ਬਿਲਟੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬਿਲਟੀ [ਨਾਂਇ] ਆਵਾਜਾਈ ਦੇ ਸਾਧਨਾਂ ਰਾਹੀਂ ਭੇਜੇ ਗਏ ਮਾਲ਼ ਨੂੰ ਪ੍ਰਾਪਤ ਕਰਨ ਲਈ ਬਣਾਈ ਗਈ ਪਰਚੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬਿਲਟੀ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Bilti cut_ਬਿਲਟੀ: ਬਿਲਟੀ ਰੇਲਵੇ ਰਸੀਦ ਲਈ ਪੰਜਾਬੀ ਸ਼ਬਦ ਹੈ। ਹਿੰਦੀ ਅਤੇ ਉਰਦੂ ਵਿਚ ਵੀ ਇਹ ਸ਼ਬਦ ਇਸ ਹੀ ਰੂਪ ਵਿਚ ਪ੍ਰਚਲਤ ਹੈ। ਬਿਲਟੀਕਟ ਦਰ ਵਿਚ ਮਾਲ ਨੂੰ ਬੋਰੀਆਂ ਵਿਚ ਭਰਨ, ਡੱਬਾਬੰਦ ਕਰਨ, ਤੋਲਣ , ਰੇਲਵੇ ਸਟੇਸ਼ਨ ਤਕ ਢੁਆਈ,ਵੈਗਨ ਵਿਚ ਲੱਦਣ ਆਦਿ ਸਭ ਕੁਝ ਦਾ ਬਿਲਟੀ ਕਟੇ ਜਾਣ ਤਕ ਖ਼ਰਚਾ ਭਿਜਵਾਲ ਦੁਆਰਾ ਅਦਾਇਗੀਯੋਗ ਹੁੰਦਾ ਹੈ। ਰੇਲ ਦਾ ਭਾੜਾ ਖ਼ਰੀਦਦਾਰ ਦੁਆਰਾ ਅਦਾ ਕੀਤਾ ਜਾਂਦਾ ਹੈ ਅਤੇ ਰੇਲ ਦੁਆਰਾ ਢੁਆਈ ਵਿਚ ਜੋਖਮ ਉਸਦਾ ਹੀ ਹੁੰਦਾ ਹੈ। ਕੀਮਤ ਖ਼ਰੀਦਦਾਰ ਦੇ ਸਟੇਸ਼ਨ ਵਿਖੇ ਬਿਲਟੀ ਮਿਲਣ ਤੇ ਅਦਾ ਕੀਤੀ ਜਾਂਦੀ ਹੈ। (ਬਛਰਾਜ ਅਮੋਲਕ ਚੰਦ ਬਨਾਮ ਨੰਦ ਲਾਲ ਸੀਤਾ ਰਾਮ- ਏ ਆਈ ਆਰ 1966 ਐਮ ਪੀ 145)
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 417, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First