ਬੀਜੁ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੀਜੁ (ਸੰ.। ਸੰਸਕ੍ਰਿਤ ਵਿ+ਜਨੑ=ਉਤਪਤ ਹੋਣਾ। ਸੰਸਕ੍ਰਿਤ ਵੀਜ। ਪੰਜਾਬੀ ਵੀਜ, ਬੀਜ , ਬੀਉ, ਬੀ। ਕ੍ਰਿਯਾ, ਬੀਜਣਾ।
੧. ਉਹ ਮੂਲ ਸ਼ੈ ਜਿਸ ਤੋਂ ਉਤਪਤੀ ਹੋਵੇ ਬੀ, ਬੀਉ।
੨. ਮੂਲ। ਯਥਾ-‘ਬੀਜੁ ਮੰਤ੍ਰੁ ਲੈ ਹਿਰਦੈ ਰਹੈ ’।
ਦੇਖੋ, ‘ਬੀਜ ਮੰਤ੍ਰ’
੩. (ਕ੍ਰਿ.) ਬੀਜ ਕੇ ਯਥਾ-‘ਬੀਉ ਬੀਜਿ ਪਤਿ ਲੈ ਗਏ’। ਬੀਜ ਨੂੰ ਬੀਜ ਕੇ (ਪਤ) ਅਬਰੋ ਲੈ ਗਏ। ਭਾਵ (ਪਿਛਲੇ ਜੁਗਾਂ ਦੇ) ਪੂਰੇ ਧਰਮ ਕਰਕੇ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First