ਬਾਰਨਾ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਬਾਰਨਾ (ਪਿੰਡ): ਹਰਿਆਣਾ ਪ੍ਰਾਂਤ ਦੇ ਕੁਰੁਕੑਸ਼ੇਤ੍ਰ ਜ਼ਿਲ੍ਹੇ ਦਾ ਇਕ ਪਿੰਡ ਜੋ ਜ਼ਿਲ੍ਹਾ ਨਗਰ ਤੋਂ 20 ਕਿ.ਮੀ. ਦੱਖਣ- ਪੱਛਮ ਦੀ ਦਿਸ਼ਾ ਵਿਚ ਵਸਿਆ ਹੋਇਆ ਹੈ। ਸਿੱਖ ਇਤਿਹਾਸ ਅਨੁਸਾਰ ਗੁਰੂ ਤੇਗ ਬਹਾਦਰ ਜੀ ਪਹੋਏ ਤੋਂ ਕੁਰੁਕੑਸ਼ੇਤ੍ਰ ਨੂੰ ਜਾਂਦਿਆਂ ਇਥੇ ਠਹਿਰੇ ਸਨ। ਸਥਾਨਕ ਰਵਾਇਤ ਅਨੁਸਾਰ ਇਕ ਸੰਤਾਨ-ਹੀਨ ਇਸਤਰੀ ਨੇ ਗੁਰੂ ਜੀ ਲਈ ਘਰ ਦੇ ਬੁਣੇ ਕਪੜੇ ਦਾ ਬਸਤ੍ਰ ਬਣਾਇਆ ਸੀ। ਗੁਰੂ ਜੀ ਨੇ ਉਸ ਦੇ ਘਰ ਵਿਚ ਜਾ ਕੇ ਬਸਤ੍ਰ ਗ੍ਰਹਿਣ ਕੀਤਾ ਅਤੇ ਅਸੀਸ ਦਿੱਤੀ। ਕਾਲਾਂਤਰ ਵਿਚ ਉਸ ਇਸਤਰੀ ਦੇ ਸੰਤਾਨ ਹੋ ਗਈ। ਉਸ ਦੇ ਪਤੀ ਭਾਈ ਸੁਧਾ ਨੇ ਗੁਰੂ ਜੀ ਦੀ ਆਮਦ ਦੀ ਯਾਦ ਵਿਚ ਉਥੇ ਥੜਾ ਸਾਹਿਬ ਬਣਾਇਆ ਜਿਥੇ ਗੁਰੂ ਸਾਹਿਬ ਬੈਠੇ ਸਨ। ਬਾਦ ਵਿਚ ਕੈਥਲ-ਪਤਿ ਭਾਈ ਉਦੈ ਸਿੰਘ ਨੇ ਉਥੇ ਗੁਰਦੁਆਰੇ ਦੀ ਉਸਾਰੀ ਕਰਵਾਈ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 977, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.