਹੈ।
ਕੰਪਿਊਟਰ ਅੰਕਾਂ, ਅੱਖਰਾਂ ਅਤੇ ਵਿਸ਼ੇਸ਼ ਚਿੰਨ੍ਹਾਂ ਨੂੰ ਬਾਇਨਰੀ ਰੂਪ ਵਿੱਚ ਸਟੋਰ ਕਰਦਾ ਹੈ।
ਬਾਇਨਰੀ ਨੰਬਰ 10011 ਨੂੰ ਹੇਠਾਂ ਲਿਖੇ ਅਨੁਸਾਰ ਦਰਸਾ ਕੇ ਡੈਸੀਮਲ ਨੰਬਰ ਵਿੱਚ ਬਦਲਿਆ ਜਾ ਸਕਦਾ ਹੈ।
(1x24)+(0x23)+(0x22)+(1x21)+(1x20)
(1x16)+(0x8)+(0x4)+(1x2)+(1x1)
16+0+0+2+1=19
ਇਹ ਕੰਪਿਊਟਰ ਲਈ ਕਿਉਂ ਵਰਤੀ ਜਾਂਦੀ ਹੈ ?
ਕੰਪਿਊਟਰ ਨੂੰ ਬਾਇਨਰੀ ਅੰਕ ਪ੍ਰਣਾਲੀ ਦੇ ਅਧਾਰ 'ਤੇ ਡਿਜ਼ਾਈਨ ਕਰਨ ਦੇ ਕਈ ਕਾਰਨ ਹਨ, ਜਿਵੇਂ ਕਿ:
(i) ਕੰਪਿਊਟਰ ਪਰਿਪੱਥ (Circuits) ਡੈਸੀਮਲ ਅੰਕ ਪ੍ਰਣਾਲੀ ਦੀ ਬਜਾਏ ਬਾਇਨਰੀ ਅੰਕਾਂ (ਬਿੱਟਸ) ਨੂੰ ਸਮਝਣ ਦੇ ਯੋਗ ਹਨ।
(ii) ਕੰਪਿਊਟਰ ਦੇ ਇਲੈਕਟ੍ਰੋਨਿਕ ਭਾਗ ਬਾਇਨਰੀ ਰੂਪ ਵਿੱਚ ਕੰਮ ਕਰਦੇ ਹਨ। ਇਕ ਬਟਨ ਦੋਨਾਂ ਵਿੱਚੋਂ ਕੋਈ ਇਕ ਸਥਿਤੀ 'ਆਫ਼' (O ਪੱਧਰ) ਜਾਂ 'ਆਨ' (1 ਪੱਧਰ) ਉੱਤੇ ਕੰਮ ਕਰਦਾ ਹੈ।
(iii) ਬਾਇਨਰੀ ਪ੍ਰਣਾਲੀ ਇਸ ਲਈ ਵੀ ਵਰਤੀ ਜਾਂਦੀ ਹੈ ਕਿਉਂਕਿ ਹਰੇਕ ਕੰਮ ਜਿਹੜੀ ਅਧਾਰ 10 ਵਾਲੀ ਪ੍ਰਣਾਲੀ ਵਿੱਚ ਕਰਵਾਇਆ ਜਾਂਦਾ ਹੈ, ਬਾਇਨਰੀ ਵਿੱਚ ਵੀ ਕਰਵਾਇਆ ਜਾ ਸਕਦਾ ਹੈ।
(iv) ਬਾਇਨਰੀ ਪ੍ਰਣਾਲੀ ਅਧਾਰਿਤ ਕੰਪਿਊਟਰ ਦੀ ਰੂਪ-ਰੇਖਾ ਸਧਾਰਨ , ਘੱਟ ਕੀਮਤ ਵਾਲੀ ਅਤੇ ਭਰੋਸੇਮੰਦ ਹੁੰਦੀ ਹੈ।
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1040, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First