ਬੇਰੀ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇਰੀ (ਨਾਂ,ਇ) ਬੇਰ ਦਾ ਰੁੱਖ; ਤਿੱਖੇ ਮੁੜਵੇਂ ਕੰਡੇ ਅਤੇ ਨਿੱਕੇ ਗੋਲਾਕਾਰ ਪੱਤਿਆਂ ਵਾਲਾ ਖਟਮਿਠਾ ਨਿੱਕਾ ਫਲ਼ ਲੱਗਣ ਵਾਲਾ ਜੰਗਲੀ ਰੁੱਖ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਬੇਰੀ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਬੇਰੀ [ਨਾਂਇ] ਬੇਰ ਦਾ ਰੁੱਖ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15976, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no
ਬੇਰੀ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਬੇਰੀ (ਸੰ.। ਸੰਸਕ੍ਰਿਤ ਵਲਯ=ਬਾਂਹ ਦੀ ਚੂੜੀ ਯਾ ਵੰਙ। ਪੰਜਾਬੀ ਬੇੜੀ। ਹਿੰਦੀ ਬੇੜੀ, ਬੇਰੀ) ਪੈਰਾਂ ਨੂੰ ਕੜ ਲੈਣ ਵਾਲੀ ਸ਼ੈ ਜੋ ਟੁਰਨਾ ਫਿਰਨਾ ਔਖਾ ਕਰ ਦੇਵੇ , ਜੋ ਕੈਦੀਆਂ ਨੂੰ ਪਾਈ ਜਾਂਦੀ ਹੈ। ਹੱਥ ਵਾਲੀ ਨੂੰ ਹਥਕੜੀ ਯਾ ਹੜੀ ਕਹਿੰਦੇ ਹਨ ਤੇ ਪੈਰਾਂ ਵਾਲੀ ਨੂੰ ਬੇੜੀ।
ਦੇਖੋ, ‘ਨਾਰੀ’
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15772, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਬੇਰੀ ਸਰੋਤ :
ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ
ਬੇਰੀ : ਦਰਮਿਆਨੇ ਕੱਦ ਦਾ ਇਕ ਕੰਡੇਦਾਰ ਜੰਗਲੀ ਰੁੱਖ ਹੈ ਜਿਹੜਾ ਕਦੇ ਕਦਾਈਂ ਬਾਗਾਂ ਵਿਚ ਵਾੜ ਵੱਜੋਂ ਵੀ ਲਗਾਇਆ ਜਾਂਦਾ ਹੈ। ਇਸ ਦਾ ਵਿਗਿਆਨਕ ਨਾਂ ਜ਼ਿਜ਼ੀਫਸ ਮੌਰੀਟਿਆਨਾ (Ziziphus mauritiona) ਹੈ ਅਤੇ ਇਹ ਰ੍ਹੈਮਨੇਸੀ (Rhamnaceae) ਕੁਲ ਨਾਲ ਸਬੰਧਤ ਹੈ। ਇਸ ਰੁੱਖ ਦੀ ਛਿੱਲ ਕਾਲੇ ਸਲੇਟੀ ਰੰਗ ਦੀ ਅਤੇ ਖੁਰਦਰੀ ਹੁੰਦੀ ਹੈ। ਨਵੀਆਂ ਟਾਹਣੀਆਂ ਲੂੰਦਾਰ ਹੁੰਦੀਆਂ ਹਨ। ਟਾਹਣੀਆਂ ਉੱਤੇ ਦੋ ਤਰ੍ਹਾਂ ਦੇ ਕੰਡੇ ਹੁੰਦੇ ਹਨ-ਇਕੱਲੇ ਅਤੇ ਜੋੜੇ। ਜੋੜੇ ਕੰਡਿਆਂ ਵਿੱਚੋਂ ਇਕ ਸਿੱਧਾ ਅਤੇ ਦੂਜਾ ਮੁੜਿਆ ਹੋਇਆ ਹੁੰਦਾ ਹੈ। ਪੱਤੇ ਅੰਡਾਕਾਰ ਅਤੇ ਤਿੰਨ ਸ਼ਿਰਾਵਾਂ ਵਾਲੇ ਹੁੰਦੇ ਹਨ ਜੋ ਉੱਪਰੋਂ ਸਾਫ਼ ਅਤੇ ਹੇਠਾਂ ਤੋਂ ਲੂੰਦਾਰ ਹੁੰਦੇ ਹਨ।
ਇਸ ਦੇ ਫਲ (ਬੇਰ) ਤਾਜ਼ੇ ਸੁਕਾ ਕੇ ਖਾਧੇ ਜਾਂਦੇ ਹਨ। ਇਨ੍ਹਾਂ ਵਿਚ ਮੁੱਖ ਤੌਰ ਤੇ ਸ਼ੱਕਰ ਅਤੇ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਪੱਤੇ ਚਾਰੇ ਵੱਜੋਂ ਵਰਤੇ ਜਾਂਦੇ ਹਨ। ਇਹ ਲਾਖ ਦੇ ਕੀੜੇ ਦਾ ਪਰਪੋਸ਼ੀ ਰੁੱਖ ਹੈ। ਜੰਗਲੀ ਬੇਰ ਪੀੜਾਨਾਸ਼ਕ, ਸ਼ਕਤੀਵਰਧਕ ਅਤੇ ਠੰਢਕ ਪ੍ਰਦਾਨ ਕਰਦੇ ਹਨ। ਬੀਜ ਕਬਜ਼ਕੁਸ਼ਾ ਅਤੇ ਦਿਲ ਦਿਮਾਗ ਲਈ ਪੌਸ਼ਟਿਕ ਹੁੰਦੇ ਹਨ। ਪੱਤੇ ਮਿਆਦੀ ਬੁਖ਼ਾਰ ਵਿਚ ਪਸੀਨਾ ਲਿਆਉਣ ਲਈ ਵਰਤੇ ਜਾਂਦੇ ਹਨ। ਬੇਰੀ ਦੀ ਲੱਕੜ ਮਜ਼ਬੂਤ ਅਤੇ ਹੰਢਣਸਾਰ ਹੁੰਦੀ ਹੈ। ਇਹ ਕੁਹਾੜੀਆਂ ਤੇ ਖੁਰਪਿਆਂ ਦੇ ਦਸਤੇ, ਬੰਦੂਕਾਂ ਦੇ ਬੱਟ, ਸੈਂਡਲ, ਪੰਜਾਲੀ, ਸੁਹਾਗਾ, ਖਿਡੌਣੇ ਅਤੇ ਪਹੀਏ ਬਣਾਉਣ ਲਈ ਵਰਤੀ ਜਾਂਦੀ ਹੈ। ਕੋਲਾ ਬਣਾਉਣ ਲਈ ਬਾਲਣ ਵੱਜੋਂ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ।
ਹਿੰਦੂ ਮੱਤ ਵਿਚ ਬੇਰੀ ਨੂੰ ਪਵਿੱਤਰ ਮੰਨ ਕੇ ਯੱਗ ਜਾਂ ਵਿਆਹ ਸਮੇਂ ਵਰਤੀ ਜਾਣ ਵਾਲੀ ਵੇਦੀ ਵੀ ਇਸ ਦੀ ਲੱਕੜ ਦੀ ਬਣਾਈ ਜਾਂਦੀ ਹੈ। ਇਹ ਲੱਕੜ ਦਾਹ ਸੰਸਕਾਰ ਲਈ ਵੀ ਵਰਤੀ ਜਾਂਦੀ ਹੈ। ਮੁਸਲਮਾਨਾਂ ਅਨੁਸਾਰ ਇਕ ਬੇਰੀ ਸਤਵੇਂ ਅਸਮਾਨ ਵਿਚ ਹੈ ਜਿਸ ਨੂੰ ਬਹੁਤ ਮਿੱਠੇ ਫਲ ਲਗਦੇ ਹਨ। ਬਹਿਸ਼ਤ ਨੂੰ ਜਾਣ ਵਾਲੇ ਸ਼ੁਭ ਕਰਮੀਆਂ ਨੂੰ ਇਹ ਫਲ ਨਸੀਬ ਹੁੰਦੇ ਹਨ।
ਬੇਰੀ ਦਾ ਬਿੰਬ ਪੰਜਾਬੀ ਦੀਆਂ ਅਨੇਕ ਲੋਕ ਕਹਾਣੀਆਂ ਵਿਚ ਮਿਲਦਾ ਹੈ। ਪੰਜਾਬੀ ਲੋਕ ਗੀਤਾਂ ਵਿਚ ਵੀ ਬੇਰੀ ਦਾ ਜ਼ਿਕਰ ਆਉਂਦਾ ਹੈ :–
1. ਬੇਰੀਆਂ ਨੂੰ ਬੇਰ ਪੈ ਗਏ
ਤੈਨੂੰ ਕੁਝ ਨਾ ਲਗਾ ਮੁਟਿਆਰੇ
2. ਬੇਰੀਆਂ ’ਚੋਂ ਬੇਰ ਲਿਆਂਦਾ
ਭਾਬੀ ਤੇਰੀ ਗੱਲ੍ਹ ਵਰਗਾ
3. ਬੇਰੀਆਂ ਦੇ ਬੇਰ ਪੱਕ ਗਏ
ਦਸ ਕਿਹੜੇ ਬਹਾਨੇ ਆਵਾਂ।
ਭਗਤ ਕਬੀਰ ਜੀ ਨੇ ਸਾਕਤ (ਮਾੜੇ ਪੁਰਖ) ਦੀ ਸੰਗਤ ਲਈ ਬੇਰੀ (ਕੰਡਿਆਂ) ਦਾ ਬਿੰਬ ਵਰਤਿਆ ਹੈ :–
ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ‖
ਉਹ ਝੂਲੇ ਉਹ ਚੀਰੀਐ ਸਾਕਤ ਸੰਗ ਨ ਹੇਰਿ ‖
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਦੂਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 8829, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2020-11-27-03-38-25, ਹਵਾਲੇ/ਟਿੱਪਣੀਆਂ: ਹ. ਪੁ. –ਮ. ਕੋ.; ਪੰ. ਗੁ. ਪੌ.; ਲੋ. ਵਿ. ਕੋ.; ਇੰ. ਮੈ. ਪਾ. : ਸ਼ਬਦਾਰਥ ਪੋਥੀ ਚੌਥੀ
ਵਿਚਾਰ / ਸੁਝਾਅ
Please Login First