ਬੈਂਕਰ ਸਰੋਤ :
ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Banker_ਬੈਂਕਰ: ਕੋਈ ਵਿਅਕਤੀ ਜਾਂ ਬਾਡੀ ਜੋ ਜਮ੍ਹਾਕਾਰ ਦੁਆਰਾ ਜਮ੍ਹਾਂ ਕਾਰਵਾਈ ਰਕਮ ਉਸ ਦੇ ਨਮਿਤ ਅਮਾਨਤ ਵਜੋਂ ਲੈਂਦਾ ਹੈ ਜੋ ਜਮ੍ਹਾਂ ਕਰਤਾ , ਜਦੋਂ ਉਸ ਦਾ ਜੀ ਕਰੇ ਕਢਵਾ ਸਕਦਾ ਹੈ। ਦੁਰਾਈ ਸਵਾਮੀ ਚੇਤੀਆਰ ਬਨਾਮ ਡਿੰਡੀਗੁਲ ਅਰਬਨ ਕੁਆਪਰੇਟਿਵ ਬੈਂਕ ਲਿਮਟਿਡ (ਏ ਆਈ ਆਰ 1957 ਮਦਰਾਸ 745) ਵਿਚ ਅਦਾਲਤ ਨੇ ਕਰਾਰ ਦਿੱਤਾ ਹੈ ਕਿ ‘‘ਕੋਈ ਅਜਿਹਾ ਵਿਅਕਤੀ ਜਾਂ ਬਾਡੀ ਨਿਗਮਤ ਹੋਵੇ ਜਾਂ ਨ, ਬੈਂਕਰ ਨਹੀਂ ਹੋ ਸਕਦੀ ਜੋ -
(1) ਜਮ੍ਹਾਂ ਖਾਤੇ ਰਕਮ ਨ ਲੈਂਦੀ ਹੋਵੇ
(2) ਚਲੰਤ ਲੇਖੇ ਨ ਰਖਦੀ ਹੋਵੇ
(3) ਅਦਾਇਗੀ ਚੈਕ ਨ ਜਾਰੀ ਕਰਦੀ ਹੋਵੇ ਅਤੇ
(4) ਕ੍ਰਾਸ ਕੀਤੇ ਜਾਂ ਕ੍ਰਾਸ ਨ ਕੀਤੇ ਚੈੱਕ ਆਪਣੇ ਗਾਹਕਾਂ ਲਈ ਨ ਉਗਰਾਹੁੰਦੀ ਹੋਵੇ। ਬੈਂਕਰ ਹੋਣ ਦਾ ਦਾਅਵਾ ਕਰਨ ਵਾਲੇ ਲਈ ਜ਼ਰੂਰੀ ਹੈ ਕਿ ਉਹ ਬੈਂਕਰ ਹੋਣਾ ਮੰਨਦਾ ਹੋਵੇ, ਅਤੇ ਲੋਕ ਉਸ ਨੂੰ ਉਸ ਰੂਪ ਵਿਚ ਸਵੀਕਾਰ ਕਰਦੇ ਹੋਣ। ਉਸ ਦਾ ਮੁੱਖ ਕਾਰੋਬਾਰ ਬੈਂਕਕਾਰੀ ਹੋਣਾ ਚਾਹੀਦਾ ਹੈ ਜਿਸ ਵਿਚੋਂ ਉਹ ਆਪਣੀ ਰੋਜ਼ੀ ਕਮਾਉਣ ਦੇ ਯੋਗ ਹੋਣਾ ਚਾਹੀਦਾ ਹੈ।’’
‘‘ਇਸ ਲਈ ਇਹ ਤੱਥ ਕਿ ਸੋਸਾਇਟੀ ਨੇ ਕਾਫ਼ੀ ਜ਼ਿਆਦਾ ਫ਼ੰਡ ਉੱਤਰਦਾਰ ਪਾਸ ਪਏ ਰਹਿਣ ਦਿੱਤੇ , ਇਹ ਨਹੀਂ ਦਰਸਾਉਂਦੇ ਕਿ ਇਰਾਦਾ ਇਹ ਸੀ ਕਿ ਉਹ ਫ਼ੰਡ ਉਸ ਪਾਸ ਜਮ੍ਹਾਂ ਰਕਮ ਵਜੋਂ ਰਖੇ ਜਾਣ। ਉੱਤਰਦਾਰ ਉਦੋਂ ਸੋਸਾਇਟੀ ਦਾ ਸਕੱਤਰ ਸੀ ਅਤੇ ਸੋਸਾਇਟੀ ਦੇ ਫ਼ੰਡ ਆਪਣੇ ਪਾਸ ਰਖ ਕੇ ਆਪਣੇ ਆਪ ਨੂੰ ਸੋਸਾਇਟੀ ਦਾ ਬੈਂਕ ਨਹੀਂ ਸੀ ਬਣਾ ਸਕਦਾ। ਅਜਿਹੀ ਰਕਮ ਉੱਤਰਦਾਰ ਪਾਸ ਉਸ ਦੇ ਸੋਸਾਇਟੀ ਦੇ ਸਕੱਤਰ ਹੋਣ ਦੀ ਹੈਸੀਅਤ ਵਿਚ ਪਈ ਰਹਿੰਦੀ ਸੀ ਅਤੇ ਇਹ ਕਰਾਰ ਦਿੱਤਾ ਗਿਆ ਕਿ ਰਕਮ ਉਸ ਪਾਸ ਉਸਦੇ ਸਕੱਤਰ ਹੋਣ ਦੀ ਹੈਸੀਅਤ ਵਿਚ ਰਖੀ ਗਈ ਸੀ ਨ ਕਿ ਬੈਂਕਰ ਦੀ ਹੈਸੀਅਤ ਵਿਚ।[ਰਾਜ ਬਨਾਮ ਰਮਨ ਕਾਲੀਦਾਸ ਪੋਂਡਾ ਏ ਆਈ ਆਰ 1956 ਬੰਬੇ 524]।
ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First