ਬੁੱਧ ਸਿੰਘ ਸਰੋਤ :
ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।
ਬੁੱਧ ਸਿੰਘ (ਮ. 1816 ਈ.): ਇਹ ਆਪਣੇ ਪਿਤਾ ਸ. ਖ਼ੁਸ਼ਹਾਲ ਸਿੰਘ ਦੀ ਮ੍ਰਿਤੂ ਤੋਂ ਬਾਦ ਸਿੰਘਪੁਰੀਆ ਮਿਸਲ ਦਾ ਸਰਦਾਰ ਥਾਪਿਆ ਗਿਆ ਅਤੇ ਬਾਰੀ ਦੁਆਬ , ਜਲੰਧਰ ਦੁਆਬ ਅਤੇ ਸਰਹਿੰਦ ਦੇ ਸੂਬੇ ਵਿਚਲੀਆਂ ਜਾਗੀਰਾਂ ਦਾ ਸੁਆਮੀ ਬਣਿਆ। ਇਸ ਨੇ ਤਰਨਤਾਰਨ ਦੇ ਸਥਾਨਕ ਪ੍ਰਸ਼ਾਸਕ ਨੂਰੁੱਦੀਨ ਦੁਆਰਾ ਢਾਹੇ ਗਏ ਸਰੋਵਰ ਦੀ ਪੁਨਰ -ਉਸਾਰੀ ਕਰਵਾਈ ਅਤੇ ਸਿੱਖ ਧਰਮ ਦੇ ਵਿਕਾਸ ਵਿਚ ਰੁਚੀ ਲਈ। ਇਸ ਦੀ ਜਾਗੀਰ ਨੂੰ ਹੌਲੀ ਹੌਲੀ ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਰਾਜ ਵਿਚ ਮਿਲਾ ਲਿਆ ਅਤੇ ਉਧਰ ਸਤਲੁਜ ਪਾਰ ਦੀ ਜਾਗੀਰ ਉਤੇ ਅੰਗ੍ਰੇਜ਼ਾਂ ਨੇ ਅਧਿਕਾਰ ਜਮਾ ਲਿਆ। ਸੰਨ 1861 ਈ. ਵਿਚ ਇਸ ਦਾ ਦੇਹਾਂਤ ਹੋ ਗਿਆ।
ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4110, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First