ਬੀਬੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੀਬੀ (ਨਾਂ,ਇ) ਇਸਤਰੀਆਂ ਨੂੰ ਸਤਿਕਾਰ ਨਾਲ ਬੁਲਾਉਣ ਵਾਲਾ ਸ਼ਬਦ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3904, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੀਬੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੀਬੀ [ਨਾਂਪੁ] ਵੱਡੀ ਭੈਣ ਜਾਂ ਮਾਂ ਆਦਿ ਦਾ ਸੰਬੋਧਨੀ ਸ਼ਬਦ , ਸਿਆਣੀ ਔਰਤ; ਵਹੁਟੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੀਬੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੀਬੀ (ਸੰ.। ਫ਼ਾਰਸੀ*) ਇਸਤ੍ਰੀ , ਪ੍ਰਭਾਣੀ। ਯਥਾ-‘ਬੀਬੀ ਕਉਲਾ ਸਉ ਕਾਇਨੁ ਤੇਰਾ ’।
੨. ਵਹੁਟੀ। ਯਥਾ-‘ਕੂੜੁ ਮੀਆ ਕੂੜੁ ਬੀਬੀ’।
----------
* ਫ਼ਾਰਸੀ ਪਦ ਹੈ ਬੀਬੀ=ਤ੍ਰੀਮਤ, ਨੇਕ ਤ੍ਰੀਮਤ ਇਸਦੇ ਅਰਥ ਹਨ। ਪੰਜਾਬੀ ਵਿਚ ਇਸਦੇ ਕਈ ਰੂਪ ਵਰਤੀਂਦੇ ਹਨ- ਬੇ, ਬੇਬ , ਬੇਬਾ , ਬੇਬੇ; ਬੋਬੋ=ਮਾਂ ਤੇ ਵਡੀ ਭੈਣ ਦੇ ਅਰਥਾਂ ਵਿਚ ਬੋਲੇ ਜਾਂਦੇ ਹਨ। ਬੇਬੇ, ਮਾਂ ਭੈਣ ਤੇ ਕਈ ਵੇਰ ਲਾਡ ਨਾਲ ਭੂਆ ਆਦਿਕਾਂ ਲਈ ਬੀ ਬੋਲਦੇ ਹਨ। ਬੀਬੀ=ਸ਼ਰੀਫ ਤ੍ਰੀਮਤ ਦੇ ਅਰਥਾਂ ਵਿਚ ਵਰਤੀਂਦਾ ਹੈ। ਧੀ ਨੂੰ ਬੀ ਬੀਬੀ ਕਹਿੰਦੇ ਹਨ, ਕੁਆਰੀ ਲੜਕੀ ਨੂੰ ਬੀ ਬੀਬੀ ਕਹਿ ਦੇਂਦੇ ਹਨ। ਉਰਦੂ ਵਾਲੇ ਬੀਬੀ=ਵਹੁਟੀ ਨੂੰ ਕਹਿੰਦੇ ਹਨ ਤੇ ਬੀਬੀ=ਸ਼ਰੀਫ ਤ੍ਰੀਮਤ ਯਾ ਕੰਵਾਰੀ ਲੜਕੀ ਨੂੰ। ਇਸੇ ਬੀਬੀ ਪਦ ਤੋਂ ਪੰਜਾਬੀ ਵਿਚ ਇਕ ਬੀਬਾ ਪਦ ਬਣਕੇ ਵਰਤੀਂਦਾ ਹੈ, ਬੀਬਾ ਦੇ ਅਰਥ ਹਨ ਆਜ਼ਾਦ ਸ਼ਰੀਫ, ਜੋ ਕਦੇ ਗੁਲਾਮ ਹੋ ਕੇ ਨਾ ਵਿਕਿਆ ਹੋਵੇ, ਘਰਾਂ ਵਿਚ -ਬੀਬਾ ਗੋਲਾ- ਪਦ ਜੋ ਬੱਚਿਆਂ ਨਾਲ ਬੋਲਦੇ ਹਨ ਉਸਦੇ ਇਹੀ ਅਰਥ ਹਨ। ਬੀਬਾ=ਸ਼ਰੀਫ, ਆਜ਼ਾਦ। ਗੋਲਾ=ਗੁਲਾਮ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3672, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First