ਬਾਬੀਹਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਬੀਹਾ (ਸੰ.। ਪੰਜਾਬੀ ਬੰਬੀਹਾ , ਬਾਂਬੀਹਾ। ਹਿੰਦੀ ਪਪੀਹਾ) ਇਕ ਪ੍ਰਕਾਰ ਦਾ ਪੰਛੀ ਜੋ ਬਹੁਤਾ ਬ੍ਰਿੱਛਾਂ ਦੇ ਉਤੇ ਰਹਿੰਦਾ ਹੈ। ਬਸੰਤ, ਗਰਮੀ ਤੇ ਬਰਖਾ ਰੁਤ ਵਿਚ ਇਸ ਦੀ ਸੁੰਦਰ ਅਵਾਜ਼ ਸੁਣਾਈ ਦੇਂਦੀ ਹੈ। ਕਵੀ ਸੰਕੇਤ ਵਿਚ ਇਹ ਗੱਲ ਹੈ ਕਿ ਇਹ ਬੱਦਲਾਂ ਦੀਆਂ ਬੂੰਦਾਂ ਦਾ ਪਾਣੀ ਪੀਂਦਾ ਹੈ, ਖਾਸ ਕਰ ਸ੍ਵਾਂਤੀ ਬੂੰਦ ਲਈ ਬਹੁਤ ਤੜਫਦਾ ਹੈ, ਇਸ ਦੀ ਬੋਲੀ ਨੂੰ ਕਹਿੰਦੇ ਹਨ ਕਿ ‘ਪੀ ਕਹਾਂ’ ਕਹਿ ਰਿਹਾ ਹੈ, ਇਸ ਤੋਂ ਨਾਮ ਪਪੀਹਾ* ਪਿਆ ਹੈ।

----------

* ਸੰਸਕ੍ਰਿਤ ਨਾਮ ਚਾਤਕ ਹੈ, ਜਿਸਦਾ ਧਾਤੂ ਅਰਥ ਹੈ ਕਿ ਬੱਦਲਾਂ ਤੋਂ ਪਾਣੀ ਮੰਗਦਾ ਹੈ। ਪੁ. ਪੰਜਾਬੀ ਵਿਚ ਬਿੰਬ , ਬੰਬ , ਨਾਮ ਪਾਣੀ ਦਾ ਹੈ, ਤੇ ਈਹਾ ਨਾਮ ਇੱਛਾ ਹੈ, ਜੋ ਪਾਣੀ ਨੂੰ ਤਰਸਦਾ ਹੈ ਸੋ ਬੰਬੀਹਾ। ਹੋ ਸਕਦਾ ਹੈ ਕਿ ਬੰਬੀਹਾ ਤੋਂ ਪਪੀਹਾ ਹਿੰਦੀ ਦਾ ਪਦ ਬਣਿਆ ਹੋਵੇ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2613, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.