ਬਾਦਲੀਲ ਆਦਮੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Reasonable man_ਬਾਦਲੀਲ ਆਦਮੀ: ਬਾਦਲੀਲ ਆਦਮੀ ਕਾਨੂੰਨੀ ਜਗਤ ਦੀ ਕਲਪਨਾ ਹੈ। ਲੇਕਿਨ ਦਲੀਲ ਦੇ ਸਕਣ ਦੇ ਯੋਗ ਅਤੇ ਜ਼ਿੰਮੇਵਾਰ ਅਤੇ ਆਪਣੇ ਕੰਮਾਂ ਲਈ ਜਵਾਬਦਿਹ ਇਨਸਾਨ ਨੂੰ ਬਾਦਲੀਲ ਆਦਮੀ ਕਿਹਾ ਜਾ ਸਕਦਾ ਹੈ।
ਬਾਦਲੀਲ ਆਦਮੀ ਪੂਰੀ ਸੂਝ ਬੂਝ ਨਾਲ ਕੰਮ ਕਰਦਾ ਹੈ, ਆਪਣੇ ਕੰਮਾਂ ਵਿਚ ਬੇਲੋੜੀ ਦੇਰੀ ਨਹੀਂ ਕਰਦਾ ਅਤੇ ਉਚਿਤ ਇਹਤਿਆਤ ਵਰਤਦਾ ਹੈ ਲੇਕਿਨ ਹਦ ਤੋਂ ਵੱਧ ਮੁਹਤਾਤ ਨਹੀਂ ਹੁੰਦਾ। ਉਹ ਬੇਲੋੜੇ ਡਰ ਅਤੇ ਹੱਦੋਂ ਵੱਧ ਭਰੋਸੇ ਤੋਂ ਵੀ ਮੁਕਤ ਹੁੰਦਾ ਹੈ। ਉਹ ਆਪਣੇ ਜਜ਼ਬਿਆਂ ਨੂੰ ਵਿਚਾਰ ਉਤੇ ਭਾਰੂ ਨਹੀਂ ਹੋਣ ਦਿੰਦਾ। ਆਪਣੇ ਸੁਭਾ ਅਤੇ ਆਦਤਾਂ ਵਿਚ ਵਿਚਕਾਰਲਾ ਮੇਲ ਹੁੰਦਾ ਹੈ। ਲੇਕਿਨ ਔਸਤ ਆਦਮੀ ਤੋਂ ਵਖਰਾ ਹੁੰਦਾ ਹੈ ਕਿਉਂਕਿ ਦੋ ਅਤਿ ਦੇ ਸਿਰਿਆਂ ਦੇ ਵਿਚਕਾਰ ਖੜੇ ਆਦਮੀ ਨੂੰ ਔਸਤ ਆਦਮੀ ਕਹਿ ਲਿਆ ਜਾਂਦਾ ਹੈ।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1806, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First