ਬਾਣ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਣ (ਨਾਂ,ਇ) ਭੈੜੀ ਆਦਤ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11732, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬਾਣ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਾਣ 1 [ਨਾਂਪੁ] ਤੀਰ 2 [ਨਾਂਇ] ਆਦਤ , ਵਾਦੀ , ਵਸਫ਼
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਾਣ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬਾਣ : ਇਹ ਰਾਖਸ਼ ਬਲਿ ਦਾ ਵੱਡਾ ਪੁੱਤਰ ਸੀ ਜਿਸ ਦੀਆਂ ਹਜ਼ਾਰ ਬਾਹਾਂ ਸਨ ਅਤੇ ਇਹ ਸ੍ਰੋਦਿਤਪੁਰ ਦਾ ਰਾਜਾ ਸੀ। ਇਸ ਨੂੰ ਵੈਰੁਚੀ ਵੀ ਕਹਿੰਦੇ ਹਨ। ਇਹ ਸ਼ਿਵ ਜੀ ਦਾ ਪਿਆਰਾ ਅਤੇ ਵਿਸ਼ਨੂੰ ਜੀ ਦਾ ਦੁਸ਼ਮਣ ਸੀ। ਇਸ ਦੀ ਧੀ ਊਸ਼ਾ ਦਾ ਸ੍ਰੀ ਕ੍ਰਿਸ਼ਨ ਜੀ ਦੇ ਪੋਤਰੇ ਅਨਿਰੁਧ ਨਾਲ ਪ੍ਰੇਮ ਹੋ ਗਿਆ ਅਤੇ ਉਸ ਨੇ ਅਨਿਰੁਧ ਨੂੰ ਘਰ ਬੁਲਵਾਇਆ। ਜਦੋਂ ਇਸ ਬਾਰੇ ਇਸ ਨੂੰ ਪਤਾ ਲਗਿਆ ਤਾਂ ਇਸ ਨੇ ਉਸ ਨੂੰ ਕੈਦ ਕਰ ਲਿਆ। ਕ੍ਰਿਸ਼ਨ ਜੀ, ਬਲਰਾਮ ਅਤੇ ਪ੍ਰਦਯੁਮਨ ਉਸ ਨੂੰ ਛੁਡਾਉਣ ਲਈ ਗਏ। ਬਾਣ ਨੇ ਉਨ੍ਹਾਂ ਦਾ ਪੂਰੀ ਤਰ੍ਹਾਂ ਮੁਕਾਬਲਾ ਕੀਤਾ। ਸ਼ਿਵ ਜੀ ਅਤੇ ਉਨ੍ਹਾਂ ਦੇ ਪੁੱਤਰ ਕਾਰਤਿਕੇਯ ਨੇ ਬਾਣ ਦੀ ਸਹਾਇਤਾ ਕੀਤੀ। ਇਸ ਯੁੱਧ ਵਿਚ ਇਸ ਦੀਆਂ ਬਹੁਤ ਸਾਰੀਆਂ ਬਾਹਵਾਂ ਕ੍ਰਿਸ਼ਨ ਜੀ ਦੇ ਚੱਕਰ ਵਿਚ ਆ ਕੇ ਕਟੀਆਂ ਗਈਆਂ। ਸ਼ਿਵ ਜੀ ਦੇ ਦਲ ਨੇ ਵੀ ਹਾਰ ਖਾਧੀ। ਆਖਰ ਸ਼ਿਵ ਜੀ ਨੇ ਸ੍ਰੀ ਕ੍ਰਿਸ਼ਨ ਜੀ ਨਾਲ ਸੁਲ੍ਹਾ ਕਰ ਕੇ ਇਸ ਦੀ ਜਾਨ ਬਖਸ਼ੀ ਕਰਵਾਈ। ਅਨਿਰੁਧ ਊਸ਼ਾ ਨੂੰ ਲੈ ਕੇ ਦਵਾਰਕਾ ਪਹੁੰਚਿਆ ਅਤੇ ਆਨੰਦ ਨਾਲ ਰਹਿਣ ਲੱਗਾ।
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 7707, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-03-01-02-26-55, ਹਵਾਲੇ/ਟਿੱਪਣੀਆਂ: ਬਾਣਗੜ੍ਹ (ਜੈਤੋਵਾਲ)
ਵਿਚਾਰ / ਸੁਝਾਅ
Please Login First